16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਪ੍ਰਯਾਗਰਾਜ 'ਚ ਹਵਾਈ ਫ਼ੌਜ ਦਾ ਸਿਖਲਾਈ ਜਹਾਜ਼ ਹਾਦਸਾਗ੍ਰਸਤ

Ad Position 21
No active advertisement
ਅਜੀਤ ਡੈਸਕ 22-01-2026
ਨਵੀਂ ਦਿੱਲੀ/ ਪ੍ਰਯਾਗਰਾਜ, 21 ਜਨਵਰੀ (ਪੀ.ਟੀ.ਆਈ.)-ਪ੍ਰਯਾਗਰਾਜ 'ਚ ਭਾਰਤੀ ਹਵਾਈ ਫ਼ੌਜ ਦਾ ਸਿਖਲਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ | ਸਿਖਲਾਈ ਜਹਾਜ਼ ਨੇ ਹਵਾ 'ਚ ਉੱਡਦੇ-ਉੱਡਦੇ ਪਲਟੀਆਂ ਖਾਧੀਆਂ ਅਤੇ ਤਾਲਾਬ 'ਚ ਡਿੱਗ ਗਿਆ | 2 ਸੀਟਾਂ ਵਾਲੇ ਜਹਾਜ਼ 'ਚ ਸਵਾਰ ਦੋਵੇਂ ਪਾਇਲਟ ਸੁਰੱਖਿਅਤ ਹਨ | ਹਾਦਸੇ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ | ਜਿਸ ਵਿਚ ਪੈਰਾਸ਼ੂਟ ਦੇ ਨਾਲ ਜਹਾਜ਼ ਤਲਾਬ ਵਿਚ ਡਿਗਦਾ ਦਿਖਾਈ ਦੇ ਰਿਹਾ ਹੈ | ਹਾਦਸਾ ਅੱਜ ਦੁਪਹਿਰ 12 ਵਜੇ ਕੇ.ਪੀ. ਕਾਲਜ ਦੇ ਪਿੱਛੇ ਹੋਇਆ | ਇਹ ਸ਼ਹਿਰ ਦਾ ਵਿਚਕਾਰਲਾ ਇਲਾਕਾ ਹੈ | ਤਲਾਬ ਦੇ ਨਾਲ ਹੀ ਇਕ ਸਕੂਲ ਅਤੇ ਰਿਹਇਸ਼ੀ ਕਾਲੋਨੀਆਂ ਹਨ | ਜਿਸ ਥਾਂ 'ਤੇ ਜਹਾਜ਼ ਡਿਗਿਆ ਉਥੋਂ ਮਾਘ ਮੇਲੇ ਦੀ ਦੂਰੀ ਲਗਭਗ 3 ਕਿਲੋਮੀਟਰ ਹੈ | ਹਾਦਸੇ ਤੋਂ ਤੁਰੰਤ ਬਾਅਦ ਨੇੜਲੇ ਇਲਾਕਿਆਂ ਦੇ ਲੋਕ ਮੌਕੇ 'ਤੇ ਪਹੁੰਚ ਗਏ | ਚਸ਼ਮਦੀਦਾਂ ਨੇ ਦੱਸਿਆ ਕਿ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਪਹਿਲਾਂ ਦੋਵੇਂ ਪਾਇਲਟ ਪੈਰਾਸ਼ੂਟ ਰਾਹੀਂ ਤਲਾਅ ਵਿਚ ਡਿੱਗ ਗਏ ਸਨ ਅਤੇ ਉਹ ਦਲਦਲ ਵਿਚ ਫਸ ਗਏ ਸਨ ਅਤੇ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਬਚਾਇਆ | ਥੋੜ੍ਹੀ ਦੇਰ ਬਾਅਦ ਫ਼ੌਜ ਦਾ ਇਕ ਹੈਲੀਕਾਪਟਰ ਪਹੁੰਚਿਆ | ਹਾਲਾਂਕਿ, ਜਿਸ ਤਲਾਅ 'ਤੇ ਜਹਾਜ਼ ਹਾਦਸਾਗ੍ਰਸਤ ਹੋਇਆ ਸੀ, ਉਸ ਦੇ ਪਾਣੀ ਵਿਚ ਜਲਕੁੰਭੀ ਉੱਗੀ ਹੋਈ ਸੀ | ਇਸ ਲਈ, ਕੋਈ ਵੀ ਟੀਮ ਜਹਾਜ਼ ਤੱਕ ਨਹੀਂ ਪਹੁੰਚ ਸਕੀ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਸਮਾਗਮ ਨੂੰ ਵਿਸ਼ਵ ਪੱਧਰ 'ਤੇ ਮਨਾਉਣਾ ਚਾਹੀਦਾ ਹੈ-ਮਹਾਰਾਸ਼ਟਰ ਮੰਤਰੀ ਅਗਲੀ ਖ਼ਬਰ ਅਰਾਵਲੀ ਖੇਤਰ 'ਚ ਕੋਈ ਵੀ ਗ਼ੈਰ-ਕਾਨੂੰਨੀ ਮਾਈਨਿੰਗ ਬਰਦਾਸ਼ਤ ਨਹੀਂ-ਸੁਪਰੀਮ ਕੋਰਟ
Ad Position 24