18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਮੋਦੀ ਸਰਕਾਰ ਨੇ ਏ.ਆਈ. ਵਿਸ਼ਵ ਸੰਮੇਲਨ ਨੂੰ ਬਣਾ ਦਿੱਤਾ ਤਮਾਸ਼ਾ-ਰਾਹੁਲ ਗਾਂਧੀ <br/>

Ad Position 21
No active advertisement
ਅਜੀਤ ਡੈਸਕ 19-02-2026
ਨਵੀਂ ਦਿੱਲੀ, 18 ਫਰਵਰੀ (ਉਪਮਾ ਡਾਗਾ ਪਾਰਥ)-ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇੰਡੀਆ ਏ.ਆਈ. ਸਿਖ਼ਰ ਸੰਮੇਲਨ 'ਚ ਹੋਈਆਂ ਬਦਇੰਤਜ਼ਾਮੀਆਂ ਅਤੇ ਗਲਗੋਟੀਆ ਯੂਨੀਵਰਸਿਟੀ ਦੇ ਚੀਨੀ ਰੋਬੋਟ ਵਿਵਾਦ 'ਤੇ ਬੁੱਧਵਾਰ ਨੂੰ ਮੋਦੀ ਸਰਕਾਰ 'ਤੇ ਹਮਲਾ ਕਰਦਿਆਂ ਕਿਹਾ ਕਿ ਇਸ ਆਲਮੀ ਮੰਚ ਦਾ ਫਾਇਦਾ ਚੁੱਕਣ ਦੀ ਥਾਂ ਮੋਦੀ ਸਰਕਾਰ ਆਪਣੇ ਪ੍ਰਚਾਰ ਲਈ ਇਸਤੇਮਾਲ ਕਰਕੇ ਇਸ ਦਾ ਤਮਾਸ਼ਾ ਬਣਾ ਰਹੀ ਹੈ | ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਮੰਚ ਐਕਸ 'ਤੇ ਪਾਏ ਇਕ ਸੰਦੇਸ਼ 'ਚ ਕਿਹਾ ਕਿ ਸੰਮੇਲਨ ਨਾਲ ਭਾਰਤੀ ਹੁਨਰ ਨੂੰ ਫਾਇਦਾ ਮਿਲਣਾ ਚਾਹੀਦਾ ਸੀ, ਪਰ ਸਰਕਾਰ ਨੇ ਪੂਰੇ ਸਿਖਰ ਸੰਮੇਲਨ ਨੂੰ ਅਵਿਵਸਥਿਤ ਕਰਕੇ ਇਸ ਨੂੰ ਜਨਸੰਪਰਕ ਦਾ ਤਮਾਸ਼ਾ ਬਣਾ ਦਿੱਤਾ ਹੈ ਅਤੇ ਸੰਮੇਲਨ 'ਚ ਚੀਨ ਹੁਣ ਇਸ ਦਾ ਫਾਇਦਾ ਉਠਾ ਰਿਹਾ ਹੈ | ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦੇ ਹੁਨਰ ਅਤੇ ਡੇਟਾ ਦਾ ਫਾਇਦਾ ਚੁੱਕਣ ਦੀ ਥਾਂਅ ਏ.ਆਈ. ਸਿਖ਼ਰ ਸੰਮੇਲਨ ਇਕ ਅਵਿਵਸਥਿਤ ਜਨਸੰਪਰਕ ਤਮਾਸ਼ਾ ਬਣ ਗਿਆ ਹੈ | ਭਾਰਤੀ ਡੇਟਾ ਵਿਕਰੀ ਦੇ ਲਈ ਪੇਸ਼ ਕੀਤਾ ਜਾ ਰਿਹਾ ਹੈ ਅਤੇ ਚੀਨੀ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਜ਼ਖ਼ਮੀ ਅੰਮਿ੍ਤਸਰ ਦੇ ਹਸਪਤਾਲ 'ਚ ਦਾਖ਼ਲ ਅਗਲੀ ਖ਼ਬਰ ਜੰਮੂ-ਕਸ਼ਮੀਰ 'ਚ ਆਈ.ਈ.ਡੀ. ਬਰਾਮਦ <br/>
Ad Position 24