18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਪੰਜਾਬ ਦੇ ਆਪਣੇ ਆਗੂ ਵੀ ਸੂਬੇ 'ਚ ਸੁਰੱਖਿਅਤ ਨਹੀਂ-ਪੰਜਾਬ ਕਾਂਗਰਸ <br/>

Ad Position 21
No active advertisement
ਅਜੀਤ ਡੈਸਕ 19-02-2026
ਚੰਡੀਗੜ੍ਹ, 18 ਫਰਵਰੀ (ਵਿਕਰਮਜੀਤ ਸਿੰਘ ਮਾਨ)-ਸਾਬਕਾ ਉਪ ਮੁੱਖ ਮੰਤਰੀ ਤੇ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ 'ਆਪ' ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਜੋ ਤਰਨ ਤਾਰਨ 'ਚ ਹੋਈ ਗੋਲੀਬਾਰੀ 'ਚ ਆਟੋਮੈਟਿਕ ਹਥਿਆਰਾਂ ਵਾਲੇ ਅਪਰਾਧੀਆਂ ਨੇ ਆਮ ਆਦਮੀ ਪਾਰਟੀ ਦੇ ਸਰਪੰਚ ਹਰਪਿੰਦਰ ਸਿੰਘ ਨੂੰ ਮਾਰ ਦਿੱਤਾ ਤੇ ਉਸ ਦੇ ਚਚੇਰੇ ਭਰਾ ਨੂੰ ਜ਼ਖ਼ਮੀ ਕਰ ਦਿੱਤਾ, ਇਹ ਘਟਨਾ 'ਆਪ੍ਰੇਸ਼ਨ ਪ੍ਰਹਾਰ' 1 ਤੇ 2 ਦੀ ਪੂਰੀ ਨਾਕਾਮੀ ਖੁੱਲ੍ਹ ਕੇ ਦਰਸਾਉਂਦੀ ਹੈ | ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਕਿ ਹੁਣ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ ਤੇ ਅਸਤੀਫ਼ਾ ਦੇਵੇਗਾ-ਮੁੱਖ ਮੰਤਰੀ, ਡੀ.ਜੀ.ਪੀ. ਜਾਂ ਕੋਈ ਹੋਰ? ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੁਸੀਂ ਇਸ ਮਹਾਨ ਸੂਬੇ ਨੂੰ ਚਲਾਉਣ ਲਈ ਅਯੋਗ ਹੋ | ਅਸਤੀਫ਼ਾ ਦਿਓ ਤੇ ਮੱਧ-ਕਾਰਜਕਾਲੀ ਚੋਣਾਂ ਕਰਵਾਓ | ਉਧਰ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਹਾਲਤ ਬਾਰੇ ਹੁਣ ਸਰਕਾਰ ਕੁਝ ਜਵਾਬ ਦੇਵੇ | ਉਨ੍ਹਾਂ ਕਿਹਾ ਕਿ ਜੇਕਰ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਆਪਣੇ ਆਗੂ ਵੀ ਸੂਬੇ 'ਚ ਸੁਰੱਖਿਅਤ ਨਹੀਂ, ਤਾਂ ਹੋਰਾਂ ਦਾ ਕੀ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ Las Vegas ਦੇ ਇਕ ਹੋਟਲ ‘ਚ ਮਾਂ ਤੇ ਧੀ ਦੀ ਗੋ.ਲੀਆਂ ਵੱਜਣ ਨਾਲ ਮੌ.ਤ, ਵੇਖੋ ਪ੍ਰਦੇਸਾਂ ਦੀਆਂ ਖ਼ਬਰਾਂ ਅਗਲੀ ਖ਼ਬਰ ਬਸਪਾ 2027 ਦੀਆਂ ਯੂ.ਪੀ. ਚੋਣਾਂ ਇਕੱਲੇ ਲੜੇਗੀ-ਮਾਇਆਵਤੀ <br/>
Ad Position 24