13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਸੱਤ ਮਹੀਨਿਆਂ ’ਚ ਵਿਦੇਸ਼ ਭੱਜੇ 10 ਮੁਲਜ਼ਮਾਂ ਨੂੰ ਵਾਪਸ ਲਿਆਂਦਾ ਗਿਆ-ਅਮਨ ਅਰੋੜਾ

ਸੱਤ ਮਹੀਨਿਆਂ ’ਚ ਵਿਦੇਸ਼ ਭੱਜੇ 10 ਮੁਲਜ਼ਮਾਂ ਨੂੰ ਵਾਪਸ ਲਿਆਂਦਾ ਗਿਆ-ਅਮਨ ਅਰੋੜਾ ਕਿਹਾ, 21 ਹੋਰ ਹਵਾਲਗੀ ਪ੍ਰਸਤਾਵ ਕੇਂਦਰ ਕੋਲ ਲੰਬਿਤ

Ad Position 21
repet_subhas-goyals [Copy P29]
ਅਜੀਤ ਡੈਸਕ 13-09-2026

ਕਿਹਾ, 21 ਹੋਰ ਹਵਾਲਗੀ ਪ੍ਰਸਤਾਵ ਕੇਂਦਰ ਕੋਲ ਲੰਬਿਤ

ਯੂਰਪ ਤੋਂ ਗੈਂਗਸਟਰ ਦੀ ਪਹਿਲੀ ਵਾਰ ਹਵਾਲਗੀ ਭਗਵੰਤ ਮਾਨ ਸਰਕਾਰ ਦੇ ਗੈਂਗਸਟਰਾਂ ਵਿਰੁੱਧ ਸਖ਼ਤ ਰੁਖ਼ ਨੂੰ ਦਰਸਾਉਂਦੀ ਹੈ

ਚੰਡੀਗੜ੍ਹ, 12 ਸਤੰਬਰ (ਅਜਾਇਬ ਸਿੰਘ ਔਜਲਾ)-ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦਾ ਇਹ ਮਕਸਦ ਰਿਹਾ ਹੈ ਕਿ ਪੰਜਾਬ ਦੇ ਵਿਚੋਂ ਨਸ਼ਿਆਂ ਤੇ ਗੈਂਗਸਟਰਾਂ ਨੂੰ ਖਤਮ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਾਵੇ। ਇਹ ਗੱਲ ਅੱਜ ਚੰਡੀਗੜ੍ਹ ਦੇ ਪੰਜਾਬ ਭਵਨ ’ਚ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਸਾਂਝੀ ਕੀਤੀ ਗਈ। ਪੱਤਰਕਾਰਾਂ ਨਾਲ ਗੱਲ ਕਰਦਿਆਂ ‘ਆਪ’ ਪੰਜਾਬ ਦੇ ਪ੍ਰਧਾਨ ਨੇ ਕਿਹਾ ਕਿ ਮਾਨ ਸਰਕਾਰ ਨੇ ਪੰਜਾਬ ਵਿਚੋਂ ਨਸ਼ਿਆਂ ਤੇ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਕੋਈ ਕਸਰ ਨਹੀਂ ਛੱਡੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਅਨਸਰਾਂ ਲਈ 20 ਜਨਵਰੀ 2026 ਨੂੰ ਸਥਾਪਿਤ ਕੀਤੇ ਗਏ ‘ਓਵਰਸੀਜ਼ ਫਿਊਜਿਟਿਵ ਟਰੈਕਿੰਗ ਐਂਡ ਐਕਸਟਰਾਡੀਸ਼ਨ ਸੈੱਲ’ (ਓ.ਐਫ.ਟੈੱਕ) ਨੇ ਸਿਰਫ਼ ਸੱਤ ਮਹੀਨਿਆਂ ਵਿਚ 10 ਲੋੜੀਂਦੇ ਭਗੌੜਿਆਂ ਦੀ ਦੇਸ਼ ਵਾਪਸੀ ਜਾਂ ਹਵਾਲਗੀ ਯਕੀਨੀ ਬਣਾਈ ਹੈ, ਜਦਕਿ ਹਵਾਲਗੀ ਦੇ 21 ਹੋਰ ਪ੍ਰਸਤਾਵ ਕੇਂਦਰ ਸਰਕਾਰ ਕੋਲ ਲੰਬਿਤ ਹਨ। ਭਾਜਪਾ ਪੰਜਾਬ ਵਲੋਂ ਨਸ਼ਿਆਂ ਵਿਰੁੱਧ ਪੰਜਾਬ ’ਚ ਕੀਤੀਆਂ ਜਾ ਰਹੀਆਂ ਰੈਲੀਆਂ ’ਤੇ ਤੰਜ ਕੱਸਦਿਆ ਅਮਨ ਅਰੋੜਾ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ (ਬ) ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੌਰਾਨ ਹੀ ਪੰਜਾਬ ਵਿਚ ਲੋਕਾਂ ਨੇ ਚਿੱਟੇ ਦਾ ਨਾਂਅ ਸੁਣਿਆ। ਉਨ੍ਹਾਂ ਇਹ ਵੀ ਕਿਹਾ ਕਿ ਉਹ ਗੈਂਗਸਟਰਾਂ ਨੂੰ ਤੇ ਨਸ਼ੇ ਨੂੰ ਖਤਮ ਕਰਨ ਲਈ ਕੋਈ ਕਸਰ ਨਹੀਂ ਛੱਡਣਗੇ ਕਿਉਂਕਿ ਪੰਜਾਬ ਦੇ ਲੋਕ ਜਾਣਦੇ ਹਨ ਕਿ ਉਹ ਕਿਸ ਮਾੜੇ ਦੌਰ ਵਿਚੋਂ ਨਿਕਲ ਕੇ ਆਏ ਹਨ। ਉਨ੍ਹਾਂ ਕਿਹਾ ਕਿ ਜਿੱਥੇ ਪਿਛਲੀਆਂ ਅਕਾਲੀ-ਭਾਜਪਾ ਤੇ ਕਾਂਗਰਸ ਸਰਕਾਰਾਂ ਨੇ ਗੈਂਗਸਟਰਵਾਦ ਨੂੰ ਇੰਨਾ ਵਧਣ-ਫੁੱਲਣ ਦਿੱਤਾ ਕਿ 2021 ਦੇ ਬਜਟ ਸੈਸ਼ਨ ਦੌਰਾਨ ਆਗੂ ਖੁੱਲ੍ਹੇਆਮ ਬਹਿਸ ਕਰ ਰਹੇ ਸਨ ਕਿ ਜੱਗੂ ਭਗਵਾਨਪੁਰੀਆ ‘ਕਿਸਦਾ ਗੈਂਗਸਟਰ’ ਹੈ, ਉੱਥੇ ਹੀ ‘ਆਪ’ ਸਰਕਾਰ ਨੇ ਅਜਿਹੇ ਭਗੌੜਿਆਂ ਦਾ ਸਰਹੱਦਾਂ ਤੋਂ ਪਾਰ ਜਾ ਕੇ ਪਿੱਛਾ ਕੀਤਾ ਤੇ ਇਹ ਯਕੀਨੀ ਬਣਾਇਆ ਕਿ ਉਨ੍ਹਾਂ ਨੂੰ ਕਾਨੂੰਨ ਦਾ ਸਾਹਮਣਾ ਕਰਨ ਲਈ ਵਾਪਸ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਪੰਜਾਬ ਪੁਲਿਸ ਨੇ ਅਜਿਹੇ ਅਨਸਰਾਂ ਵਿਰੁੱਧ ਕਾਰਵਾਈ ਤੇਜ਼ ਕੀਤੀ, ਬਹੁਤ ਸਾਰੇ ਭਗੌੜੇ, ਕੱਟੜ ਅਪਰਾਧੀ ਅਤੇ ਗੈਂਗਸਟਰ ਵਿਦੇਸ਼ ਭੱਜ ਗਏ। ਜਦੋਂ ਵੀ ਕੋਈ ਘਟਨਾ ਵਾਪਰਦੀ ਹੈ, ਕੋਈ ਘਟਨਾ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਫਿਰ ਫਿਰੌਤੀ ਦੀ ਕਾਲ ਆਉਂਦੀ ਹੈ, ਤਾਂ ਇਹ ਗਤੀਵਿਧੀਆਂ ਅਕਸਰ ਵਿਦੇਸ਼ਾਂ ਜਾਂ ਹੋਰ ਰਾਜਾਂ ਤੋਂ ਹੀ ਸੰਚਾਲਿਤ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਵਿਦੇਸ਼ਾਂ ਵਿਚ ਬੈਠੇ ਅਪਰਾਧੀ ਪੰਜਾਬ ਦੀ ਸ਼ਾਂਤੀ ਤੇ ਸੁਰੱਖਿਆ ਨੂੰ ਭੰਗ ਨਾ ਕਰ ਸਕਣ। ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਇਸ ਮਕਸਦ ਕਾਰਜ ਕਰ ਰਹੀ ਵਿਦੇਸ਼ ਵਿਚ ਬੈਠਾ ਕੋਈ ਵੀ ਵਿਅਕਤੀ ਪੰਜਾਬ ਧਰਤੀ ’ਤੇ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਭੰਗ ਨਾ ਕਰ ਸਕੇ।

Ad Position 22
No active advertisement
ਪਿਛਲੀ ਖ਼ਬਰ ਸੰਬੰਧਾਂ ਦੀ ਬਿਹਤਰੀ ਲਈ ਸਰਹੱਦਾਂ ’ਤੇ ਅਮਨ ਅਤੇ ਸ਼ਾਂਤੀ ਦੀ ਲੋੜ-ਮੋਦੀ ਅਗਲੀ ਖ਼ਬਰ ਹਾਫਿਜ਼ ਸਈਦ ਪਾਕਿਸਤਾਨ ’ਚ ਹੈ-ਐਨ.ਆਈ.ਏ.
Ad Position 24