18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਬਾਊਾਸਰ 'ਤੇ ਫਾਇਰਿੰਗ ਕਰਕੇ ਜ਼ਖਮੀ ਕਰਨ ਸੰਬੰਧੀ ਅੱਧੀ ਦਰਜਨ ਖ਼ਿਲਾਫ਼ ਕੇਸ ਦਰਜ

Ad Position 21
No active advertisement
ਅਜੀਤ ਡੈਸਕ 17-10-2025
ਫਗਵਾੜਾ, 15 ਅਕਤੂਬਰ (ਹਰਜੋਤ ਸਿੰਘ ਚਾਨਾ)-ਬੀਤੀ ਰਾਤ ਫਗਵਾੜਾ-ਜਲੰਧਰ ਜੀ.ਟੀ.ਰੋਡ 'ਤੇ ਸਥਿਤ ਮਾਲ ਈਸਟਵੁੱਡ ਵਿਖੇ ਇੱਕ ਬਾਊਾਸਰ ਨੂੰ ਫਾਇਰਿੰਗ ਕਰਕੇ ਜ਼ਖਮੀ ਕਰਨ ਦੇ ਸਬੰਧ 'ਚ ਸਦਰ ਪੁਲਿਸ ਨੇ ਅੱਧੀ ਦਰਜਨ ਤੋਂ ਵੱਧ ਨੌਜਵਾਨਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ | ਪੁਲਿਸ ਵਲੋਂ ਇਹ ਕੇਸ ਬੂਟਾ ਰਾਮ ਪੁੱਤਰ ਸੁਰਿੰਦਰਪਾਲ ਵਾਸੀ ਮਾਧੋਪੁਰ ਦੀ ਸ਼ਿਕਾਇਤ 'ਚ ਦਰਜ ਕੀਤਾ ਗਿਆ ਹੈ | ਉਨ੍ਹਾਂ ਪੁਲਿਸ ਨੂੰ ਦਿੱਤੇ ਬਿਆਨਾ 'ਚ ਦੱਸਿਆ ਕਿ ਸੁੱਖਾ ਵਾਸੀ ਤੱਲਣ ਜੋ ਉਨ੍ਹਾਂ ਨਾਲ ਹੀ ਸਕਿਉਰਿਟੀ ਡਿਊਟੀ ਕਰਦਾ ਸੀ ਤੇ ਹੁਣ ਕਰੀਬ 6 ਮਹੀਨੇ ਤੋਂ ਕੰਮ ਤੋਂ ਹਟਾ ਦਿੱਤਾ ਗਿਆ ਸੀ ਕਿਉਂਕਿ ਉਹ ਅਕਸਰ ਇੱਥੇ ਲੜਾਈ ਝਗੜਾ ਕਰਦਾ ਸੀ | 14 ਅਕਤੂਬਰ ਨੂੰ ਸੁੱਖਾ ਈਸਟਵੁੱਡ ਵਿਖੇ ਆਇਆ ਜਿਸ ਨੂੰ ਰੋਕਿਆ ਗਿਆ ਕਿ ਤੇਰੀ ਇੱਥੇ ਐਂਟਰੀ ਬੰਦ ਹੈ ਜਿਸ ਨੂੰ ਹੋਰਨਾਂ ਬਾਊਾਸਰਾ ਨੇ ਵੀ ਰੋਕਿਆ ਤੇ ਇਸ ਨੂੰ ਲੈ ਕੇ ਸਾਈਕਲ ਸਟੈਂਡ ਵੱਲ ਨੂੰ ਜਾ ਰਹੇ ਸੀ ਤਾਂ ਪਿੱਛੇ ਤੋਂ ਕਰੀਬ ਅੱਧੀ ਦਰਜਨ ਹੋਰ ਨੌਜਵਾਨ ਆਏ ਤੇ ਉਨ੍ਹਾਂ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ | ਜਿਸ ਦੌਰਾਨ ਸਕਿਉਰਿਟੀ 'ਚ ਤਾਇਨਾਤ ਨੌਜਵਾਨ ਸੰਦੀਪ ਕੁਮਾਰ ਦੇ ਇੱਕ ਨੌਜਵਾਨ ਨੇ ਪਿਸਟਲ ਕੱਢ ਕੇ ਮਾਰ ਦੇਣ ਦੀ ਨੀਅਤ ਨਾਲ ਗੋਲੀ ਚਲਾ ਦਿੱਤੀ ਤੇ ਉਹ ਹਥਿਆਰਾਂ ਸਮੇਤ ਮੌਕੇ ਤੋਂ ਦੌੜ ਗਏ ਤੇ ਜਾਂਦੇ ਸਮੇਂ ਆਈ-20 ਕਾਰ ਨੰਬਰ ਪੀ.ਬੀ.08.ਡੀ.ਵਾਈ 8903 'ਚ ਬੈਠ ਕੇ ਜਲੰਧਰ ਸਾਈਡ ਨੂੰ ਫ਼ਰਾਰ ਹੋ ਗਏ | ਜਿਸ ਸਬੰਧ 'ਚ ਪੁਲਿਸ ਨੇ ਸੁੱਖਾ ਵਾਸੀ ਤੱਲਣ ਤੇ ਅੱਧੀ ਦਰਜਨ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਕੈਮੀਕਲ ਨਾਲ ਭਰੇ ਟਰੱਕ ਨੂੰ ਅਚਾਨਕ ਅੱਗ ਲੱਗੀ-ਮੌਕੇ 'ਤੇ ਫਾਇਰ ਬਿ੍ਗੇਡ ਨੇ ਪਾਇਆ ਕਾਬੂ <br/> ਅਗਲੀ ਖ਼ਬਰ ਦੀ ਸੁਲਤਾਨਪੁਰ ਲੋਧੀ ਸਹਿਕਾਰੀ ਮਾਰਕੀਟਿੰਗ ਕਮ ਪ੍ਰੋਸੈਸਿੰਗ ਸੁਸਾਇਟੀ ਦੇ ਚੇਅਰਮੈਨ ਦੀ ਸਰਬਸੰਮਤੀ ਨਾਲ ਹੋਈ ਚੋਣ
Ad Position 24