15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਹਿੰਦੂ ਕੰਨਿਆ ਕਾਲਜ ਦੇ ਵਿੱਦਿਅਕ ਸੈਸ਼ਨ 2025-26 ਲਈ ਵਿਦਿਆਰਥੀ ਕੌਂਸਲ ਦਾ ਗਠਨ

Ad Position 21
No active advertisement
ਅਜੀਤ ਡੈਸਕ 21-09-2025
ਕਪੂਰਥਲਾ, 20 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਸਥਾਨਕ ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਵਿੱਦਿਅਕ ਸੈਸ਼ਨ-2025-26 ਵਿਚ ਦਾਖਲ ਹੋਏ ਵਿਦਿਆਰਥੀਆਂ ਲਈ ਜਾਣ ਪਹਿਚਾਣ ਤੇ ਵਿਦਿਆਰਥੀ ਕੌਂਸਲ ਦੇ ਨਵੇਂ ਚੁਣੇ ਪ੍ਰਤੀਨਿਧਾਂ ਨੂੰ ਸਹੁੰ ਚੁਕਵਾਉਣ ਲਈ ਇਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਬੀ.ਸੀ.ਏ. ਪੰਜਵੇਂ ਸਮੈਸਟਰ ਦੀ ਵਿਦਿਆਰਥਣ ਕਰਨਦੀਪ ਕੌਰ ਹੈੱਡ ਗਰਲ ਤੇ ਬੀ.ਏ. ਪੰਜਵੇਂ ਸਮੈਸਟਰ ਦੀ ਵਿਦਿਆਰਥਣ ਵਿਸ਼ਾਖਾ ਉਪ ਹੈੱਡ ਗਰਲ ਤੇ +2 ਦੀ ਭਵਲੀਨ ਕੌਰ ਕਾਲਜੀਏਟ ਸਕੂਲ ਦੀ ਹੈੱਡ ਗਰਲ ਚੁਣੀ ਗਈ | ਵਿਦਿਆਰਥੀ ਕੌਂਸਲ ਦੇ ਨਵੇਂ ਮੈਂਬਰਾਂ ਨੂੰ ਆਪਣੇ ਫਰਜ ਨਿਭਾਉਣ ਲਈ ਸਹੁੰ ਵੀ ਚੁਕਾਈ ਗਈ | ਇਸ ਮੌਕੇ ਕੰਪਿਊਟਰ ਸਾਇੰਸ ਤੇ ਆਈ.ਟੀ. ਵਿਭਾਗ ਦੀ ਮੁਖੀ ਇੰਜ. ਸੋਨਾਲੀ ਸ਼ਰਮਾ, ਕਾਸਮਟੋਲੋਜੀ ਵਿਭਾਗ ਮੁਖੀ ਸੁਪ੍ਰੀਆ ਸ਼ਰਮਾ, ਕੰਪਿਊਟਰ ਸਾਇੰਸ ਵਿਭਾਗ ਤੇ ਆਈ.ਟੀ. ਵਿਭਾਗ ਦੀ ਅਧਿਆਪਕਾ ਤਾਨੀਆ ਗੋਇਲ ਨੂੰ ਕੌਂਸਲ ਦੇ ਟੀਚਰ ਇੰਚਾਰਜ ਵਜੋਂ ਚੁਣਿਆ ਗਿਆ ਜੋ ਵਿਦਿਆਰਥੀ ਕੌਂਸਲ ਤੇ ਵਿਦਿਆਰਥੀਆਂ ਦਰਮਿਆਨ ਇਕ ਪੁਲ ਵਜੋਂ ਕੰਮ ਕਰਨਗੇ | ਸਕੂਲ ਦੀ ਪਿ੍ੰਸੀਪਲ ਡਾ. ਅਰਚਨਾ ਗਰਗ ਨੇ ਵਿਦਿਆਰਥੀਆਂ ਕੌਂਸਲ ਦੇ ਨਵਨਿਯੁਕਤ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ, ਉਨ੍ਹਾਂ ਕੌਂਸਲ ਦੇ ਨਵਨਿਯੁਕਤ ਅਹੁਦੇਦਾਰਾਂ ਨੂੰ ਆਪਣੇ ਫ਼ਰਜ ਇਮਾਨਦਾਰੀ ਤੇ ਸਮਰਪਣ ਦੀ ਭਾਵਨਾ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ | ਪਿ੍ੰਸੀਪਲ ਨੇ ਕਾਲਜ ਵਿਚ ਚੱਲ ਰਹੇ ਵੈਲਯੂ ਏਡਿਡ ਕੋਰਸਾਂ ਬਾਰੇ ਵੀ ਜਾਣਕਾਰੀ ਦਿੱਤੀ | ਡਾ. ਗਰਗ ਨੇ ਹੈੱਡ ਗਰਲ, ਉਪ ਹੈੱਡ ਗਰਲ, ਕਾਲਜੀਏਟ ਸਕੂਲ ਦੀ ਕਲਾਸ ਪ੍ਰਤੀਨਿਧ, ਕਲਾਸ ਪ੍ਰੀਫੈਕਟ, ਸਕੂਲ ਹਾਊਸ ਕਪਤਾਨ ਤੇ ਹੋਰ ਵਿਸ਼ਿਆਂ ਦੇ ਉਪ ਕਪਤਾਨਾਂ ਨੂੰ ਸੈਸ਼ੇ ਨਾਲ ਸਨਮਾਨਿਤ ਕੀਤਾ | ਪਿ੍ੰਸੀਪਲ ਵਲੋਂ ਪ੍ਰਤਿਭਾ ਖੋਜ ਮੁਕਾਬਲਿਆਂ ਵਿਚ ਜੇਤੂ ਰਹੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਤਕਸੀਮ ਕੀਤੇ ਗਏ | ਸਮਾਗਮ ਵਿਚ ਮੰਚ ਸੰਚਾਲਨ ਦੇ ਫ਼ਰਜ ਪੰਜਾਬੀ ਵਿਭਾਗ ਦੀ ਡਾ. ਜਸਦੀਪ ਕੌਰ ਨੇ ਨਿਭਾਏ | ਸਮਾਗਮ ਵਿਚ ਡਾ. ਕੁਲਵਿੰਦਰ ਕੌਰ ਕਨਵੀਨਰ ਕਾਲਜ ਕਲਚਰ ਕਮੇਟੀ, ਡਾ. ਰਿਤੂ ਗੁਪਤਾ ਕੋਆਰਡੀਨੇਟਰ ਆਈਕਿਊਏਸੀ, ਸੰਜੀਵ ਭੱਲਾ ਅਕਾਦਮਿਕ ਇੰਚਾਰਜ ਕਾਲਜੀਏਟ ਸਕੂਲ ਤੋਂ ਇਲਾਵਾ ਕਾਲਜ ਤੇ ਸਕੂਲ ਦੇ ਹੋਰ ਅਧਿਆਪਕ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਨੰਦ ਪਬਲਿਕ ਸਕੂਲ ਦੇ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਸੇਖੋਂ ਦਾ ਸਰਬੋਤਮ ਪਿ੍ੰਸੀਪਲ ਐਵਾਰਡ ਨਾਲ ਸਨਮਾਨ <br/> ਅਗਲੀ ਖ਼ਬਰ ਡੱਲਾ ਸਾਹਿਬ ਵਿਖੇ ਗੁਰਦੁਆਰਾ ਪ੍ਰਕਾਸ਼ ਅਸਥਾਨ ਭਾਈ ਲਾਲੂ ਜੀ ਤੋਂ ਅਲੌਕਿਕ ਨਗਰ ਕੀਰਤਨ ਸਜਾਇਆ <br/>
Ad Position 24