21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਖੰਡ ਦੀਆਂ ਕੀਮਤਾਂ ’ਤੇ ਕਾਬੂ ਰੱਖਣ ਲਈ ਸਰਕਾਰ ਨੇ ਭੰਡਾਰ ਕਰਨ ਦੀ ਹੱਦ ਘਟਾ ਕੇ 15 ਦਿਨ ਕੀਤੀ

ਨਵੀਂ ਦਿੱਲੀ, 20 ਅਗਸਤ (ਉਪਮਾ ਡਾਗਾ ਪਾਰਥ)- ਤਿਉਹਾਰਾਂ ਦੀ ਆਮਦ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਖੰਡ ਦੀ ਜਮ੍ਹਾਂਖੋਰੀ ’ਤੇ ਰੋਕ ਲਗਾਉਣ ਲਈ ਹੱਦ ਨਿਸਚਿਤ ਕਰ ਦਿੱਤੀ ਹੈ, ਜਿਸ ਮੁਤਾਬਿਕ ਖੰਡ ਦਾ ਸਿਰਫ਼ 15 ਦਿਨ ਦਾ ਸਟਾਕ ...

Ad Position 21
No active advertisement
ਅਜੀਤ ਡੈਸਕ 21-08-2026

ਨਵੀਂ ਦਿੱਲੀ, 20 ਅਗਸਤ (ਉਪਮਾ ਡਾਗਾ ਪਾਰਥ)- ਤਿਉਹਾਰਾਂ ਦੀ ਆਮਦ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਖੰਡ ਦੀ ਜਮ੍ਹਾਂਖੋਰੀ ’ਤੇ ਰੋਕ ਲਗਾਉਣ ਲਈ ਹੱਦ ਨਿਸਚਿਤ ਕਰ ਦਿੱਤੀ ਹੈ, ਜਿਸ ਮੁਤਾਬਿਕ ਖੰਡ ਦਾ ਸਿਰਫ਼ 15 ਦਿਨ ਦਾ ਸਟਾਕ ਹੀ ਰੱਖਿਆ ਜਾ ਸਕਦਾ ਹੈ। ਇਹ ਨਵਾਂ ਨੇਮ 1 ਸਤੰਬਰ ਤੋਂ 30 ਨਵੰਬਰ ਤੱਕ ਲਾਗੂ ਰਹੇਗਾ। ਸਰਕਾਰ ਵਲੋਂ ਲਿਆਂਦੇ ਨਵੇਂ ਨੇਮ ਤਹਿਤ ਹੁਣ ਇਕ ਮਹੀਨੇ ’ਚ 10 ਮੀਟ੍ਰਿਕ ਟਨ ਤੋਂ ਜ਼ਿਆਦਾ ਖੰਡ ਦੀ ਵਰਤੋਂ ਜਾਂ ਕਾਰੋਬਾਰ ਕਰਨ ਵਾਲੇ ਡੀਲਰ 15 ਦਿਨ ਤੋਂ ਵੱਧ ਦਾ ਭੰਡਾਰ ਆਪਣੇ ਕੋਲ ਨਹੀਂ ਰੱਖ ਸਕਣਗੇ। ਸਰਕਾਰ ਵਲੋਂ ਇਹ ਕਦਮ ਬਾਜ਼ਾਰ ’ਚ ਖੰਡ ਦੀ ਉਪਲਬਧਤਾ ਵਧਾਉਣ ਅਤੇ ਕੀਮਤਾਂ ਨੂੰ ਕਾਬੂ ’ਚ ਰੱਖਣ ਲਈ ਚੁੱਕਿਆ ਗਿਆ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਪਿਛਲੇ ਮਹੀਨੇ ਹੀ ਕਾਰੋਬਾਰੀਆਂ ਲਈ ਖੰਡ ਦਾ ਭੰਡਾਰ ਰੱਖਣ ਦੀ ਹੱਦ 30 ਦਿਨ ਕਰ ਦਿੱਤੀ ਸੀ, ਪਰ ਇਸਦੇ ਬਾਵਜੂਦ ਕੀਮਤਾਂ ’ਚ ਤੇਜ਼ੀ ਜਾਰੀ ਰਹਿਣ ’ਤੇ ਸਰਕਾਰ ਨੇ ਸਮਾਂ ਹੱਦ ਘਟਾ ਕੇ 15 ਦਿਨ ਕਰ ਦਿੱਤੀ। ਜ਼ਿਕਰਯੋਗ ਹੈ ਕਿ ਖੰਡ ਦੀ ਕੀਮਤ ਪਿਛਲੇ ਇਕ ਮਹੀਨੇ ’ਚ ਤਕਰੀਬਨ 10 ਫ਼ੀਸਦੀ ਵਧ ਚੁੱਕੀ ਹੈ। ਖੰਡ ਦਾ ਨਵਾਂ ਸੀਜ਼ਨ 1 ਅਕਤੂਬਰ ਤੋਂ ਸ਼ੁਰੂ ਹੋਵੇਗਾ। ਖੰਡ ਦੀ ਉਪਲਬਧਤਾ ਨੂੰ ਲੈ ਕੇ ਵੀ ਸਵਾਲ ਉਠਾਏ ਜਾ ਰਹੇ ਹਨ। ਇਕ ਅਨੁਮਾਨ ਮੁਤਾਬਿਕ ਨਵੇਂ ਸੀਜ਼ਨ ਦੀ ਸ਼ੁਰੂਆਤ ’ਚ 40 ਤੋਂ 42 ਲੱਖ ਟਨ ਖੰਡ ਉਪਲਬਧ ਹੋ ਸਕਦੀ ਹੈ। ਜਦਕਿ ਕੁਝ ਖੋਜਕਰਤਾਵਾਂ ਦਾ ਅਨੁਮਾਨ ਇਸ ਤੋਂ ਵੀ ਘੱਟ ਭਾਵ 32 ਤੋਂ 35 ਲੱਖ ਟਨ ਹੈ। ਜਦਕਿ ਦੇਸ਼ ਦੀ ਘਰੇਲੂ ਜ਼ਰੂਰਤ ਤਕਰੀਬਨ 50 ਲੱਖ ਟਨ ਰਹਿਣ ਦਾ ਅਨੁਮਾਨ ਹੈ। ਇਸ ਤੋਂ ਇਲਾਵਾ ਕੁਝ ਇਲਾਕਿਆਂ ’ਚ ਮੀਂਹ ਘੱਟ ਪੈਣ ਨਾਲ ਵੀ ਗੰਨੇ ਦੀ ਫ਼ਸਲ ਪ੍ਰਭਾਵਿਤ ਹੋ ਸਕਦੀ ਹੈ, ਜਿਸਦਾ ਅਸਰ ਆਉਣ ਵਾਲੇ ਸੀਜ਼ਨ ’ਚ ਖੰਡ ਦੇ ਉਤਪਾਦਨ ’ਤੇ ਪੈ ਸਕਦਾ ਹੈ। ਹਾਲਾਂਕਿ ਮੌਜੂਦਾ 2025-26 ਸੀਜ਼ਨ ’ਚ ਦੇਸ਼ ’ਚ ਖੰਡ ਦੀ ਕੁੱਲ ਉਪਲਬਧਤਾ ਤਕਰੀਬਨ 320 ਲੱਖ ਟਨ ਰਹਿਣ ਦਾ ਅਨੁਮਾਨ ਹੈ ਜਦਕਿ ਘਰੇਲੂ ਖਪਤ ਤਕਰੀਬਨ 285 ਲੱਖ ਟਨ ਹੈ। ਜਿਸ ਮੁਤਾਬਿਕ ਤਕਰੀਬਨ 7 ਲੱਖ ਟਨ ਨਿਰਯਾਤ ਤੋਂ ਬਾਅਦ ਸੀਜ਼ਨ ਦੇ ਅਖੀਰ ’ਚ ਤਕਰੀਬਨ 35 ਲੱਖ ਟਨ ਸਟਾਕ ਰਹਿਣ ਦਾ ਅਨੁਮਾਨ ਹੈ। ਅਜਿਹੇ ’ਚ ਸਰਕਾਰ ਦੇ ਇਸ ਫ਼ੈਸਲੇ ਨੂੰ ਬਾਜ਼ਾਰ ’ਚ ਖੰਡ ਦੀ ਉਪਲਬਧਤਾ ਬਣਾਈ ਰੱਖਣ ਅਤੇ ਕੀਮਤਾਂ ’ਤੇ ਕਾਬੂ ਰੱਖਣ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਸਰਕਾਰ ਵਲੋਂ 31 ਅਕਤੂਬਰ ਤੱਕ 10 ਲੱਖ ਟਨ ਕੱਚੀ ਖੰਡ ਦੀ ਮੁਫ਼ਤ ਦਰਾਮਦ ਨੂੰ ਮਨਜ਼ੂਰੀ ਅਗਲੀ ਖ਼ਬਰ ਕਾਂਗਰਸ ਦਾ ਵੰਦੇ ਮਾਤਰਮ ਦੇ 2 ਪੈਰਿਆਂ ’ਤੇ ਕਾਇਮ ਰਹਿਣ ਦਾ ਫ਼ੈਸਲਾ ‘ਤੁਸ਼ਟੀਕਰਨ’-ਅਮਿਤ ਸ਼ਾਹ
Ad Position 24