ਅੰਮ੍ਰਿਤਸਰ, 13 ਸਤੰਬਰ (ਸੁਰਿੰਦਰ ਕੋਛੜ)-ਭਾਰਤੀ ਅਦਾਲਤ ਵਲੋਂ ਲੰਘੇ ਦਿਨ ਜਿਸ ਮੁੰਬਈ ਤੇ ਪੁਲਵਾਮਾ ਅੱਤਵਾਦੀ ਹਮਲਿਆਂ ਦੇ ਸਾਜ਼ਿਸ਼ਕਾਰ ਅਤੇ ਲਸ਼ਕਰ-ਏ-ਤੋਇਬਾ ਦੇ ਆਗੂ ਅੱਤਵਾਦੀ ਹਾਫ਼ਿਜ਼ ਸਈਦ ਪੁੱਤਰ ਕਮਾਲ ਦੀਨ ਗੁੱਜਰ ਦੇ ਖ਼ਿਲਾਫ਼ ਦੂਜੀ ਵਾਰ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ, ਉਹ ਗਲੋਬਲ ਅੱਤਵਾਦੀ ਇਸ ਵੇਲੇ ਪਾਕਿਸਤਾਨੀ ਫ਼ੌਜ ਦੀ ਸਖ਼ਤ ਸੁਰੱਖਿਆ ਹੇਠ ਰਾਵਲਪਿੰਡੀ ’ਚ ਕਿਸੇ ਗੁਪਤ ਟਿਕਾਣੇ ’ਤੇ ਰਹਿ ਰਿਹਾ ਹੈ। ਹਾਲਾਂਕਿ, ਪਾਕਿਸਤਾਨੀ ਪ੍ਰਸ਼ਾਸਨ ਵਲੋਂ ਉਸ ਨੂੰ ਸੁਰੱਖਿਆ ਦੇ ਨਾਂਅ ਹੇਠ ਲਾਹੌਰ ’ਚ ਜੌਹਰ ਟਾਊਨ ਦੀ ਬੀ.ਓ.ਆਰ. ਸੁਸਾਇਟੀ ਸਥਿਤ ਕੋਠੀ ਨੰਬਰ 116-ਈ ’ਚ ਉਸ ਦੇ ਨਿੱਜੀ ਘਰ ’ਚ ਨਜ਼ਰਬੰਦ ਰੱਖ ਕੇ ਵਿਸ਼ੇਸ਼ ਸਹੂਲਤਾਂ ਦੇਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਦੂਜੇ ਪਾਸੇ, ਪਾਕਿ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਾਫ਼ਿਜ਼ ਸਈਦ ਲਾਹੌਰ ਦੀ ਕੋਟ ਲੱਖਪਤ ਜੇਲ੍ਹ (ਸੈਂਟਰਲ ਜੇਲ੍ਹ ਲਾਹੌਰ) ’ਚ ਬੰਦ ਹੈ। ਪਾਕਿ ਦੀ ਅੱਤਵਾਦ ਵਿਰੋਧੀ ਅਦਾਲਤ ਵਲੋਂ ਅੱਤਵਾਦ ਫੰਡਿੰਗ ਦੇ ਵੱਖ-ਵੱਖ ਮਾਮਲਿਆਂ ’ਚ ਉਸ ਨੂੰ ਕੁੱਲ 78 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਰਹੱਦ ਪਾਰ ਦੇ ਸੂਤਰਾਂ ਮੁਤਾਬਿਕ ਹਾਫ਼ਿਜ਼ ਸਈਦ ਨੂੰ ਲਸ਼ਕਰ-ਏ-ਤੋਇਬਾ ਅਤੇ ਜਮਾਤ-ਉਦ-ਦਾਵਾ ਦੇ ਮੁਰੀਦਕੇ (ਜ਼ਿਲ੍ਹਾ ਸ਼ੇਖ਼ੂਪੁਰਾ) ਸਥਿਤ ਹੈੱਡਕੁਆਰਟਰ ਵਿਖੇ ਅਕਸਰ ਸੰਗਠਨ ਦੇ ਆਗੂਆਂ ਨਾਲ ਮੀਟਿੰਗਾਂ ਅਤੇ ਮਕਬੂਜ਼ਾ ਕਸ਼ਮੀਰ ’ਚ ਜਲਸਿਆਂ ’ਚ ਸ਼ਾਮਿਲ ਹੁੰਦਿਆਂ ਵੇਖਿਆ ਗਿਆ ਹੈ। ਉਸ ਦੇ ਮੁਰੀਦਕੇ ਸਥਿਤ ਵਿਸ਼ਾਲ ਕੰਪਲੈਕਸ ਨੂੰ ਮਰਕਜ਼-ਏ-ਤੋਇਬਾ ਵਜੋਂ ਜਾਣਿਆ ਜਾਂਦਾ ਹੈ, ਜਿੱਥੇ ਸਕੂਲ, ਮਦਰਸੇ ਅਤੇ ਹਸਪਤਾਲ ਦੀ ਆੜ ’ਚ ਅੱਤਵਾਦ ਸਿਖਲਾਈ ਕੈਂਪ ਚਲਾਏ ਜਾਂਦੇ ਰਹੇ ਹਨ। ਅਮਰੀਕੀ ਵਿੱਤ ਵਿਭਾਗ ਨੇ ਹਾਫ਼ਿਜ਼ ਸਈਦ ਨੂੰ ਅੱਤਵਾਦੀ ਸੂਚੀ ’ਚ ਰੱਖਦਿਆਂ ਉਸ ’ਤੇ ਇਕ ਕਰੋੜ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੋਇਆ ਹੈ।
ਪਾਕਿ ਫ਼ੌਜ ਦੀ ਸਖ਼ਤ ਸੁਰੱਖਿਆ ਹੇਠ ਰਹਿ ਰਿਹਾ ਹੈ ਹਾਫ਼ਿਜ਼ ਸਈਦ
ਅੰਮ੍ਰਿਤਸਰ, 13 ਸਤੰਬਰ (ਸੁਰਿੰਦਰ ਕੋਛੜ)-ਭਾਰਤੀ ਅਦਾਲਤ ਵਲੋਂ ਲੰਘੇ ਦਿਨ ਜਿਸ ਮੁੰਬਈ ਤੇ ਪੁਲਵਾਮਾ ਅੱਤਵਾਦੀ ਹਮਲਿਆਂ ਦੇ ਸਾਜ਼ਿਸ਼ਕਾਰ ਅਤੇ ਲਸ਼ਕਰ-ਏ-ਤੋਇਬਾ ਦੇ ਆਗੂ ਅੱਤਵਾਦੀ ਹਾਫ਼ਿਜ਼ ਸਈਦ ਪੁੱਤਰ ਕਮਾਲ ਦੀਨ ਗੁੱਜਰ ਦੇ ਖ਼ਿਲਾਫ਼ ਦੂਜੀ ਵਾਰ ਗੈਰ-...
ਅਜੀਤ ਡੈਸਕ
14-09-2026