15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਯੂ.ਏ.ਈ. ’ਚ ਸੜਕ ਹਾਦਸਾ-4 ਭਾਰਤੀਆਂ ਸਮੇਤ 14 ਦੀ ਮੌਤ

ਯੂ.ਏ.ਈ. ’ਚ ਸੜਕ ਹਾਦਸਾ-4 ਭਾਰਤੀਆਂ ਸਮੇਤ 14 ਦੀ ਮੌਤ

Ad Position 21
No active advertisement
ਅਜੀਤ ਡੈਸਕ 16-11-2026

ਦੁਬਈ, 15 ਨਵੰਬਰ (ਪੀ. ਟੀ. ਆਈ.)-ਯੂ.ਏ.ਈ. ਦੇ ਫੁਜੈਰਾਹ ਵਿਚ ਕਈ ਵਾਹਨਾਂ ਦੀ ਆਪਸੀ ਟੱਕਰ ਕਾਰਨ ਵਾਪਰੇ ਸੜਕ ਹਾਦਸੇ ਵਿਚ 14 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ 4 ਭਾਰਤੀ ਵੀ ਸ਼ਾਮਿਲ ਸਨ । ਇਨ੍ਹਾਂ ਭਾਰਤੀਆਂ ਵਿਚ ਕੇਰਲ ਦੇ ਇਕ ਪਰਿਵਾਰ ਦੇ ਤਿੰਨ ਮੈਂਬਰ ਅਤੇ ਗੁਜਰਾਤ ਦਾ ਇਕ 13 ਸਾਲਾ ਲੜਕਾ ਸ਼ਾਮਿਲ ਹੈ । ਹਾਦਸੇ ਵਿਚ ਟਰੱਕਾਂ ਸਮੇਤ ਕੁੱਲ 23 ਵਾਹਨ ਸ਼ਾਮਿਲ ਸਨ ਅਤੇ ਇਸ ਦੌਰਾਨ 30 ਲੋਕ ਜ਼ਖ਼ਮੀ ਹੋਏ ਹਨ। ਯੂ.ਏ.ਈ. ਦੇ ਗ੍ਰਹਿ ਮੰਤਰਾਲੇ ਨੇ ਇਕ ਪੋਸਟ ਰਾਹੀਂ ਜਾਣਕਾਰੀ ਦਿੱਤੀ ਕਿ ਪਛਾਣ ਦੀ ਪੁਸ਼ਟੀ ਕਰਨ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਇਹ ਪਤਾ ਲੱਗਾ ਹੈ ਕਿ ਮ੍ਰਿਤਕਾਂ ਵਿਚ 10 ਯੂ.ਏ.ਈ. ਨਾਗਰਿਕ ਤੇ ਚਾਰ ਭਾਰਤੀ ਨਾਗਰਿਕ ਸ਼ਾਮਿਲ ਸਨ । ਮੰਤਰਾਲੇ ਨੇ ਅੱਗੇ ਕਿਹਾ ਕਿ ‘ਜ਼ਖਮੀਆਂ ਵਿਚ ਅੱਠ ਅਮੀਰਾਤੀ, ਦੋ ਜਾਰਡਨੀਅਨ, ਸੱਤ ਭਾਰਤੀ, ਦੋ ਪਾਕਿਸਤਾਨੀ, ਤਿੰਨ ਮਿਸਰੀ, ਛੇ ਓਮਾਨੀ ਤੇ ਦੋ ਬ੍ਰਾਜ਼ੀਲੀ ਨਾਗਰਿਕ ਸ਼ਾਮਿਲ ਸਨ।’ ਗਲਫ ਨਿਊਜ਼ ਦੀ ਰਿਪੋਰਟ ਮੁਤਾਬਕ 13 ਸਾਲਾ ਲੜਕੇ ਦੀ ਪਛਾਣ ਆਤਿਫ ਮੁਹੰਮਦ ਇਮਰਾਨ ਮਨਸੂਰ ਵਜੋਂ ਹੋਈ ਹੈ। ਉਹ ਆਪਣੇ ਪਰਿਵਾਰ ਨਾਲ ਯੂ.ਏ.ਈ. ਘੁੰਮਣ ਆਇਆ ਹੋਇਆ ਸੀ। ਹਾਦਸੇ ਸਮੇਂ ਪਰਿਵਾਰ ਫੁਜੈਰਾਹ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਜਾ ਰਿਹਾ ਸੀ, ਜਿੱਥੋਂ ਉਨ੍ਹਾਂ ਨੇ ਭਾਰਤ ਪਰਤਣਾ ਸੀ। ਹਾਦਸੇ ਵਿਚ ਉਸ ਦੇ ਮਾਤਾ-ਪਿਤਾ ਤੇ ਵੱਡੀ ਭੈਣ ਵੀ ਜ਼ਖ਼ਮੀ ਹੋ ਗਏ। ਇਸ ਤੋਂ ਪਹਿਲਾਂ ਮਾਰੇ ਗਏ ਤਿੰਨ ਹੋਰ ਭਾਰਤੀਆਂ ਦੀ ਪਛਾਣ ਕੇਰਲ ਦੇ ਮਲੱਪੁਰਮ ਜ਼ਿਲ੍ਹੇ ਦੇ ਵੇਂਗਾਰਾ ਦੇ ਇੱਕ ਪਰਿਵਾਰ ਦੇ ਮੈਂਬਰਾਂ ਵਜੋਂ ਹੋਈ ਸੀ। ਇਨ੍ਹਾਂ ਵਿਚ ਮੁਹੰਮਦ ਅਸਮਿਲ, ਉਸ ਦੀ ਜੁੜਵਾਂ ਭੈਣ ਮਿਸਨਾ ਜੁਬਿਨ ਤੇ ਤਿੰਨ ਸਾਲਾ ਭਤੀਜਾ ਮੁਹੰਮਦ ਫੈਸ ਸ਼ਾਮਿਲ ਸਨ। ਭਾਰਤੀ ਕੌਂਸਲੇਟ ਦੇ ਅਧਿਕਾਰੀ ਨੇ ਫੁਜੈਰਾਹ ਦੇ ਹਸਪਤਾਲਾਂ ਦਾ ਦੌਰਾ ਕਰਕੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਤੇ ਜ਼ਖ਼ਮੀ ਭਾਰਤੀਆਂ ਦੀ ਸਿਹਤ ਬਾਰੇ ਜਾਣਕਾਰੀ ਲਈ।

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਵਲੋਂ ਬੱਸ ਹਾਦਸੇ ਦੇ ਜ਼ਖ਼ਮੀਆਂ ਨਾਲ ਮੁਲਾਕਾਤ ਅਗਲੀ ਖ਼ਬਰ ਬੀਬੀ ਜਗੀਰ ਕੌਰ ਮੁੜ ਸ਼੍ਰੋਮਣੀ ਅਕਾਲੀ ਦਲ (ਬ) ’ਚ ਸ਼ਾਮਿਲ
Ad Position 24