18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਚੀਨੀ ਰੋਬੋਟ ਵਿਵਾਦ ਕਾਰਨ ਏ.ਆਈ. ਸੰਮੇਲਨ 'ਚ ਖਾਲੀ ਕਰਵਾਇਆ ਗਲਗੋਟੀਆ ਯੂਨੀਵਰਸਿਟੀ ਦਾ ਸਟਾਲ

Ad Position 21
No active advertisement
ਅਜੀਤ ਡੈਸਕ 19-02-2026

ਨਵੀਂ ਦਿੱਲੀ, 18 ਫਰਵਰੀ (ਉਪਮਾ ਡਾਗਾ ਪਾਰਥ)-ਇੰਡੀਆ ਆਰਟੀਫਿਸ਼ਲ ਇੰਟੈਲੀਜੈਂਸ (ਏ.ਆਈ.) ਇੰਪੈਕਟ ਸਿਖ਼ਰ ਸੰਮੇਲਨ 'ਚ ਚੀਨੀ ਰੋਬੋਟ ਵਿਖਾਉਣ ਵਾਲੀ ਗਲਗੋਟੀਆ ਯੂਨੀਵਰਸਿਟੀ 'ਤੇ ਚੀਨੀ ਰੋਬੋਟ ਡਾਗ ਨੂੰ ਲੈ ਉੱਠੇ ਵਿਵਾਦ ਤੋਂ ਬਾਅਦ ਸਰਕਾਰ ਨੇ ਯੂਨੀਵਰਸਿਟੀ ਤੋਂ ਸਟਾਲ ਖਾਲੀ ਕਰਵਾ ਲਿਆ | ਉਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਪੈਵੇਲੀਅਨ ਦੀ ਬਿਜਲੀ ਕਟ ਦਿੱਤੀ ਗਈ ਸੀ | ਯੂਨੀਵਰਸਿਟੀ 'ਤੇ ਇਹ ਕਾਰਵਾਈ ਉਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੋਈ ਜਿਸ 'ਚ ਯੂਨੀਵਰਸਿਟੀ ਨੇ ਇਕ ਚੀਨੀ ਕੰਪਨੀ ਦੇ ਰੋਬੋਟਿਕ ਡਾਗ ਨੂੰ ਆਪਣੀ ਕਾਢ ਦੱਸਿਆ ਸੀ ਜਿਸ ਤੋਂ ਬਾਅਦ ਸਰਕਾਰ ਨੇ ਕਾਰਵਾਈ ਕਰਦਿਆਂ ਯੂਨੀਵਰਸਿਟੀ ਨੂੰ ਸਿਖ਼ਰ ਸੰਮੇਲਨ ਤੋਂ ਬਾਹਰ ਕਰ ਦਿੱਤਾ |
ਯੂਨੀਵਰਸਿਟੀ ਦਾ ਸਪੱਸ਼ਟੀਕਰਨ
ਯੂਨੀਵਰਸਿਟੀ ਨੇ ਵਿਵਾਦ ਤੋਂ ਬਾਅਦ ਸਪੱਸ਼ਟੀਕਰਨ ਜਾਰੀ ਕਰਦਿਆਂ ਕਿਹਾ ਕਿ ਅਸੀਂ ਕਦੇ ਦਾਅਵਾ ਨਹੀਂ ਕੀਤਾ ਕਿ ਇਸ ਰੋਬੋਟ ਡਾਗ ਨੂੰ ਉਸ ਨੇ ਬਣਾਇਆ ਹੈ | ਉਨ੍ਹਾਂ ਕਿਹਾ ਕਿ ਇਹ ਉਪਕਰਨ ਸਿੱਖਿਅਕ ਉਦੇਸ਼ਾਂ ਦੇ ਲਈ ਚੀਨ ਦੀ ਰੋਬੋਟਿਕ ਕੰਪਨੀ ਯੂਨੀਟ੍ਰੀ ਤੋਂ ਖ਼ਰੀਦਿਆ ਹੈ |
ਕੀ ਹੈ ਵਿਵਾਦ
ਸਿਖ਼ਰ ਸੰਮੇਲਨ 'ਚ ਯੂਨੀਵਰਸਿਟੀ ਦੀ ਪ੍ਰੋਫੈਸਰ ਨੇਹਾ ਇਹ ਦਾਅਵਾ ਕਰਦੀ ਨਜ਼ਰ ਆਈ ਕਿ ਇਸ ਰੋਬੋਟਿਕ ਡਾਗ ਦਾ ਨਾਂਅ ਓਰੀਅਨ ਹੈ | ਇਸ ਨੂੰ ਗਲਗੋਟੀਆ ਯੂਨੀਵਰਸਿਟੀ ਦੇ 'ਸੈਂਟਰ ਆਫ ਐਕਸੀਲੈਂਸ' ਨੇ ਤਿਆਰ ਕੀਤਾ ਹੈ | ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਯੂਨੀਵਰਸਿਟੀ ਏ.ਆਈ. ਦੇ ਖੇਤਰ 'ਚ 350 ਕਰੋੜ ਰੁਪਏ ਦਾ ਨਿਵੇਸ਼ ਕਰ ਰਹੀ ਹੈ | ਪ੍ਰੋਫੈਸਰ ਦੇ ਇਸ ਬਿਆਨ ਤੋਂ ਬਾਅਦ ਉਹ ਸੋਸ਼ਲ ਮੀਡੀਆ 'ਤੇ ਕਾਫੀ ਟਰੋਲ ਹੋਏ ਜਿਸ 'ਚ ਲੋਕ ਇਹ ਟਿੱਪਣੀ ਕਰਦੇ ਨਜ਼ਰ ਆਏ ਕਿ ਇਹ ਉਤਪਾਦ ਚੀਨੀ ਕੰਪਨੀ ਯੂਨੀਟ੍ਰੀ ਦਾ ਜੀ.ਓ.-2 ਮਾਡਲ ਹੈ, ਜੋ ਬਾਜ਼ਾਰ 'ਚ 2-3 ਲੱਖ ਰੁਪਏ 'ਚ ਉਪਲਬਧ ਹੈ |

Ad Position 22
No active advertisement
ਪਿਛਲੀ ਖ਼ਬਰ 640 ਕਰੋੜ ਦੇ ਸਾਈਬਰ ਘੁਟਾਲੇ 'ਚ ਅਗਾਊਾ ਜ਼ਮਾਨਤ ਪਟੀਸ਼ਨ ਖ਼ਾਰਜ ਅਗਲੀ ਖ਼ਬਰ ਅਗਨੀਵੀਰਾਂ ਨੂੰ ਸੇਵਾਮੁਕਤੀ ਮਗਰੋਂ ਪੰਜਾਬ ਸਰਕਾਰ ਦੇਵੇਗੀ ਸਰਕਾਰੀ ਨੌਕਰੀ-ਮੋਹਿੰਦਰ ਭਗਤ <br/>
Ad Position 24