19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

'ਅਜੀਤ' ਰਿਲੀਫ ਫੰਡ 'ਚੋਂ ਜ਼ਿਲ੍ਹਾ ਕਪੂਰਥਲਾ ਦੇ ਹੜ੍ਹ ਪ੍ਰਭਾਵਿਤ ਪਸ਼ੂ ਪਾਲਕਾਂ ਨੂੰ 6 ਕੁਇੰਟਲ ਮਿਨਰਲ ਮਿਕਸਚਰ ਤਕਸੀਮ <br/>

Ad Position 21
No active advertisement
'ਅਜੀਤ' ਰਿਲੀਫ ਫੰਡ 'ਚੋਂ ਪਿੰਡ ਬਾਊਪੁਰ 'ਚ ਪਸ਼ੂ ਪਾਲਕਾਂ ਨੂੰ ਮਿਨਰਲ ਮਿਕਸਚਰ ਤਕਸੀਮ ਕਰਦੇ ਹੋਏ ਉਪ ਦਫ਼ਤਰ ਕਪੂਰਥਲਾ ਦੇ ਇੰਚਾਰਜ ਅਮਰਜੀਤ ਕੋਮਲ, ਪੱਤਰਕਾਰ ਨਰੇਸ਼ ਹੈਪੀ, ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ, ਸਕੱਤਰ ਸਿੰਘ ਤੇ ਹੋਰ | (ਸੱਜੇ) ਪਿੰਡ ਬਾਘੂਵਾਲ 'ਚ ਹੜ੍ਹ ਪ੍ਰਭਾਵਿਤ ਪਸ਼ੂ ਪਾਲਕਾਂ ਨੂੰ ਮਿਨਰਲ ਮਿਕਸਚਰ ਤਕਸੀਮ ਕਰਨ ਮੌਕੇ ਬਾਬਾ ਲੀਡਰ ਸਿੰਘ, ਪੱਤਰਕਾਰ ਅਮਰਜੀਤ ਸਿੰਘ ਸਡਾਨਾ, ਅਮਨਜੋਤ ਸਿੰਘ ਵਾਲੀਆ, ਪਿੰਡ ਦੇ ਸਰਪੰਚ ਸੁਰਿੰਦਰ ਸਿੰਘ ਤੇ ਹੋਰ | ਤਸਵੀਰਾਂ: ਬਲਜੀਤ ਸਿੰਘ/ਲਾਡੀ ਸਟੂਡੀਓ <br/> 17-10-2025
ਕਪੂਰਥਲਾ, 16 ਅਕਤੂਬਰ (ਅਮਰਜੀਤ ਕੋਮਲ)-ਅਜੀਤ/ਅਜੀਤ ਸਮਾਚਾਰ ਫਲੱਡ ਰਿਲੀਫ ਫੰਡ ਰਾਹੀਂ ਇਕੱਤਰ ਹੋਈ ਰਾਸ਼ੀ ਵਿਚੋਂ 'ਅਜੀਤ ਪ੍ਰਕਾਸ਼ਨ ਸਮੂਹ' ਨੇ ਕਪੂਰਥਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਟਾਪੂਨੁਮਾ ਪਿੰਡ ਬਾਊਪੁਰ, ਬਾਘੂਵਾਲ, ਕੰਮੇਵਾਲ, ਮੰਡ ਸਾਬਕਾ ਦੇਸਲ ਵਿਚ ਹੋਰ ਸਮੱਗਰੀ ਵੰਡਦਿਆਂ ਬੱੁਧਵਾਰ ਤੇ ਵੀਰਵਾਰ ਨੂੰ ਲੋੜਵੰਦ 600 ਪਸ਼ੂ ਪਾਲਕਾਂ ਨੂੰ 6 ਕੁਇੰਟਲ ਮਿਨਰਲ ਮਿਕਸਚਰ (ਇਮਿਊਨਿਟੀ ਬੂਸਟਰ) ਤਕਸੀਮ ਕੀਤਾ | ਇਸੇ ਸੰਬੰਧ ਵਿਚ ਪਿੰਡ ਬਾਊਪੁਰ ਵਿਚ ਇਕ ਸੰਖੇਪ ਜਿਹਾ ਸਮਾਗਮ ਹੋਇਆ, ਜਿਸ 'ਅਜੀਤ' ਉਪ ਦਫ਼ਤਰ ਦੇ ਇੰਚਾਰਜ ਅਮਰਜੀਤ ਕੋਮਲ, ਪੱਤਰਕਾਰ ਨਰੇਸ਼ ਹੈਪੀ, ਫੋਟੋਗ੍ਰਾਫਰ ਬਲਵਿੰਦਰ ਸਿੰਘ ਲਾਡੀ, ਪਿੰਡ ਦੇ ਸਰਪੰਚ ਗੁਰਮੀਤ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਬਾਊਪੁਰ, ਸਕੱਤਰ ਸਿੰਘ, ਜਸਵਿੰਦਰ ਸਿੰਘ ਤੇ ਪਿੰਡ ਬਾਘੂਵਾਲ ਵਿਚ ਹੋਏ ਸਮਾਗਮ ਵਿਚ ਗੁਰਦੁਆਰਾ ਗੁਰਸਰ ਸਾਹਿਬ ਪਾਤਿਸ਼ਾਹੀ ਛੇਵੀਂ ਸੈਫਲਾਬਾਦ ਦੇ ਮੁੱਖ ਸੇਵਾਦਾਰ ਬਾਬਾ ਲੀਡਰ ਸਿੰਘ, ਪਸ਼ੂ ਪਾਲਣ ਵਿਭਾਗ ਤੋਂ ਡਾ. ਮਹਾਂਬੀਰ ਸਿੰਘ, ਪੱਤਰਕਾਰ ਅਮਰਜੀਤ ਸਿੰਘ ਸਡਾਨਾ, ਪੱਤਰਕਾਰ ਅਮਨਜੋਤ ਸਿੰਘ ਵਾਲੀਆ, ਪੱਤਰਕਾਰ ਬਲਜੀਤ ਸਿੰਘ ਫੱਤੂਢੀਂਗਾ, ਵੈਟਰਨਰੀ ਇੰਸਪੈਕਟਰ ਪ੍ਰਭਸਿਮਰਨ ਸਿੰਘ, ਮਨਸੂਰ ਅਲੀ ਆਦਿ ਨੇ ਪਸ਼ੂ ਪਾਲਕਾਂ ਨੂੰ ਮਿਨਰਲ ਮਿਕਸਚਰ ਦੀ ਵੰਡ ਕੀਤੀ | ਇਨ੍ਹਾਂ ਸਮਾਗਮਾਂ ਵਿਚ ਬਾਬਾ ਲੀਡਰ ਸਿੰਘ, ਪਰਮਜੀਤ ਸਿੰਘ ਬਾਊਪੁਰ, ਸਰਪੰਚ ਗੁਰਮੀਤ ਸਿੰਘ, ਬਾਘੂਵਾਲ ਦੇ ਸਰਪੰਚ ਸੁਰਿੰਦਰ ਸਿੰਘ ਤੇ ਹੋਰ ਸ਼ਖ਼ਸੀਅਤਾਂ ਨੇ 'ਅਜੀਤ' ਪ੍ਰਕਾਸ਼ਨ ਸਮੂਹ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਬਿਪਤਾ ਦੀ ਘੜੀ ਮਦਦ ਕੀਤੇ ਜਾਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਉਨ੍ਹਾਂ ਅਦਾਰਾ 'ਅਜੀਤ' ਦੇ ਪ੍ਰਬੰਧਕਾਂ ਦਾ ਤਹਿਦਿਲੋਂ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕੁਦਰਤੀ ਆਫ਼ਤਾਂ ਅਤੇ ਕਾਰਗਿਲ ਜੰਗ ਦੌਰਾਨ 'ਅਜੀਤ' ਪ੍ਰਕਾਸ਼ਨ ਸਮੂਹ ਨੇ ਪ੍ਰਭਾਵਿਤ ਪਰਿਵਾਰਾਂ ਦਾ ਡੱਟ ਕੇ ਸਾਥ ਦਿੱਤਾ | ਬੁਲਾਰਿਆਂ ਨੇ ਕਿਹਾ ਕਿ 'ਅਜੀਤ' ਨੇ ਹਮੇਸ਼ਾ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਆਵਾਜ਼ ਬੁਲੰਦ ਕੀਤੀ ਹੈ | ਭਵਿੱਖ ਵਿਚ ਵੀ ਉਹ ਪੰਜਾਬ ਦੇ ਲੋਕਾਂ ਦਾ ਇਸੇ ਤਰ੍ਹਾਂ ਸਾਥ ਦਿੰਦਾ ਰਹੇਗਾ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 'ਅਜੀਤ' ਪ੍ਰਕਾਸ਼ਨ ਸਮੂਹ ਵਲੋਂ ਜ਼ਿਲ੍ਹੇ ਦੀ ਕਪੂਰਥਲਾ, ਸੁਲਤਾਨਪੁਰ ਲੋਧੀ ਤੇ ਭੁਲੱਥ ਸਬ ਡਵੀਜ਼ਨ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ 800 ਕੰਬਲ, 800 ਬੈੱਡ-ਸ਼ੀਟ, 175 ਕੁਇੰਟਲ ਫੀਡ ਤੇ ਇਨ੍ਹਾਂ ਖੇਤਰਾਂ ਦੇ ਪ੍ਰਭਾਵਿਤ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਤਕਸੀਮ ਕੀਤੀ ਜਾ ਚੁੱਕੀ ਹੈ | ਇਸ ਮੌਕੇ ਪਰਮਜੀਤ ਸਿੰਘ ਬਾਊਪੁਰ, ਕਿਸਾਨ ਸੁਖਦੇਵ ਸਿੰਘ, ਅਵਤਾਰ ਸਿੰਘ ਨਿਰਮਲ ਸਿੰਘ, ਖ਼ੁਸ਼ਪ੍ਰੀਤ ਸਿੰਘ, ਮੇਜਰ ਸਿੰਘ, ਬਲਵਿੰਦਰ ਸਿੰਘ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਝੋਨੇ ਦੀ ਖ਼ਰੀਦ ਸੰਬੰਧੀ ਐੱਸ.ਡੀ.ਐੱਮ. ਵਲੋਂ ਮੀਟਿੰਗ ਅਗਲੀ ਖ਼ਬਰ ਕੇਂਦਰ ਸਰਕਾਰ ਨੇ ਹੜ੍ਹ ਦੌਰਾਨ ਨੁਕਸਾਨੇ ਗਏ ਪ੍ਰਤੀ ਘਰ ਲਈ 1.60 ਲੱਖ ਰੁਪਏ ਦਾ ਮੁਆਵਜ਼ਾ ਮਨਜ਼ੂਰ ਕੀਤਾ-ਰਣਜੀਤ ਸਿੰਘ ਖੋ...
Ad Position 24