14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਲੁਧਿਆਣਾ ’ਚ ਪੁਲਿਸ ਮੁਕਾਬਲੇ ਦੌਰਾਨ ਦੋ ਗੈਂਗਸਟਰ ਹਲਾਕ

ਲੁਧਿਆਣਾ, 13 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਆਤਮ ਨਗਰ ਪੁਲਿਸ ਚੌਂਕੀ ਨੇੜੇ ਅੱਜ ਬਾਅਦ ਦੁਪਹਿਰ ਹੋਏ ਪੁਲਿਸ ਮੁਕਾਬਲੇ ’ਚ ਦੋ ਗੈਂਗਸਟਰ ਮਾਰੇ ਗਏ। ਗੈਂਗਸਟਰਾਂ ਦੀ ਸ਼ਨਾਖਤ ਕਰਨਦੀਪ ਸਿੰਘ ਨੋਨਾ ਅਤੇ ਸੰਦੀਪ ਸਿੰਘ (ਦੋਵਾਂ ਦੀ ਉਮਰ ਕਰੀਬ 25 ਸਾਲ) ...

Ad Position 21
repet_subhas-goyals [Copy P29]
ਅਜੀਤ ਡੈਸਕ 14-09-2026

ਲੁਧਿਆਣਾ, 13 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਆਤਮ ਨਗਰ ਪੁਲਿਸ ਚੌਂਕੀ ਨੇੜੇ ਅੱਜ ਬਾਅਦ ਦੁਪਹਿਰ ਹੋਏ ਪੁਲਿਸ ਮੁਕਾਬਲੇ ’ਚ ਦੋ ਗੈਂਗਸਟਰ ਮਾਰੇ ਗਏ। ਗੈਂਗਸਟਰਾਂ ਦੀ ਸ਼ਨਾਖਤ ਕਰਨਦੀਪ ਸਿੰਘ ਨੋਨਾ ਅਤੇ ਸੰਦੀਪ ਸਿੰਘ (ਦੋਵਾਂ ਦੀ ਉਮਰ ਕਰੀਬ 25 ਸਾਲ) ਵਜੋਂ ਹੋਈ ਹੈ। ਇਹ ਦੋਵੇਂ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਏ.ਜੀ.ਟੀ.ਐਫ. ਨੂੰ ਸੂਚਨਾ ਮਿਲੀ ਸੀ ਕਿ ਇਹ ਦੋਵੇਂ ਗੈਂਗਸਟਰ ਕਾਂਗਰਸੀ ਸਰਪੰਚ ਰਵੀ ਖਵਾਜਕੇ (ਜਿਸ ਦਾ ਕੁਝ ਸਮਾਂ ਪਹਿਲਾਂ ਕਤਲ ਕਰ ਦਿੱਤਾ ਗਿਆ ਸੀ) ਦੀ ਯਾਦ ਵਿਚ ਨੌਜਵਾਨਾਂ ਵਲੋਂ ਪੱਖੋਵਾਲ ਸੜਕ ’ਤੇ ਸਥਿਤ ਇਕ ਮੈਰਿਜ ਪੈਲੇਸ ਵਿਚ ਲਗਾਏ ਗਏ ਖੂਨਦਾਨ ਕੈਂਪ ਵਿਚ ਜਾ ਰਹੇ ਹਨ, ਉਥੇ ਇਨ੍ਹਾਂ ਵਲੋਂ ਕੁਝ ਨੌਜਵਾਨਾਂ ਦੀ ਹੱਤਿਆ ਕਰਨੀ ਹੈ।

ਏ.ਜੀ.ਟੀ.ਐਫ. ਨੇ ਸੂਚਨਾ ਜ਼ਿਲ੍ਹਾ ਪੁਲਿਸ ਨਾਲ ਸਾਂਝੀ ਕੀਤੀ ਤਾਂ ਪੁਲਿਸ ਵਲੋਂ ਆਤਮ ਨਗਰ ਨੇੜੇ ਨਾਕਾਬੰਦੀ ਕੀਤੀ ਗਈ। ਪੁਲਿਸ ਵਲੋਂ ਕੁਝ ਦੇਰ ਤੋਂ ਇਨ੍ਹਾਂ ਦਾ ਪਿੱਛਾ ਵੀ ਕੀਤਾ ਜਾ ਰਿਹਾ ਸੀ ਤੇ ਜਦੋਂ ਆਤਮ ਨਗਰ ਪੁਲਿਸ ਚੌਕੀ ਨੇੜੇ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨਾਂ ਨੇ ਪਿਸਤੌਲਾਂ ਨਾਲ ਪੁਲਿਸ ਪਾਰਟੀ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਵਲੋਂ ਕੀਤੀ ਜਵਾਬੀ ਕਾਰਵਾਈ ’ਚ ਦੋਵੇਂ ਗੈਂਗਸਟਰ ਮਾਰੇ ਗਏ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਮੌਕੇ 25 ਤੋਂ ਵੱਧ ਗੋਲੀਆਂ ਚਲਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਡੋਨੀ ਬੱਲ ਗੈਂਗਸਟਰ ਗਰੋਹ ਦੇ ਮੈਂਬਰ ਹਨ ਜੋ ਕਿ ਵਿਦੇਸ਼ ਵਿਚ ਹੈ। ਉਸ ਦੇ ਕਹਿਣ ’ਤੇ ਹੀ ਇਨ੍ਹਾਂ ਵਲੋਂ ਖੂਨਦਾਨ ਕੈਂਪ ਵਿਚ ਵਾਰਦਾਤ ਕਰਨੀ ਸੀ।

ਉਨ੍ਹਾਂ ਦੱਸਿਆ ਕਿ ਦਵਿੰਦਰ ਬੰਬੀਹਾ ਗਰੋਹ ਨੂੰ ਅੱਜ ਕੱਲ੍ਹ ਡੋਨੀ ਬੱਲ ਚਲਾ ਰਿਹਾ ਹੈ। ਇਨ੍ਹਾਂ ਦੋਵਾਂ ਖਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਦਵਿੰਦਰ ਬਬੀਹਾ ਅਤੇ ਰਵੀ ਖਵਾਜਕੇ ਵਿਚਾਲੇ ਲੰਬੇ ਸਮੇਂ ਤੋਂ ਟਕਰਾਅ ਚੱਲ ਰਿਹਾ ਸੀ ਜੋ ਕਿ ਇਨ੍ਹਾਂ ਦੋਵਾਂ ਦੀ ਮੌਤ ਤੋਂ ਬਾਅਦ ਵੀ ਜਾਰੀ ਰਿਹਾ। ਰਵੀ ਖਵਾਜਕੇ ਦਾ 2016 ਵਿਚ ਕਤਲ ਕਰ ਦਿੱਤਾ ਗਿਆ ਸੀ ਅਤੇ ਇਹ ਕਤਲ ਦੇ ਦੋਸ਼ ਦਵਿੰਦਰ ਬਬੀਹਾ ’ਤੇ ਲੱਗੇ ਸਨ। ਪੁਲਿਸ ਨੇ ਮਾਰੇ ਗਏ ਗੈਂਗਸਟਰਾਂ ਦੇ ਕਬਜ਼ੇ ਵਿਚੋਂ ਤਿੰਨ ਨੌਂ ਐਮਐਮ ਦੀਆਂ ਆਟੋਮੈਟਿਕ ਪਿਸਤੌਲਾਂ ਬਰਾਮਦ ਕੀਤੀਆਂ ਹਨ ਤੇ ਦੋਵਾਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਭੇਜ ਦਿੱਤੀਆਂ ਹਨ। 

Ad Position 22
No active advertisement
ਪਿਛਲੀ ਖ਼ਬਰ ਜ਼ਮਾਨਤ ਮਿਲਣ ਤੋਂ ਬਾਅਦ ‘ਜੇਤੂ ਜਲੂਸ’ ਕੱਢਣ ’ਤੇ ਸੁਪਰੀਮ ਕੋਰਟ ਸਖ਼ਤ ਕਿਹਾ, ਮੁਲਜ਼ਮ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਅਦਾਲ... ਅਗਲੀ ਖ਼ਬਰ ਮਹਿਲਾ ਏਸ਼ੀਆ ਕੱਪ : ਭਾਰਤ 8ਵੀਂ ਵਾਰ ਬਣਿਆ ਚੈਂਪੀਅਨ
Ad Position 24