ਕੀਵ, 13 ਸਤੰਬਰ (ਯੂ.ਐਨ.ਆਈ.)-ਪੋਲੈਂਡ ਨਾਲ ਲੱਗਦੀ ਯੂਕਰੇਨ ਦੀ ਸਰਹੱਦ ਨੇੜੇ ਰੂਸੀ ਡਰੋਨ ਹਮਲੇ ਕਾਰਨ ਇਕ ਪੈਟਰੋਲ ਪੰਪ ਤੇ ਕਈ ਟਰੱਕਾਂ ਨੂੰ ਅੱਗ ਲੱਗ ਗਈ। ਇਹ ਘਟਨਾ ਉਦੋਂ ਵਾਪਰੀ ਜਦੋਂ ਮਾਸਕੋ ਨੇ ਪੂਰੇ ਦੇਸ਼ ’ਚ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ। ਰਿਪੋਰਟਾਂ ਅਨੁਸਾਰ, ਇਹ ਹਮਲਾ ਉੱਤਰ-ਪੱਛਮੀ ਯੂਕਰੇਨ ਦੇ ਸ਼ਹਿਰ ਯਾਹੋਦੀਨ ’ਚ ਹੋਇਆ, ਜੋ ਪੋਲੈਂਡ ਦੀ ਸਰਹੱਦ ਤੋਂ ਸਿਰਫ਼ ਕੁਝ 100 ਮੀਟਰ ਦੀ ਦੂਰੀ ’ਤੇ ਸਥਿਤ ਹੈ। ਵਿਦੇਸ਼ ਮੰਤਰੀ ਆਂਦਰੀ ਸਿਬੀਹਾ ਨੇ ‘ਐਕਸ’ ’ਤੇ ਲਿਖਿਆ ਕਿ ਯਾਹੋਦੀਨ ਵਿਖੇ ਯੂਕਰੇਨ-ਪੋਲੈਂਡ ਸਰਹੱਦੀ ਲਾਂਘੇ ’ਤੇ ਰੂਸ ਦੇ ਬੇਰਹਿਮ ਹਮਲੇ ਸਿਰਫ਼ ਸਾਡੇ ਰਾਜ ਦੀਆਂ ਸਰਹੱਦਾਂ ’ਤੇ ਹਮਲਿਆਂ ਦਾ ਹੀ ਸਿਲਸਿਲਾ ਨਹੀਂ ਹਨ। ਇਹ ਪੁਤਿਨ ਦੀ ਦਹਿਸ਼ਤ ਹੈ ਜੋ ਸਿੱਧੇ ਤੌਰ ’ਤੇ ਯੂਰਪੀ ਸੰਘ ਅਤੇ ਨਾਟੋ ਦੇ ਦਰਵਾਜ਼ਿਆਂ ’ਤੇ ਦਸਤਕ ਦੇ ਰਹੀ ਹੈ।
ਯੂਕਰੇਨ ’ਚ ਰੂਸੀ ਡਰੋਨ ਹਮਲੇ ਕਾਰਨ ਪੈਟਰੋਲ ਪੰਪ ਨੂੰ ਲੱਗੀ ਅੱਗ-ਕਈ ਟਰੱਕ ਸੜੇ
ਕੀਵ, 13 ਸਤੰਬਰ (ਯੂ.ਐਨ.ਆਈ.)-ਪੋਲੈਂਡ ਨਾਲ ਲੱਗਦੀ ਯੂਕਰੇਨ ਦੀ ਸਰਹੱਦ ਨੇੜੇ ਰੂਸੀ ਡਰੋਨ ਹਮਲੇ ਕਾਰਨ ਇਕ ਪੈਟਰੋਲ ਪੰਪ ਤੇ ਕਈ ਟਰੱਕਾਂ ਨੂੰ ਅੱਗ ਲੱਗ ਗਈ। ਇਹ ਘਟਨਾ ਉਦੋਂ ਵਾਪਰੀ ਜਦੋਂ ਮਾਸਕੋ ਨੇ ਪੂਰੇ ਦੇਸ਼ ’ਚ ਹਵਾਈ ਹਮਲੇ ਤੇਜ਼ ਕਰ ਦਿੱਤੇ ....
ਅਜੀਤ ਡੈਸਕ
14-09-2026