15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਗਿਰਦਾਵਰੀਆਂ ਤਾਂ ਕੀ ਕਿਸਾਨਾਂ ਦੇ ਨਾ ਹਾਲ ਪੁੱਛੇ ਗਏ ਅਤੇ ਨਾ ਹੀ ਹਲਾਤ ਦੇਖੇ ਗਏ-ਨਸੀਬ ਸਿੰਘ ਖੱਸਣ <br/>

Ad Position 21
No active advertisement
ਅਜੀਤ ਡੈਸਕ 21-09-2025
ਭੁਲੱਥ, 20 ਸਤੰਬਰ (ਮਨਜੀਤ ਸਿੰਘ ਰਤਨ)-ਸਬ ਡਵੀਜ਼ਨ ਭੁਲੱਥ ਦੇ ਕੁੱਝ ਪਿੰਡਾਂ ਵਿਚੋਂ ਲੰਘਦੀ ਕਾਲੀ ਵੇਈਾ ਦੇ ਪਾਣੀ ਦਾ ਪੱਧਰ ਪਿਛਲੇ ਦਿਨੀਂ ਵੱਧ ਜਾਣ ਨਾਲ ਨਾਲ ਲੱਗਦੀਆਂ ਜ਼ਮੀਨਾਂ ਵਿਚ ਆਏ ਪਾਣੀ ਕਰਕੇ ਉੱਥੇ ਦੀਆਂ ਫ਼ਸਲਾਂ ਪੂਰੀ ਤੋਰ ਤੇ ਤਬਾਹ ਹੋ ਗਈਆਂ ਅਤੇ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ | ਕਿਸਾਨਾਂ ਦੇ ਹੋਏ ਨੁਕਸਾਨ ਨੂੰ ਲੈ ਕੇ ਪੰਜਾਬ ਸਰਕਾਰ ਦਾ ਕਹਿਣਾ ਸੀ ਕਿ ਜ਼ਮੀਨਾਂ ਦੀ ਗਿਰਦਾਵਰੀਆਂ ਕਰਕੇ ਜਲਦ ਮੁਆਵਜ਼ੇ ਦਿੱਤੇ ਜਾਣਗੇ | ਪਰੰਤੂ ਪਿੰਡ ਖੱਸਣ ਵਿਖੇ ਵੇਈਾ ਦੇ ਪਾਣੀ ਨਾਲ ਨੁਕਸਾਨੀਆਂ ਗਈਆਂ ਫ਼ਸਲਾਂ ਵਾਲੀ ਜ਼ਮੀਨਾਂ ਦੀ ਹਲੇ ਤੱਕ ਮਾਲ ਵਿਭਾਗ ਵੱਲੋਂ ਗਿਰਦਾਵਰੀਆਂ ਤਾਂ ਕੀ ਕਿਸਾਨਾਂ ਦੇ ਨਾ ਹਾਲ ਪੁੱਛੇ ਗਏ ਅਤੇ ਨਾ ਹੀ ਹਲਾਤ ਦੇਖੇ ਗਏ, ਇਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾ ਕਿਸਾਨ ਆਗੂ ਤੇ ਪਿੰਡ ਖੱਸਣ ਦੇ ਸਾਬਕਾ ਸਰਪੰਚ ਸਤਵਿੰਦਰ ਸਿੰਘ ਸ਼ੇਰਗਿੱਲ (ਨਸੀਬ ਸਿੰਘ) ਨੇ ਕਰਦਿਆਂ ਕਿਹਾ ਕਿ ਇਕ ਪਾਸੇ ਸਰਕਾਰ ਦੇ ਬਿਆਨ ਦੇਖੇ ਜਾ ਰਹੇ ਕਿ ਕਿਸਾਨਾਂ ਨੂੰ ਜਲਦ ਮੁਆਵਜ਼ਾ ਦਿੱਤਾ ਜਾਵੇਗਾ ਪਰੰਤੂ ਸਾਡੀਆਂ ਜ਼ਮੀਨਾਂ ਵਿਚੋਂ ਅੱਜ ਪਾਣੀ ਲੱਥਣ ਦੇ ਕਰੀਬ 10 ਦਿਨ ਬਾਅਦ ਵੀ ਗਿਰਦਾਵਰੀਆਂ ਨਹੀਂ ਹੋਈਆ | ਅਜਿਹੇ ਹਲਾਤ ਦੇਖਦੇ ਮੁਆਵਜ਼ੇ ਦੀ ਤਾਂ ਆਸ ਨਹੀਂ ਪਰ ਸਾਡੀਆਂ ਅਗਲੀ ਫ਼ਸਲਾਂ ਦੀ ਬਿਜਾਈ ਵਿਚ ਦੇਰੀ ਹੋ ਜਾਵੇਗੀ | ਮੁਆਵਜ਼ੇ ਬਾਰੇ ਗੱਲ ਕਰਦੇ ਸ਼ੇਰਗਿੱਲ ਨੇ ਕਿਹਾ ਕਿ ਸਾਲ 2023 ਵਿਚ ਵੀ ਅਜਿਹਾ ਹੀ ਨੁਕਸਾਨ ਹੋਇਆ ਸੀ ਉਸ ਸਮੇਂ ਵੀ ਮੁਆਵਜ਼ੇ ਦੇ ਐਲਾਨ ਹੋਏ ਸਨ ਪਰ ਮੁਆਵਜ਼ਾ ਮਿਲਿਆ ਨਹੀਂ ਅਤੇ ਇਸ ਵਾਰ ਵੀ ਕੋਈ ਖਾਸੀ ਆਸ ਨਹੀਂ ਹੈ | ਅਗਰ ਮੁਆਵਜ਼ਾ ਮਿਲਦਾ ਵੀ ਹੈ ਤਾਂ ਉਹ ਕਿਸਾਨਾਂ ਦੇ ਖ਼ਰਚੇ ਪੂਰੇ ਕਰਨ ਲਈ ਵੀ ਕਾਫ਼ੀ ਨਹੀਂ ਹੁੰਦਾ ਨੁਕਸਾਨ ਪੂਰਾ ਹੋਣਾ ਤਾਂ ਕੋਹਾਂ ਦੂਰ ਹੈ | ਉਨ੍ਹਾਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਜਲਦ ਵੇਈਾ ਕੰਢੇ ਜ਼ਮੀਨਾਂ ਦੀਆ ਗਿਰਦਾਵਰੀਆਂ ਕਰਕੇ ਯੋਗ ਮੁਆਵਜ਼ੇ ਦਿੱਤੇ ਜਾਣ ਤਾਂ ਜੋ ਕਿਸਾਨ ਖੇਤ ਸੰਵਾਰਨ ਅਤੇ ਅੱਗੇ ਫ਼ਸਲ ਦੀ ਬਿਜਾਈ ਵੱਲ ਦੇਖਣ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਆਬਜ਼ਰਵਰ ਭਜਨ ਲਾਲ ਜਾਟਵ ਨੇ ਵਿਧਾਇਕਾਂ ਤੇ ਡੈਲੀਗੇਟ ਮੈਂਬਰਾਂ ਨਾਲ ਕੀਤੀ ਮੀਟਿੰਗ <br/> ਅਗਲੀ ਖ਼ਬਰ ਨਡਾਲਾ ਵਿਚ ਕਾਂਗਰਸ ਨੇ ਜ਼ਿਲ੍ਹਾ ਪ੍ਰਧਾਨ ਦੀ ਚੋਣ ਸਬੰਧੀ ਕੀਤੀ ਮੀਟਿੰਗ <br/>
Ad Position 24