15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਨਡਾਲਾ ਵਿਚ ਕਾਂਗਰਸ ਨੇ ਜ਼ਿਲ੍ਹਾ ਪ੍ਰਧਾਨ ਦੀ ਚੋਣ ਸਬੰਧੀ ਕੀਤੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 21-09-2025
ਨਡਾਲਾ, 20 ਸਤੰਬਰ (ਰਘਬਿੰਦਰ ਸਿੰਘ)-ਇੱਥੇ ਨਡਾਲਾ ਦੇ ਗ੍ਰੈਂਡ ਵਿਲਾ ਹੋਟਲ ਵਿਖੇ ਹਲਕਾ ਭੁਲੱਥ ਦੇ ਬਲਾਕ ਨਡਾਲਾ ਤੇ ਢਿਲਵਾਂ ਦੇ ਕਾਂਗਰਸੀ ਅਹੁਦੇਦਾਰਾਂ ਤੇ ਵਰਕਰਾਂ ਦੀ 'ਸੰਗਠਨ ਸਿਰਜਣ ਅਭਿਆਨ' ਤਹਿਤ ਮੀਟਿੰਗ ਹੋਈ | ਜਿਸ ਵਿਚ ਜ਼ਿਲ•ਾ ਪ੍ਰਧਾਨ ਦੀ ਚੋਣ ਸਬੰਧੀ ਵਿਚਾਰ ਚਰਚਾ ਕੀਤੀ ਗਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਕਾਂਗਰਸ ਪਾਰਟੀ ਦੇ ਆਬਜ਼ਰਵਰ ਐਮ.ਪੀ. ਭਜਨ ਲਾਲ ਜਾਟਵ, ਜ਼ਿਲ•ਾ ਪ੍ਰਧਾਨ ਤੇ ਵਿਧਾਇਕ ਫਗਵਾੜਾ ਬਲਵਿੰਦਰ ਸਿੰਘ ਧਾਲੀਵਾਲ, ਵਿਧਾਇਕ ਬਾਵਾ ਹੈਨਰੀ, ਸਾਬਕਾ ਵਿਧਾਇਕ ਸੁਲਤਾਨਪੁਰ ਲੋਧੀ ਨਵਤੇਜ ਸਿੰਘ ਚੀਮਾ, ਅਬਜ਼ਰਵਰ ਪਿ੍ਥੀਪਾਲ ਸਿੰਘ ਖਹਿਰਾ ਤੇ ਧਰੁਵ ਅਗਰਵਾਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਰਣਨੀਤੀ ਤਿਆਰ ਕੀਤੀ ਤੇ ਜ਼ਿਲ•ਾ ਪ੍ਰਧਾਨ ਦੀ ਚੋਣ ਸਬੰਧੀ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ | ਇਸ ਦੌਰਾਨ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੀਟਿੰਗ ਵਿਚ ਪੁੱਜੇ ਐਮ.ਪੀ. ਭਜਨ ਲਾਲ ਜਾਟਵ ਤੇ ਹੋਰਨਾਂ ਵਿਧਾਇਕਾਂ ਤੇ ਵਰਕਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਨਗਰ ਪੰਚਾਇਤ ਨਡਾਲਾ ਦੇ ਪ੍ਰਧਾਨ ਅਵਤਾਰ ਸਿੰਘ ਵਾਲੀਆ, ਸਟੀਫਨ ਕਾਲਾ, ਰਛਪਾਲ ਸਿੰਘ ਬੱਚਾਜੀਵੀ, ਸ਼੍ਰੀ ਨਿਵਾਸ ਕੁੱਕੂ, ਗੁਰਪ੍ਰੀਤ ਸਿੰਘ ਵਾਲੀਆ, ਗੁਰਪ੍ਰੀਤ ਸਿੰਘ ਪੱਡਾ, ਬਾਬਾ ਹਰਜੀਤ ਗਿਰੀ, ਪ੍ਰਦੀਪ ਘਈ ਭੁਲੱਥ ਨਸੀਬ ਸ਼ਰਮਾ ਤੇ ਹੋਰ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗਿਰਦਾਵਰੀਆਂ ਤਾਂ ਕੀ ਕਿਸਾਨਾਂ ਦੇ ਨਾ ਹਾਲ ਪੁੱਛੇ ਗਏ ਅਤੇ ਨਾ ਹੀ ਹਲਾਤ ਦੇਖੇ ਗਏ-ਨਸੀਬ ਸਿੰਘ ਖੱਸਣ <br/> ਅਗਲੀ ਖ਼ਬਰ ਸਾਹਿਤਕ ਪਿੜ ਨਡਾਲਾ ਦੀ ਹੋਈ ਮਾਸਿਕ ਇਕੱਤਰਤਾ <br/>
Ad Position 24