10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਸੁਵੇਂਦੂ ਵਲੋਂ ਆਰ.ਜੀ. ਕਰ ਜਬਰ ਜਨਾਹ-ਕਤਲ ਮਾਮਲੇ ਦੀ ਨਵੀਂ ਜਾਂਚ ਦੇ ਹੁਕਮ

ਕੋਲਕਾਤਾ, 9 ਅਗਸਤ (ਪੀ.ਟੀ.ਆਈ.): ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨੇ ਐਤਵਾਰ ਨੂੰ ਸਰਕਾਰੀ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਇੱਕ ਡਾਕਟਰ ਨਾਲ ਹੋਏ ਜਬਰ ਜਨਾਹ ਅਤੇ ਕਤਲ ਮਾਮਲੇ ...

Ad Position 21
No active advertisement
ਅਜੀਤ ਡੈਸਕ 10-08-2026

ਕੋਲਕਾਤਾ, 9 ਅਗਸਤ (ਪੀ.ਟੀ.ਆਈ.): ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨੇ ਐਤਵਾਰ ਨੂੰ ਸਰਕਾਰੀ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਇੱਕ ਡਾਕਟਰ ਨਾਲ ਹੋਏ ਜਬਰ ਜਨਾਹ ਅਤੇ ਕਤਲ ਮਾਮਲੇ ਦੀ ਨਵੀਂ ਜਾਂਚ ਦਾ ਐਲਾਨ ਕੀਤਾ। ਇਹ ਇੱਕ ਅਜਿਹੀ ਘਟਨਾ ਜਿਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ । ਅਧਿਕਾਰੀ ਨੇ ਕਿਹਾ ਕਿ ਸਰਕਾਰ ਨੇ ਇਹ ਫੈਸਲਾ ਮ੍ਰਿਤਕ ਡਾਕਟਰ ਦੀ ਮਾਂ, ਜੋ ਹੁਣ ਭਾਜਪਾ ਵਿਧਾਇਕ ਹੈ, ਦੀ ਬੇਨਤੀ ਤੋਂ ਬਾਅਦ ਲਿਆ ਹੈ। ਉਨ੍ਹਾਂ ਕਿਹਾ ਕਿ ਰਤਨਾ ਦੇਬਨਾਥ ਨੇ ਮੈਨੂੰ ਨਵੀਂ ਜਾਂਚ ਦੀ ਬੇਨਤੀ ਕਰਦੇ ਹੋਏ ਪੱਤਰ ਲਿਖਿਆ ਸੀ। ਮੁੱਖ ਸਕੱਤਰ ਅਤੇ ਮਾਹਿਰਾਂ ਦੀ ਇੱਕ ਟੀਮ ਨਾਲ ਵਿਆਪਕ ਵਿਚਾਰ-ਵਟਾਂਦਰੇ ਤੋਂ ਬਾਅਦ, ਮੈਂ ਵਿਸ਼ੇਸ਼ ਕਮਿਸ਼ਨ ਐਕਟ, 1952 ਦੇ ਤਹਿਤ ਇੱਕ ਨਵੀਂ ਜਾਂਚ ਦਾ ਐਲਾਨ ਕਰ ਰਿਹਾ ਹਾਂ। ਅਧਿਕਾਰੀ ਨੇ ਦਾਅਵਾ ਕੀਤਾ ਕਿ ਪੁਲਿਸ ਇਸ ਮਾਮਲੇ ਵਿਚ ਆਪਣੇ ਫਰਜ਼ ਨਿਭਾਉਣ ਵਿਚ ਅਸਫਲ ਰਹੀ ਹੈ। ਉਨ੍ਹਾਂ ਪੀੜਤਾ ਦੇ ਸਸਕਾਰ ਦੇ ਆਲੇ ਦੁਆਲੇ ਕਥਿਤ ਬੇਨਿਯਮੀਆਂ ਦੀ ਇੱਕ ਵੱਖਰੀ ਜਾਂਚ ਦੇ ਹੁਕਮ ਵੀ ਦਿੱਤੇ ਤੇ ਬੈਰਕਪੁਰ ਪੁਲਿਸ ਕਮਿਸ਼ਨਰ ਨੂੰ ਐਫ.ਆਈ.ਆਰ. ਦਰਜ ਕਰਨ ਦੇ ਨਿਰਦੇਸ਼ ਦਿੱਤੇ।

Ad Position 22
No active advertisement
ਪਿਛਲੀ ਖ਼ਬਰ ਸੁਵਿਧਾ ਸੈਂਟਰਾਂ ਵਿਚ ਖੱਜਲ ਖ਼ੁਆਰੀ ਬੰਦ ਕਰਵਾਉਣ ਦੀ ਮੰਗ-ਨੀਲਮ ਸੋਢੀ ਅਗਲੀ ਖ਼ਬਰ ਮਕਬੂਜ਼ਾ ਕਸ਼ਮੀਰ ’ਚ ਅੱਜ ਹੋਣ ਵਾਲੀ ਵੋਟਿੰਗ ਅਣਮਿੱਥੇ ਸਮੇਂ ਲਈ ਮੁਲਤਵੀ
Ad Position 24