14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਭਾਰਤ ’ਤੇ ਹਮਲੇ ਦੀ ਤਾਕ ’ਚ ਸੀ ਓਸਾਮਾ ਬਿਨ ਲਾਦੇਨ ਪਾਕਿ ’ਚ ਲਾਦੇਨ ਦੇ ਢਹਿ-ਢੇਰੀ ਕੀਤੇ ਘਰ ’ਤੇ ਸਜ ਰਹੀਆਂ ਨੇ ਮਹਿਫ਼ਲਾਂ

ਅੰਮ੍ਰਿਤਸਰ, 13 ਸਤੰਬਰ (ਸੁਰਿੰਦਰ ਕੋਛੜ)-ਅਮਰੀਕਾ ਨੇ ਪਾਕਿਸਤਾਨ ਦੇ ਪਹਾੜੀ ਸ਼ਹਿਰ ਐਬਟਾਬਾਦ ’ਚ 2 ਮਈ 2011 ਨੂੰ 40 ਮਿੰਟ ਦੇ ਫ਼ੌਜੀ ਆਪ੍ਰੇਸ਼ਨ ’ਚ ਅੱਤਵਾਦੀ ਸਮੂਹ ਅਲ-ਕਾਇਦਾ ਚੀਫ਼ ਓਸਾਮਾ ਬਿਨ ਲਾਦੇਨ ਨੂੰ ਮਾਰ ਦਿੱਤਾ ਸੀ। ਦੁਨੀਆਂ ਦੇ ਸਭ ਤੋਂ ਖ਼ਤਰਨਾਕ ....

Ad Position 21
repet_subhas-goyals [Copy P29]
ਅਜੀਤ ਡੈਸਕ 14-09-2026

 ਅੰਮ੍ਰਿਤਸਰ, 13 ਸਤੰਬਰ (ਸੁਰਿੰਦਰ ਕੋਛੜ)-ਅਮਰੀਕਾ ਨੇ ਪਾਕਿਸਤਾਨ ਦੇ ਪਹਾੜੀ ਸ਼ਹਿਰ ਐਬਟਾਬਾਦ ’ਚ 2 ਮਈ 2011 ਨੂੰ 40 ਮਿੰਟ ਦੇ ਫ਼ੌਜੀ ਆਪ੍ਰੇਸ਼ਨ ’ਚ ਅੱਤਵਾਦੀ ਸਮੂਹ ਅਲ-ਕਾਇਦਾ ਚੀਫ਼ ਓਸਾਮਾ ਬਿਨ ਲਾਦੇਨ ਨੂੰ ਮਾਰ ਦਿੱਤਾ ਸੀ। ਦੁਨੀਆਂ ਦੇ ਸਭ ਤੋਂ ਖ਼ਤਰਨਾਕ ਮੰਨੇ ਜਾਂਦੇ ਅਤੇ ਸਭ ਤੋਂ ਵੱਧ ਲੋੜੀਂਦੇ ਅੱਤਵਾਦੀ ਲਾਦੇਨ ਦੇ ਪਾਕਿ ’ਚ ਮਾਰੇ ਜਾਣ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਉੱਠਿਆ ਕਿ ਉਹ ਸਾਲਾਂ ਤੱਕ ਸੂਬਾ ਖ਼ੈਬਰ ਪਖਤੂਨਖਵਾ ਦੇ ਜ਼ਿਲ੍ਹਾ ਐਬਟਾਬਾਦ ਦੇ ਬਿਲਾਲ ਟਾਊਨ ’ਚ ਪਾਕਿਸਤਾਨ ਮਿਲਟਰੀ ਅਕੈਡਮੀ ਤੋਂ ਸਿਰਫ਼ 1,300 ਮੀਟਰ ਦੀ ਦੂਰੀ ’ਤੇ ਕਿਵੇਂ ਲੁਕਿਆ ਰਹਿ ਸਕਦਾ ਸੀ। ਐਬਟਾਬਾਦ ’ਚ ਪਾਕਿਸਤਾਨੀ ਖੁਫ਼ੀਆ ਏਜੰਸੀ ਦੀ ਸਰਪ੍ਰਸਤੀ ’ਚ ਰਹਿ ਰਹੇ ਓਸਾਮਾ ਬਿਨ ਲਾਦੇਨ ਬਾਰੇ ਅਮਰੀਕੀ ਖ਼ੁਫ਼ੀਆ ਏਜੰਸੀ ਸੀ

. ਆਈ. ਏ. ਵਲੋਂ ਜਨਤਕ ਕੀਤੇ ਗਏ ਦਸਤਾਵੇਜ਼ਾਂ ਤੋਂ ਇਕ ਅਹਿਮ ਖ਼ੁਲਾਸਾ ਹੋਇਆ ਹੈ। ਅਲ-ਕਾਇਦਾ ਦਾ ਸਾਬਕਾ ਸਰਗਨਾ ਲਾਦੇਨ ਉਨ੍ਹਾਂ ਦੇਸ਼ਾਂ ਦੀ ਸੂਚੀ ’ਚ ਭਾਰਤ ਨੂੰ ਵੀ ਸ਼ਾਮਿਲ ਕਰਨਾ ਚਾਹੁੰਦਾ ਸੀ ਜਿੱਥੇ ਉਹ ਅੱਤਵਾਦੀ ਹਮਲੇ ਕਰਵਾਉਣ ਦੀ ਯੋਜਨਾ ਬਣਾ ਰਿਹਾ ਸੀ। ਇਹ ਜਾਣਕਾਰੀ ‘ਪ੍ਰੈਜ਼ੀਡੈਂਸ਼ੀਅਲ ਡੇਲੀ ਬ੍ਰੀਫ਼’ (ਅਮਰੀਕੀ ਰਾਸ਼ਟਰਪਤੀ ਦੀ ਰੋਜ਼ਾਨਾ ਖ਼ੁਫ਼ੀਆ ਰਿਪੋਰਟ) ਰਾਹੀਂ ਸਾਹਮਣੇ ਆਈ ਹੈ। ਸੀ. ਆਈ. ਏ. ਨੇ ਓਸਾਮਾ ਬਿਨ ਲਾਦੇਨ ਨਾਲ ਸੰਬੰਧਿਤ 70 ਤੋਂ ਵੱਧ ਪ੍ਰੈਜ਼ੀਡੈਂਸ਼ੀਅਲ ਇੰਟੈਲੀਜੈਂਸ ਬ੍ਰੀਫ਼ ਜਨਤਕ ਕੀਤੇ ਹਨ, ਜਿਨ੍ਹਾਂ ’ਚ 100 ਤੋਂ ਵੱਧ ਪੰਨੇ ਸ਼ਾਮਿਲ ਹਨ। ਇਹ ਦਸਤਾਵੇਜ਼ ਨਿਊਯਾਰਕ ’ਚ ਟਵਿਨ ਟਾਵਰਾਂ ’ਤੇ 11 ਸਤੰਬਰ 2001 (9/11) ਨੂੰ ਹੋਏ ਘਾਤਕ ਹਮਲਿਆਂ ਦੀ 25ਵੀਂ ਬਰਸੀ ਮੌਕੇ ਜਾਰੀ ਕੀਤੇ ਗਏ।

ਦੱਸਿਆ ਜਾ ਰਿਹਾ ਹੈ ਕਿ ਲਾਦੇਨ ਕਈ ਦੇਸ਼ਾਂ ’ਚ ਹਮਲੇ ਕਰਵਾਉਣ ਦੀ ਤਿਆਰੀ ਵਿਚ ਸੀ। ਇਨ੍ਹਾਂ ਮੁਲਕਾਂ ’ਚ  ਭਾਰਤ ਤੋਂ ਇਲਾਵਾ ਪਾਕਿਸਤਾਨ, ਮਿਸਰ, ਕੁਵੈਤ, ਸਾਊਦੀ ਅਰਬ, ਯਮਨ, ਯੁਗਾਂਡਾ ਅਤੇ ਸੰਭਾਵੀ ਤੌਰ ’ਤੇ ਨਾਈਜੀਰੀਆ ਦਾ ਵੀ ਜ਼ਿਕਰ ਕੀਤਾ ਗਿਆ ਸੀ। ‘ਬਿਨ ਲਾਦੇਨ ਅੱਤਵਾਦੀ ਨੈੱਟਵਰਕ ਅਜੇ ਵੀ ਇਕ ਖ਼ਤਰਾ ਹੈ’ ਸਿਰਲੇਖ ਵਾਲੇ ਇਸ ਦਸਤਾਵੇਜ਼ ਦੇ ਕੁਝ ਹਿੱਸੇ ਅਜੇ ਵੀ ਗੁਪਤ ਰੱਖੇ ਗਏ ਹਨ। ਹਾਲਾਂਕਿ, ਇਸ ‘ਚ ਭਾਰਤ ਦੇ ਕਿਸੇ ਖ਼ਾਸ ਟਿਕਾਣੇ, ਹਮਲੇ ਦੀ ਤਰੀਕ ਜਾਂ ਕੋਈ ਠੋਸ ਆਪ੍ਰੇਸ਼ਨਲ ਯੋਜਨਾ ਦਰਜ ਨਹੀਂ ਹੈ। ਰਿਪੋਰਟ ਅਨੁਸਾਰ, ਅਲ ਕਾਇਦਾ ਮੁਖੀ ਅਮਰੀਕਾ ਅਤੇ ਬ੍ਰਿਟੇਨ ਖ਼ਿਲਾਫ਼ ਵੀ ਵੱਡੇ ਹਮਲਿਆਂ ਦੀ ਤਿਆਰੀ ’ਚ ਸੀ।

ਓਸਾਮਾ ਬਿਨ ਲਾਦੇਨ ਦੀ ਪਾਕਿਸਤਾਨ ਵਿਚਲੀ ਕਿਲ੍ਹੇ-ਨੁਮਾ ਹਵੇਲੀ ਦੇ ਵੱਡੇ ਹਿੱਸੇ ਨੂੰ ਹੁਣ ਆਸ-ਪਾਸ ਦੇ ਘਰਾਂ ’ਚ ਰਹਿੰਦੇ ਬੱਚੇ ਕ੍ਰਿਕਟ ਮੈਦਾਨ ਵਜੋਂ ਵਰਤ ਰਹੇ ਹਨ। ਉਸ ਦੇ ਖ਼ੌਫ਼ ਨੂੰ ਮਨਾਂ ’ਚੋਂ ਵਿਸਾਰ ਚੁੱਕੇ ਇਲਾਕੇ ਦੇ ਲੋਕਾਂ ਦੀਆਂ ਇਸ ਜਗ੍ਹਾ ’ਤੇ ਸ਼ਾਮ ਹੁੰਦਿਆਂ ਹੀ ਮਹਿਫ਼ਲਾਂ ਵੀ ਜੁੜ ਰਹੀਆਂ ਹਨ। ਉੱਥੋਂ ਦੇ ਸਥਾਨਕ ਲੋਕ ਇਸ ਨੂੰ ‘ਓਸਾਮਾ ਕੰਪਲੈਕਸ (ਅਹਾਤਾ)’ ਅਤੇ ‘ਵਜ਼ੀਰਿਸਤਾਨ ਹਵੇਲੀ’ ਵੀ ਕਹਿੰਦੇ ਹਨ। ਇਸ ਅੱਤਵਾਦੀ ਦੇ ਢਹਿ ਚੁੱਕੇ ਘਰ ਦੀਆਂ ਕੁਝ ਨਿਸ਼ਾਨੀਆਂ ਅਤੇ ਹਵੇਲੀ ’ਚ ਖੂਹ ਅੱਜ ਵੀ ਮੌਜੂਦ ਹੈ। ਲਾਦੇਨ ਐਬਟਾਬਾਦ ’ਚ ਘੱਟੋ-ਘੱਟ ਪੰਜ ਸਾਲਾਂ ਤੱਕ ਇਕਾਂਤਵਾਸ ’ਚ ਰਿਹਾ, ਇਸ ਘਰ ’ਚ ਕੋਈ ਇੰਟਰਨੈੱਟ ਜਾਂ ਫ਼ੋਨ ਕਨੈੱਕਸ਼ਨ ਨਹੀਂ ਸੀ। ਉਸ ਦਾ ਘਰ 38 ਹਜ਼ਾਰ ਵਰਗ ਫੁੱਟ ਜ਼ਮੀਨ ’ਤੇ ਬਣਾਇਆ ਗਿਆ ਸੀ।

ਇਸ ਦੇ ਆਲੇ-ਦੁਆਲੇ 12 ਤੋਂ 18 ਫੁੱਟ ਉੱਚੀਆਂ ਕੰਕਰੀਟ ਦੀਆਂ ਮਜ਼ਬੂਤ ਕੰਧਾਂ ਕੰਡਿਆਲੀਆਂ ਤਾਰਾਂ ਨਾਲ ਘਿਰੀਆਂ ਹੋਈਆਂ ਸਨ ਅਤੇ ਦੋ ਸੁਰੱਖਿਆ ਦਰਵਾਜ਼ੇ ਸਨ। ਇਸ ਅਹਾਤੇ ’ਚ ਬਹੁਤ ਘੱਟ ਖਿੜਕੀਆਂ ਸਨ। ਇਸ ਦੇ ਮੈਦਾਨ ’ਚ ਸਬਜ਼ੀਆਂ ਦਾ ਬਾਗ, 50 ਖ਼ਰਗੋਸ਼, ਲਗਭਗ 100 ਮੁਰਗ਼ੇ ਅਤੇ ਇਕ ਗਾਂ ਸੀ। ਇਹ ਘਰ ਸਾਲ 2012 ’ਚ ਪਾਕਿ ਅਧਿਕਾਰੀਆਂ ਦੁਆਰਾ ਢਾਹ ਦਿੱਤਾ ਗਿਆ ਤਾਂ ਜੋ ਇਹ ਇਕ ਯਾਦਗਾਰ ਨਾ ਬਣ ਸਕੇ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਕੋਲੇ ਦੀ ਨਿਰਵਿਘਨ ਸਪਲਾਈ ਲਈ ‘ਕੋਲ ਇੰਡੀਆ ਲਿਮਟਿਡ’ ਵਚਨਬੱਧ-ਕੋਲ ਮੰਤਰਾਲਾ ਅਗਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪੰਥਕ ਵੋਟਾਂ ਕੱਟਣ ਦੇ ਉਦੇਸ਼ ਨਾਲ ਲੜ ਰਹੀ ਚੋਣ-ਸੁਖਬੀਰ
Ad Position 24