08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

36,000 ਫੁੱਟ ਦੀ ਉਚਾਈ ’ਤੇ ਏਅਰ ਇੰਡੀਆ ਉਡਾਣ ਦਾ ਇੰਜਣ ਬੰਦ

36,000 ਫੁੱਟ ਦੀ ਉਚਾਈ ’ਤੇ ਏਅਰ ਇੰਡੀਆ ਉਡਾਣ ਦਾ ਇੰਜਣ ਬੰਦ

Ad Position 21
repet_subhas-goyals [Copy P29]
ਅਜੀਤ ਡੈਸਕ 08-09-2026

ਕੋਚੀ (ਕੇਰਲਮ), 7 ਸਤੰਬਰ (ਇੰਟ.)-ਕੋਚੀਨ ਤੋਂ ਅਬੂ ਧਾਬੀ ਜਾ ਰਹੀ ਏਅਰ ਇੰਡੀਆ ਐਕਸਪ੍ਰੈਸ ਬੋਇੰਗ 737 ਦੀ ਉਡਾਣ ਆਈ.ਐਕਸ. 415 ਨੂੰ ਉਡਾਣ ਦੇ ਵਿਚਕਾਰ ਵਾਪਸ ਮੋੜਨ ਲਈ ਮਜਬੂਰ ਕੀਤਾ ਗਿਆ ਕਿਉਂਕਿ ਚਾਲਕ ਦਲ ਨੇ ਇੰਜਣ 1 ’ਤੇ ਤੇਲ ਦੀ ਮਾਤਰਾ ਤੇਜ਼ੀ ਨਾਲ ਘਟਦੀ ਦੇਖੀ ਤੇ ਬਾਅਦ ’ਚ ਤੇਲ ਦਾ ਦਬਾਅ ਖ਼ਤਰੇ ਦੇ ਖੇਤਰ ’ਚ ਦਾਖਲ ਹੋਣ ’ਤੇ ਇੰਜਣ ਬੰਦ ਕਰ ਦਿੱਤਾ। ਜਹਾਜ਼ ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸੁਰੱਖਿਅਤ ਉਤਰਿਆ। ਸੂਤਰਾਂ ਦੇ ਅਨੁਸਾਰ, ਜਹਾਜ਼ ਉਡਾਣ ਭਰਨ ਤੋਂ ਲਗਭਗ 50 ਮਿੰਟ ਬਾਅਦ ਤੇ 36000 ਫੁੱਟ ਦੀ ਉਚਾਈ ’ਤੇ ਉੱਡ ਰਿਹਾ ਸੀ ਜਦੋਂ ਪਾਇਲਟ ਤੇ ਸਹਿ-ਪਾਇਲਟ ਨੇ ਇੰਜਣ 1 ਦੇ ਤੇਲ ਦੀ ਮਾਤਰਾ ਤੇਜ਼ੀ ਨਾਲ ਘਟਦੀ ਦੇਖੀ।

Ad Position 22
No active advertisement
ਪਿਛਲੀ ਖ਼ਬਰ ਮੋਦੀ ਦੀ ਅਪੀਲ ਤੋਂ ਬਾਅਦ ਭਾਰਤੀਆਂ ਨੇ ਸੋਨਾ ਖ਼ਰੀਦਣਾ ਕੀਤਾ ਘੱਟ ਅਗਲੀ ਖ਼ਬਰ ਖ਼ੁਰਾਕੀ ਤੱਤਾਂ ਨਾਲ ਭਰਪੂਰ ਬ੍ਰੋਕਲੀ ਤੇ ਐਲੋਵੇਰਾ ਦੀ ਖੇਤੀ ਦੇ ਫ਼ਾਇਦੇ
Ad Position 24