18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਤਰਨ ਤਾਰਨ ਵਿਖੇ ਵਿਆਹ ਸਮਾਗਮ ਦੌਰਾਨ 'ਆਪ' ਦੇ ਸਰਪੰਚ ਦੀ ਗੋਲੀਆਂ ਮਾਰ ਕੇ ਹੱਤਿਆ <br/>

Ad Position 21
No active advertisement
ਅਜੀਤ ਡੈਸਕ 19-02-2026

•ਗੋਲੀ ਲੱਗਣ ਨਾਲ ਚਚੇਰਾ ਭਰਾ ਜ਼ਖ਼ਮੀ
•ਹਮਲਾਵਰਾਂ ਵਲੋਂ ਪਿਸਟਲ ਤੇ ਏ.ਕੇ. 47 ਦੀ ਕੀਤੀ ਗਈ ਵਰਤੋਂ

ਤਰਨ ਤਾਰਨ, 18 ਫਰਵਰੀ (ਹਰਿੰਦਰ ਸਿੰਘ)-ਤਰਨ ਤਾਰਨ ਦੇ ਸਿੱਧੂ ਫਾਰਮ ਵਿਖੇ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਪਹੁੰਚੇ ਪਿੰਡ ਠੱਠੀਆਂ ਮਹੰਤਾਂ ਦੇ ਆਮ ਆਦਮੀ ਪਾਰਟੀ (ਆਪ) ਦੇ ਸਰਪੰਚ ਹਰਬਰਿੰਦਰ ਸਿੰਘ ਦੀ ਹਮਲਾਵਰ ਵਲੋਂ ਸਿਰ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਉਸ ਸਮੇਂ ਉਹ ਸਮਾਗਮ 'ਚ ਸੋਫ਼ੇ 'ਤੇ ਆਪਣੇ ਹੋਰ ਰਿਸ਼ਤੇਦਾਰਾਂ ਨਾਲ ਬੈਠੇ ਹੋਏ ਸਨ | ਆਪਣੇ ਚਚੇਰੇ ਭਰਾ ਨੂੰ ਬਚਾਉਣ ਲਈ ਅਤੇ ਹਮਲਾਵਰ ਨੂੰ ਫੜਨ ਲਈ ਜਦ ਉਨ੍ਹਾਂ ਦੇ ਚਾਚੇ ਦਾ ਲੜਕਾ ਜਰਮਨਦੀਪ ਸਿੰਘ ਅੱਗੇ ਆਇਆ ਤਾਂ ਪਿੱਛੇ ਖੜ੍ਹੇ ਇਕ ਹੋਰ ਹਮਲਾਵਰ ਨੇ ਉਸ ਉਪਰ ਏ.ਕੇ. 47 ਨਾਲ ਗੋਲੀਆਂ ਚਲਾਈਆਂ, ਜਿਸ ਕਾਰਨ ਉਹ ਵੀ ਗੰਭੀਰ ਜ਼ਖ਼ਮੀ ਹੋ ਗਿਆ | ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਤਰਨ ਤਾਰਨ ਦੇ ਐਸ.ਐਸ.ਪੀ. ਸੁਰਿੰਦਰ ਲਾਂਬਾ, ਐਸ.ਪੀ.ਡੀ. ਰਿਪੁਤਾਪਨ ਸਿੰਘ, ਐਸ.ਪੀ. ਹੈੱਡਕੁਆਟਰ ਖੁਸ਼ਬੀਰ ਕੌਰ, ਡੀ.ਐਸ.ਪੀ. ਡੀ. ਸੁਖਇੰਦਰ ਸਿੰਘ, ਡੀ.ਐਸ.ਪੀ. ਪੱਟੀ ਜਗਬੀਰ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ | ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਬਾਹਰ ਖੜ੍ਹੇ ਆਪਣੇ ਇਕ ਹੋਰ ਸਾਥੀ ਨਾਲ ਮੋਟਰਸਾਈਕਲ 'ਤੇ ਬੈਠ ਕੇ ਫ਼ਰਾਰ ਹੋ ਗਏ | ਐਸ.ਐਸ.ਪੀ. ਨੇ ਦੱਸਿਆ ਕਿ ਤਰਨ ਤਾਰਨ ਦੇ ਸਿੱਧੂ ਫਾਰਮ ਵਿਚ ਗੁਰਸੇਵਕ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਠੱਠੀਆਂ ਮਹੰਤਾਂ ਦਾ ਵਿਆਹ ਸਮਾਗਮ ਸੀ | ਸਮਾਗਮ ਵਿਚ ਸ਼ਾਮਿਲ ਹੋਣ ਲਈ ਪਿੰਡ ਠੱਠੀਆਂ ਮਹੰਤਾਂ ਦੇ ਸਰਪੰਚ ਹਰਬਰਿੰਦਰ ਸਿੰਘ ਪੁੱਤਰ ਇਕਬਾਲ ਸਿੰਘ, ਉਸ ਦੇ ਚਾਚੇ ਦਾ ਲੜਕਾ ਜਰਮਨਦੀਪ ਸਿੰਘ ਪੁੱਤਰ ਸਤਪਾਲ ਸਿੰਘ ਤੇ ਹੋਰ ਰਿਸ਼ਤੇਦਾਰ ਆਏ ਹੋਏ ਸਨ | ਉਨ੍ਹਾਂ ਦੱਸਿਆ ਕਿ ਹਰਬਰਿੰਦਰ ਸਿੰਘ ਅਤੇ ਉਨ੍ਹਾਂ ਦੇ ਹੋਰ ਸਾਥੀ ਅਤੇ ਰਿਸ਼ਤੇਦਾਰ ਵਿਆਹ ਵਿਚ ਇਕ ਸੋਫੇ 'ਤੇ ਬੈਠ ਕੇ ਖਾ-ਪੀ ਰਹੇ ਸਨ ਤਾਂ ਇਸੇ ਦੌਰਾਨ ਇਕ ਅਣਪਛਾਤੇ ਨੌਜਵਾਨ ਨੇ ਪਿਛਲੇ ਪਾਸੇ ਤੋਂ ਆ ਕੇ ਉਸ ਦੇ ਸਿਰ ਵਿਚ ਗੋਲੀ ਮਾਰ ਦਿੱਤੀ, ਜਿਸ ਕਾਰਨ ਸਰਪੰਚ ਹਰਬਰਿੰਦਰ ਸਿੰਘ ਉਥੇ ਹੀ ਡਿੱਗ ਪਿਆ | ਉਸ ਨੂੰ ਬਚਾਉਣ ਲਈ ਜਦ ਜਰਮਨਦੀਪ ਸਿੰਘ ਅੱਗੇ ਹੋਇਆ ਤਾਂ ਪਿਛੇ ਖੜ੍ਹੇ ਦੂਸਰੇ ਹਮਲਾਵਰ ਨੇ ਏ.ਕੇ. 47 ਨਾਲ ਜਰਮਨਦੀਪ 'ਤੇ ਗੋਲੀਆਂ ਚਲਾਈਆਂ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ | ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਹਮਲਾਵਰ ਬਾਹਰ ਖੜ੍ਹੇ ਆਪਣੇ ਤੀਜੇ ਸਾਥੀ ਨਾਲ ਮੋਟਰਸਾਈਕਲ 'ਤੇ ਫਰਾਰ ਹੋ ਗਏ | ਵਰਣਨਯੋਗ ਹੈ ਕਿ ਇਸ ਵਿਆਹ ਸਮਾਗਮ ਵਿਚ 500 ਦੇ ਕਰੀਬ ਲੋਕ ਸ਼ਾਮਿਲ ਸਨ ਅਤੇ ਏਨੇ ਵੱਡੇ ਸਮਾਗਮ ਵਿਚ ਹਮਲਾਵਰ ਬਿਨਾਂ ਕਿਸੇ ਡਰ ਭੈਅ ਦੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ | ਐਸ.ਐਸ.ਪੀ. ਨੇ ਦੱਸਿਆ ਕਿ ਐਸ.ਪੀ.ਡੀ. ਰਿਪੁਤਾਪਨ ਸਿੰਘ ਅਤੇ ਐਸ.ਪੀ. ਹੈੱਡਕੁਆਟਰ ਖੁਸ਼ਬੀਰ ਕੌਰ ਦੀ ਅਗਵਾਈ ਹੇਠ ਪੁਲਿਸ ਟੀਮ ਬਣਾ ਕੇ ਹੱਤਿਆਰਿਆਂ ਦੀ ਭਾਲ ਕੀਤੀ ਜਾ ਰਹੀ ਹੈ | ਦੂਜੇ ਪਾਸੇ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਜਰਮਨਦੀਪ ਸਿੰਘ ਨੂੰ ਅੰਮਿ੍ਤਸਰ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਭਾਰਤ-ਯੂਰਪ ਸੰਬੰਧਾਂ 'ਚ ਸੁਨਹਿਰੀ ਯੁੱਗ ਦੀ ਸ਼ੁਰੂਆਤ ਹੈ ਯੂਰਪੀਅਨ ਯੂਨੀਅਨ ਮੁਕਤ ਵਪਾਰ ਸਮਝੌਤਾ-ਮੋਦੀ <br/> ਅਗਲੀ ਖ਼ਬਰ ਤਾਕਾਇਚੀ ਮੁੜ ਚੁਣੀ ਗਈ ਜਪਾਨ ਦੀ ਪ੍ਰਧਾਨ ਮੰਤਰੀ
Ad Position 24