18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਆਈ.ਟੀ.ਸੀ. ਮਿਸ਼ਨ ਸੁਨਹਿਰਾ ਕੱਲ੍ਹ ਤੇ ਬੰਧਨ ਕੋਨਗਰ ਸੰਸਥਾ ਨੇ ਲੋੜਵੰਦ ਔਰਤਾਂ ਨੂੰ ਸਵੈ ਰੋਜ਼ਗਾਰ ਲਈ ਸਾਮਾਨ ਵੰਡਿਆ <br/>

Ad Position 21
No active advertisement
ਅਜੀਤ ਡੈਸਕ 17-10-2025
ਕਪੂਰਥਲਾ, 16 ਅਕਤੂਬਰ (ਸਡਾਨਾ)-ਆਈ.ਟੀ.ਸੀ. ਮਿਸ਼ਨ ਸੁਨਹਿਰਾ ਕੱਲ ਤੇ ਬੰਧਨ ਕੋਨਗਰ ਸੰਸਥਾ ਵਲੋਂ ਸਾਂਝੀ ਪਹਿਲਕਦਮੀ ਕਰਦਿਆਂ ਲੋੜਵੰਦ ਔਰਤਾਂ ਨੂੰ ਆਤਮਨਿਰਭਰ ਬਣਾਉਣ ਲਈ ਜ਼ਰੂਰੀ ਸਮਾਨ ਵੰਡਿਆ ਗਿਆ | ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਏ.ਡੀ.ਸੀ. ਵਰਿੰਦਰਪਾਲ ਸਿੰਘ ਬਾਜਵਾ, ਆਈ.ਟੀ.ਸੀ. ਦੇ ਮੈਨੇਜਰ ਸੁਪਿੰਦਰ ਸਿੰਘ, ਵਿਸ਼ਾਲ ਪਾਂਡੇ, ਬੰਧਨ ਬੈਂਕ ਦੇ ਮੈਨੇਜਰ ਦੀਪਕ ਰਾਣਾ, ਬੰਧਨ ਕੋਨਗਰ ਅਫ਼ਸਰ ਅਤੁੱਲ ਚੰਦਰਸ਼ੀਲ ਦੀ ਅਗਵਾਈ ਹੇਠ ਹੋਏ ਸਮਾਗਮ ਮੌਕੇ ਲੋੜਵੰਦ ਔਰਤਾਂ ਨੂੰ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਸਿਲਾਈ ਮਸ਼ੀਨਾਂ, ਕਰਿਆਨੇ ਦਾ ਸਮਾਨ ਅਤੇ ਰੇਡੀਮੇਡ ਕੱਪੜੇ ਵੰਡੇ ਗਏ | ਸਮਾਗਮ ਪ੍ਰਬੰਧਕਾਂ ਨੇ ਦੱਸਿਆ ਕਿ ਉਹ ਨਵਾਂ ਕੰਮ ਸ਼ੁਰੂ ਕਰਨ ਵਾਲੀਆਂ ਇਨ੍ਹਾਂ ਔਰਤਾਂ ਤੇ ਉਨ੍ਹਾਂ ਦੇ ਕੰਮ ਦੀ ਦੋ ਸਾਲ ਤੱਕ ਦੇਖ ਰੇਖ ਕਰਨਗੇ ਤੇ ਉਨ੍ਹਾਂ ਨੂੰ ਲੋੜੀਂਦਾ ਹੋਰ ਸਮਾਨ ਵੀ ਮੁਹੱਈਆ ਕਰਵਾਇਆ ਜਾਵੇਗਾ | ਸਮਾਗਮ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਸੰਸਥਾਵਾਂ ਹੁਣ ਤੱਕ 600 ਦੇ ਕਰੀਬ ਲੋੜਵੰਦ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਉਨ੍ਹਾਂ ਦੀ ਮਦਦ ਕਰ ਚੁੱਕੀ ਹੈ, ਇਨ੍ਹਾਂ ਵਿਚੋਂ ਜ਼ਿਆਦਾਤਰ ਔਰਤਾਂ ਵਿਧਵਾ ਤੇ ਅਪਾਹਜ ਹਨ ਜਾਂ ਉਨ੍ਹਾਂ ਦੇ ਘਰ ਵਿਚ ਕਮਾਉਣ ਵਾਲਾ ਮੈਂਬਰ ਨਹੀਂ ਹੈ | ਏ.ਡੀ.ਸੀ. ਵਰਿੰਦਰਪਾਲ ਸਿੰਘ ਬਾਜਵਾ ਨੇ ਆਈ.ਟੀ.ਸੀ. ਅਤੇ ਬੰਧਨ ਕੋਨਗਰ ਸੰਸਥਾ ਦੇ ਇਸ ਚੰਗੇ ਊਧਮ ਦੀ ਸ਼ਲਾਘਾ ਕੀਤੀ | ਇਸ ਮੌਕੇ ਰਕੀਬ ਮੰਡਲ ਕੋਸ਼ਿਕ ਚੱਕਰਵਰਤੀ, ਮਨੀ ਰਾਮ, ਅਨੂਪ, ਖਗੇਨ, ਸਮੋਨਤ, ਅਮਨਦੀਪ, ਵਿਕਰਮ, ਸਾਰਿਕਾ, ਜਸਦੀਪ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦੀਵਾਲੀ ਤੋਂ ਪਹਿਲਾਂ 16 ਫ਼ੀਸਦੀ ਡੀ.ਏ. ਦੀ ਕਿਸ਼ਤ ਜਾਰੀ ਨਾ ਕੀਤੀ ਤਾਂ ਜ਼ਿਮਨੀ ਚੋਣ ਵਿਚ ਵਿਰੋਧ ਕਰਾਂਗੇ-ਜੀ.ਕੀ.ਯੂ.... ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹੋਵੇਗਾ ਸੂਬਾ ਪੱਧਰੀ ਵਿਸ਼ਾਲ ਕਬੱਡੀ ਟੂਰਨਾਮੈਂਟ-ਸੱਜਣ ਚੀਮਾ
Ad Position 24