18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

26 ਨੂੰ ਸੰਵਿਧਾਨ ਦਿਵਸ ’ਤੇ ਹੋਣ ਵਾਲੀ ਰੈਲੀ ਇਤਿਹਾਸਕ ਹੋਵੇਗੀ: ਡਾ. ਕਰੀਮਪੁਰੀ

ਜਲੰਧਰ, 18 ਨਵੰਬਰ (ਜਸਪਾਲ ਸਿੰਘ)-ਬਹੁਜਨ ਸਮਾਜ ਪਾਰਟੀ (ਬਸਪਾ) ਵਲੋਂ ਵਿੱਢੀ ਗਈ ‘ਪੰਜਾਬ ਸੰਭਾਲੋ ਮੁਹਿੰਮ’ ਨੂੰ ਹੋਰ ਪ੍ਰਚੰਡ ਕਰਨ ਲਈ ਪਾਰਟੀ ਦੇ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਆਦਮਪੁਰ, ਕਰਤਾਰਪੁਰ, ਜਲੰਧਰ ਨੌਰਥ, ਜਲੰਧਰ ਕੈਂਟ, ਜਲੰਧਰ ਵੈਸਟ ਵਿਧਾਨਸਭਾ ਹਲਕਿਆਂ ਵਿੱਚ ਭਰਵੀਆਂ ਮੀਟਿੰਗਾਂ ਕੀਤੀਆਂ।

Ad Position 21
No active advertisement
ਬਸਪਾ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ। ਅਜੀਤ ਤਸਵੀਰ 19-11-2026
ਜਲੰਧਰ, 18 ਨਵੰਬਰ (ਜਸਪਾਲ ਸਿੰਘ)-ਬਹੁਜਨ ਸਮਾਜ ਪਾਰਟੀ (ਬਸਪਾ) ਵਲੋਂ ਵਿੱਢੀ ਗਈ ‘ਪੰਜਾਬ ਸੰਭਾਲੋ ਮੁਹਿੰਮ’ ਨੂੰ ਹੋਰ ਪ੍ਰਚੰਡ ਕਰਨ ਲਈ ਪਾਰਟੀ ਦੇ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਆਦਮਪੁਰ, ਕਰਤਾਰਪੁਰ, ਜਲੰਧਰ ਨੌਰਥ, ਜਲੰਧਰ ਕੈਂਟ, ਜਲੰਧਰ ਵੈਸਟ ਵਿਧਾਨਸਭਾ ਹਲਕਿਆਂ ਵਿੱਚ ਭਰਵੀਆਂ ਮੀਟਿੰਗਾਂ ਕੀਤੀਆਂ। ਉਨ੍ਹਾਂ ਨੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਨੂੰ 26 ਨਵੰਬਰ ਨੂੰ ਸੰਵਿਧਾਨ ਦਿਵਸ ਮੌਕੇ ਫਿਲੌਰ ਵਿਖੇ ਹੋਣ ਵਾਲੀ ਵਿਸ਼ਾਲ ‘ਪੰਜਾਬ ਸੰਭਾਲੋ ਰੈਲੀ’ ’ਚ ਵੱਡੇ ਕਾਫ਼ਲਿਆਂ ਸਮੇਤ ਪਹੁੰਚਣ ਦਾ ਸੱਦਾ ਦਿੱਤਾ । ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ 26 ਨਵੰਬਰ ਦਾਦਿਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵੱਲੋਂ ਦਿੱਤੇ ਗਏ ਸੰਵਿਧਾਨ ਨੂੰ ਸਮਰਪਿਤ ਹੈ ਤੇ ਇਸ ਇਤਿਹਾਸਕ ਦਿਹਾੜੇ ਮੌਕੇ ਫਿਲੌਰ ਦੀ ਧਰਤੀ ‘ਤੇ ਹੋਣ ਜਾ ਰਹੀ ‘ਪੰਜਾਬ ਸੰਭਾਲੋ ਰੈਲੀ’ ਵਿੱਚ ਬਸਪਾ ਦੇ ਨੈਸ਼ਨਲ ਕਨਵੀਨਰ ਆਕਾਸ਼ ਆਨੰਦ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਮੌਕੇ ਬਸਪਾ ਦੇ ਸੂਬਾ ਜਨਰਲ ਸਕੱਤਰ, ਜ਼ੋਨ ਇੰਚਾਰਜ ਤੇ ਹਲਕਾ ਆਦਮਪੁਰ ਦੇ ਇੰਚਾਰਜ ਐਡਵੋਕੇਟ ਬਲਵਿੰਦਰ ਕੁਮਾਰ ਨੇ ਵਿਸ਼ਵਾਸ ਦਿਵਾਇਆ ਕਿ ਹਲਕਾ ਆਦਮਪੁਰ, ਕਰਤਾਰਪੁਰ ਸਮੇਤ ਜਲੰਧਰ ਸ਼ਹਿਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਵੱਡੇ ਕਾਫ਼ਲਿਆਂ ਸਮੇਤ ਫਿਲੌਰ ਦੀ ਰੈਲੀ ਵਿੱਚ ਪਹੁੰਚਣਗੇ। ਮੀਟਿੰਗਾਂ ’ਚ ਜ਼ੋਨ ਇੰਚਾਰਜ ਤੀਰਥ ਮਹਿਰਾ ਰਾਜਪੁਰਾ, ਸਟੇਟ ਆਗੂ ਬਲਦੇਵ ਸਿੰਘ ਰਿਟਾ. ਸਬ ਇੰਸਪੈਕਟਰ, ਸੂਬਾ ਦਫ਼ਤਰ ਸਕੱਤਰ ਇੰਜ. ਜਸਵੰਤ ਰਾਏ, ਸੂਬਾ ਸਕੱਤਰ ਪਰਮਜੀਤ ਮੱਲ, ਜਲੰਧਰ ਸ਼ਹਿਰੀ ਪ੍ਰਧਾਨ ਸਲਵਿੰਦਰ ਕੁਮਾਰ, ਜ਼ਿਲ੍ਹਾ ਉਪ ਪ੍ਰਧਾਨ ਮਦਨ ਮੱਦੀ ਕੌਂਸਲਰ, ਦਵਿੰਦਰ ਗੋਗਾ ਕੌਂਸਲਰ, ਹਲਕਾ ਆਦਮਪੁਰ ਪ੍ਰਧਾਨ ਹਰਜਿੰਦਰ ਬਿੱਲਾ, ਹਲਕਾ ਉਪ ਪ੍ਰਧਾਨ ਮਨਜੀਤ ਚੁਖਿਆਰਾ, ਸੂਰਤੀ ਲਾਲ, ਗੁਰਮੀਤ ਚੁੰਬਰ, ਸੁਖਵਿੰਦਰ ਚੁਖਿਆਰਾ, ਮਾਸਟਰ ਰਾਮ ਲੁਭਾਇਆ, ਦਿਲਬਾਗ ਮੁਜੱਫਰਪੁਰ, ਜਸਬੀਰ ਪੰਡੋਰੀ, ਹਲਕਾ ਕਰਤਾਰਪੁਰ ਪ੍ਰਧਾਨ ਅਮਰਜੀਤ ਸਿੰਘ ਨੰਗਲ, ਸ਼ਾਦੀ ਲਾਲ, ਹਲਕਾ ਉਪ ਪ੍ਰਧਾਨ ਪਰਮਜੀਤ ਮੰਨਣ, ਜਲੰਧਰ ਕੈਂਟ ਇੰਚਾਰਜ ਬੂਟਾ ਸਿੰਘ ਪਤਾਰਾ, ਪ੍ਰਧਾਨ ਕ੍ਰਿਸ਼ਨ ਮਨੀ, ਹਰਮੇਸ਼ ਖੁਰਲਾ ਕਿੰਗਰਾ, ਜਲੰਧਰ ਵੈਸਟ ਇੰਚਾਰਜ ਐਡਵੋਕੇਟ ਪ੍ਰਿਤਪਾਲ, ਵਿਜੇ ਯਾਦਵ, ਹਲਕਾ ਨੌਰਥ ਕੋਆਰਡੀਨੇਟਰ ਡਾ. ਭੁਪਿੰਦਰ ਸਿੰਘ, ਪ੍ਰਧਾਨ ਅਸ਼ੋਕ ਸਈਪੁਰ ਆਦਿ ਮੌਜ਼ੂਦ ਸਨ।
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 5 ਵਿਖੇ ਸਮਰਥਕਾਂ ਵਲੋਂ ਨਿਤਿਨ ਕੋਹਲੀ ਦੇ ਹੱਕ ’ਚ ਚੋਣ ਪ੍ਰਚਾਰ ਅਗਲੀ ਖ਼ਬਰ ਨਿੱਤ ਲੱਗਦੇ ਗੁਰੂ ਨਾਨਕਪੁਰਾ ਫਾਟਕ ਨੇੜੇ ਲੱਗੇ ਜਾਮ ਕਾਰਨ ਵਾਹਨ ਚਾਲਕ ਪ੍ਰੇਸ਼ਾਨ
Ad Position 24