19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਦਾਅਵੇ ਰਹਿਤ ਪੁਰਾਣੀ ਜਮ੍ਹਾਂ ਰਾਸ਼ੀ ਵਾਰਸਾਂ ਨੂੰ ਵਾਪਸ ਕਰਨ ਸੰਬੰਧੀ ਰਾਜ ਪੱਧਰੀ ਬੈਂਕਰਜ਼ ਕਮੇਟੀ ਨੇ ਲਾਇਆ ਜਨ ਜਾਗਰਣ ਕੈਂਪ <br/>

Ad Position 21
No active advertisement
ਅਜੀਤ ਡੈਸਕ 17-10-2025
ਕਪੂਰਥਲਾ, 16 ਅਕਤੂਬਰ (ਅਮਰਜੀਤ ਕੋਮਲ)-ਕੇਂਦਰੀ ਵਿੱਤ ਮੰਤਰਾਲੇ ਵਲੋਂ 'ਤੁਹਾਡੀ ਪੂੰਜੀ-ਤੁਹਾਡਾ ਅਧਿਕਾਰ' ਜਨ ਜਾਗਰਣ ਮੁਹਿੰਮ ਤਹਿਤ ਰਾਜ ਪੱਧਰੀ ਬੈਂਕਰਜ਼ ਕਮੇਟੀ ਦੀ ਅਗਵਾਈ ਵਿਚ ਕਪੂਰਥਲਾ ਵਿਚ ਇਕ ਵਿਸ਼ਾਲ ਜਨ ਜਾਗਰਣ ਕੈਂਪ ਲਗਾਇਆ ਗਿਆ | ਜਿਸ ਵਿਚ ਪੰਜਾਬ ਨੈਸ਼ਨਲ ਬੈਂਕ ਦੇ ਡਿਪਟੀ ਜਨਰਲ ਮੈਨੇਜਰ ਰਾਮ ਕਿਸ਼ੋਰ ਮੀਣਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਕੈਂਪ ਵਿਚ ਬੈਂਕ, ਬੀਮਾ, ਪੈਨਸ਼ਨ ਅਤੇ ਮਿਊਚਲ ਫ਼ੰਡ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ | ਕੈਂਪ ਨੂੰ ਸੰਬੋਧਨ ਕਰਦਿਆਂ ਰਾਮ ਕਿਸ਼ੋਰ ਮੀਣਾ ਨੇ ਕਿਹਾ ਕਿ ਬੈਂਕ ਵਿਚ ਜਮਾਂ ਰਾਸ਼ੀ ਨੂੰ ਜੇਕਰ 10 ਵਰਿ੍ਹਆਂ ਤੱਕ ਪ੍ਰਾਪਤ ਨਹੀਂ ਕੀਤਾ ਗਿਆ ਤਾਂ ਜਮਾਂ ਰਾਸ਼ੀ ਭਾਰਤੀ ਰਿਜ਼ਰਵ ਬੈਂਕ ਵਿਚ ਚਲੀ ਜਾਂਦੀ ਹੈ | ਉਨ੍ਹਾਂ ਇਸ ਦਾਅਵੇ ਰਹਿਤ ਪੁਰਾਣੀ ਜਮਾਂ ਰਾਸ਼ੀ, ਮਿਊਚਲ ਫ਼ੰਡ ਤੇ ਬੀਮਾ ਰਾਸ਼ੀ ਨੂੰ ਪ੍ਰਾਪਤ ਕਰਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਜਾਗਰੂਕਤਾ ਕੈਂਪ ਦੇਸ਼ ਦੇ ਸਾਰੇ ਰਾਜਾਂ ਵਿਚ ਲਗਾਏ ਜਾ ਰਹੇ ਹਨ ਤਾਂ ਜੋ ਪੁਰਾਣੀ ਦਾਅਵਾ ਰਹਿਤ ਜਮਾਂ ਰਾਸ਼ੀ ਨੂੰ ਵਾਪਸ ਉਸਦੇ ਅਸਲੀ ਮਾਲਕ ਨੂੰ ਜਾਂ ਨਾਮਜ਼ਦ ਵਿਅਕਤੀ ਨੂੰ ਜਾਂ ਕਾਨੂੰਨੀ ਵਾਰਸਾਂ ਨੂੰ ਵਾਪਸ ਕੀਤੀ ਜਾ ਸਕੇ | ਡਿਪਟੀ ਜਨਰਲ ਮੈਨੇਜਰ ਨੇ ਕਿਹਾ ਕਿ ਵਿੱਤ ਮੰਤਰਾਲੇ ਵਲੋਂ ਜਨ ਜਾਗਰਣ ਮੁਹਿੰਮ 31 ਦਸੰਬਰ ਤੱਕ ਚਲਾਈ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੇ ਹਰੇਕ ਜ਼ਿਲ੍ਹੇ ਵਿਚ ਜਾਗਰੂਕਤਾ ਕੈਂਪ ਲਗਾਏ ਜਾਣਗੇ | ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਭਾਰਤੀ ਰਿਜ਼ਰਵ ਬੈਂਕ ਦੇ ਉਦਗਮ ਪੋਰਟਲ ਅਤੇ ਆਪਣੇ ਨਜ਼ਦੀਕੀ ਬੈਂਕ ਸ਼ਾਖਾ ਨਾਲ ਸੰਪਰਕ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ | ਉਨ੍ਹਾਂ ਸਮਾਜ ਸੁਰੱਖਿਆ ਯੋਜਨਾ ਬਾਰੇ ਵੀ ਜਾਣਕਾਰੀ ਦਿੱਤੀ ਤੇ ਬੈਂਕ ਖਾਤਿਆਂ ਵਿਚ ਆਪਣਾ ਪੈਨ ਕਾਰਡ, ਆਧਾਰ ਤੇ ਮੋਬਾਈਲ ਅਪਡੇਟ ਕਰਨ ਤੇ ਸਾਈਬਰ ਫਰਾਡ ਤੋਂ ਬਚਣ ਲਈ ਉਪਾਅ ਵੀ ਦੱਸੇ | ਕੈਂਪ ਦੌਰਾਨ ਬੈਂਕ ਦੇ ਜ਼ਿਲ੍ਹਾ ਪ੍ਰਬੰਧਕ ਕੰਵਲਜੀਤ ਨੇ ਮੰਚ ਸੰਚਾਲਨ ਦੇ ਫ਼ਰਜ ਅਦਾ ਕੀਤੇ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫ਼ਿਕੇਸ਼ਨ ਤੁਰੰਤ ਲਾਗੂ ਕਰੇ-ਜਸਪਾਲ ਥਿੰਦ <br/> ਅਗਲੀ ਖ਼ਬਰ ਪ੍ਰਸਿੱਧ ਢਾਡੀ ਗਿਆਨੀ ਜਤਿੰਦਰ ਸਿੰਘ ਨੂਰਪੁਰੀ ਨੇ ਗੋਲਡ ਮੈਡਲ ਤੇ 71000 ਦਾ ਇਨਾਮ ਜਿੱਤਿਆ <br/>
Ad Position 24