21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਕਾਂਗਰਸ ਦਾ ਵੰਦੇ ਮਾਤਰਮ ਦੇ 2 ਪੈਰਿਆਂ ’ਤੇ ਕਾਇਮ ਰਹਿਣ ਦਾ ਫ਼ੈਸਲਾ ‘ਤੁਸ਼ਟੀਕਰਨ’-ਅਮਿਤ ਸ਼ਾਹ

ਚੇਨਈ, 20 ਅਗਸਤ (ਪੀ.ਟੀ.ਆਈ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਕਾਂਗਰਸ ਪਾਰਟੀ ਵਲੋਂ ‘ਵੰਦੇ ਮਾਤਰਮ’ ਦੇ ਸਿਰਫ਼ ਦੋ ਪੈਰੇ ਹੀ ਗਾਉਣ ਦਾ ਫ਼ੈਸਲਾ ਨਾ ਸਿਰਫ਼ ਦੇਸ਼-ਵਿਰੋਧੀ ਹੈ, ਸਗੋਂ ਇਹ ਕਾਨੂੰਨ ਦੀ ....

Ad Position 21
No active advertisement
ਅਜੀਤ ਡੈਸਕ 21-08-2026

ਚੇਨਈ, 20 ਅਗਸਤ (ਪੀ.ਟੀ.ਆਈ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਕਾਂਗਰਸ ਪਾਰਟੀ ਵਲੋਂ ‘ਵੰਦੇ ਮਾਤਰਮ’ ਦੇ ਸਿਰਫ਼ ਦੋ ਪੈਰੇ ਹੀ ਗਾਉਣ ਦਾ ਫ਼ੈਸਲਾ ਨਾ ਸਿਰਫ਼ ਦੇਸ਼-ਵਿਰੋਧੀ ਹੈ, ਸਗੋਂ ਇਹ ਕਾਨੂੰਨ ਦੀ ਉਲੰਘਣਾ ਅਤੇ ਵੋਟ ਬੈਂਕ ਨੂੰ ਧਿਆਨ ’ਚ ਰੱਖ ਕੇ ਕੀਤੀ ਗਈ ਤੁਸ਼ਟੀਕਰਨ ਦੀ ਰਾਜਨੀਤੀ ਵੀ ਹੈ।  ਕਾਂਗਰਸ ਵਰਕਿੰਗ ਕਮੇਟੀ ਵਲੋਂ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਨੂੰ ਪੂਰਾ ਗਾਉਣ ਦੀ ਬਜਾਏ ਸਿਰਫ਼ ਦੋ ਪੈਰੇ ਗਾਉਣ ਤੱਕ ਸੀਮਿਤ ਰੱਖਣ ਦੇ ਫ਼ੈਸਲੇ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਸੰਸਦ ਵਲੋਂ ਬਣਾਏ ਗਏ ਕਾਨੂੰਨ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਜਦੋਂ ਇੱਕ ਵਾਰ ‘ਵੰਦੇ ਮਾਤਰਮ’ ਨੂੰ ਵੰਡਣ ਦੀ ਗਲਤੀ ਹੋਈ ਸੀ ਤਾਂ ਦੇਸ਼ ਨੂੰ ਇਸ ਦੇ ਨਤੀਜੇ ਭੁਗਤਣੇ ਪਏ ਸਨ। ਉਨ੍ਹਾਂ ਨੇ ਐਕਸ ’ਤੇ ਪੋਸਟ ਕੀਤੇ ਇੱਕ ਬਿਆਨ ਵਿਚ ਇਹ ਪ੍ਰਗਟਾਵਾ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਵਲੋਂ ਕੀਤੀ ਜਾ ਰਹੀ ‘ਤੁਸ਼ਟੀਕਰਨ’ ਦੀ ਰਾਜਨੀਤੀ ਦਾ ਵਿਰੋਧ ਕਰਨ। ਉਨ੍ਹਾਂ ਕਿਹਾ ਕਿ ਮੈਂ ਦੇਸ਼ ਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ 1937 ਵਿਚ ਮੁਸਲਮਾਨਾਂ ਨੂੰ ਖੁਸ਼ ਕਰਨ ਲਈ ਵੰਦੇ ਮਾਤਰਮ ਨੂੰ ਵੰਡ ਕੇ ਕਾਂਗਰਸ ਨੇ ਦੇਸ਼ ਦੀ ਵੰਡ ਦੀ ਨੀਂਹ ਰੱਖੀ ਸੀ। ਉਨ੍ਹਾਂ ਕਿਹਾ ਕਿ ਅੱਜ ਕਾਂਗਰਸ ਦਾ ਇਹ ਫ਼ੈਸਲਾ ਉਸ ਦੀ ਤੁਸ਼ਟੀਕਰਨ ਦੀ ਨੀਤੀ ਨੂੰ ਸਪੱਸ਼ਟ ਦਿਖਾਉਂਦਾ ਹੈ।
ਕਾਂਗਰਸ ਦਾ ਫ਼ੈਸਲਾ ਭਾਰਤ ਮਾਤਾ ਦਾ ਅਪਮਾਨ- ਸ਼ਿਵਰਾਜ ਚੌਹਾਨ 
ਪਟਨਾ, 20 ਅਗਸਤ (ਪੀ.ਟੀ.ਆਈ)-ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਾਂਗਰਸ ਦੇ ਫ਼ੈਸਲੇ ਦੀ ਸਖ਼ਤ ਆਲੋਚਨਾ ਕਰਦਿਆਂ ਇਸ ਨੂੰ ਭਾਰਤ ਮਾਤਾ ਦਾ ਅਪਮਾਨ ਕਰਾਰ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ ਗਾਇਨ ਨੂੰ ਲੈ ਕੇ ਵੋਟ ਬੈਂਕ ਦੀ ਰਾਜਨੀਤੀ ਕਰ ਰਹੀ ਹੈ। ਕਾਂਗਰਸ ਦਾ ਫ਼ੈਸਲਾ ਉਨ੍ਹਾਂ ਹਜ਼ਾਰਾਂ ਸ਼ਹੀਦਾਂ ਦਾ ਅਪਮਾਨ ਹੈ, ਜਿਨ੍ਹਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।ਚੌਹਾਨ ਨੇ ਦੋਸ਼ ਲਗਾਇਆ ਕਿ ਕਾਂਗਰਸ ਉਹੀ ਕੰਮ ਕਰ ਰਹੀ ਹੈ ਜੋ 1937 ’ਚ ਮੁਸਲਿਮ ਲੀਗ ਨੇ ਕੀਤਾ ਸੀ।

Ad Position 22
No active advertisement
ਪਿਛਲੀ ਖ਼ਬਰ ਖੰਡ ਦੀਆਂ ਕੀਮਤਾਂ ’ਤੇ ਕਾਬੂ ਰੱਖਣ ਲਈ ਸਰਕਾਰ ਨੇ ਭੰਡਾਰ ਕਰਨ ਦੀ ਹੱਦ ਘਟਾ ਕੇ 15 ਦਿਨ ਕੀਤੀ ਅਗਲੀ ਖ਼ਬਰ 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਤਿਹਾੜ ਜੇਲ੍ਹ ’ਚ ਮੌਤ
Ad Position 24