ਕਪੂਰਥਲਾ, 20 ਸਤੰਬਰ (ਅਮਨਜੋਤ ਸਿੰਘ ਵਾਲੀਆ)-ਸੁਲਤਾਨਪੁਰ ਲੋਧੀ ਰੋਡ 'ਤੇ ਆਰ.ਸੀ.ਐਫ. ਦੇ ਸਾਹਮਣੇ ਦੁਕਾਨ 'ਤੇ ਪੇਂਟ ਦਾ ਕੰਮ ਕਰਦੇ ਇਕ ਵਿਅਕਤੀ ਨੂੰ ਕਰੰਟ ਲੱਗਣ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਿਆ, ਜਿਸਨੂੰ ਉਸਦੇ ਸਾਥੀਆਂ ਤੇ ਦੁਕਾਨ ਮਾਲਕ ਨੇ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ | ਜੇਰੇ ਇਲਾਜ ਸੰਨੀ ਪੁੱਤਰ ਭਿੰਦਾ ਵਾਸੀ ਸੈਦੋਵਾਲ ਨੇ ਦੱਸਿਆ ਕਿ ਉਹ ਪੇਂਟ ਦਾ ਕੰਮ ਕਰਦਾ ਹੈ ਤੇ ਆਰ.ਸੀ.ਐਫ. ਦੇ ਸਾਹਮਣੇ ਮਾਰਕੀਟ ਵਿਚ ਇਕ ਦੁਕਾਨ 'ਤੇ ਪੇਂਟ ਦਾ ਕੰਮ ਕਰ ਰਿਹਾ ਸੀ ਤਾਂ ਦੁਕਾਨ ਦੇ ਬਾਹਰੋਂ ਜਾਂਦੀਆਂ ਬਿਜਲੀ ਦੀਆਂ ਮੇਨ ਤਾਰਾਂ ਤੋਂ ਉਸਨੂੰ ਅਚਾਨਕ ਕਰੰਟ ਲੱਗ ਗਿਆ | ਜਿਸਦਾ ਇਲਾਜ ਸਿਵਲ ਹਸਪਤਾਲ ਵਿਚ ਡਿਊਟੀ ਡਾ. ਵੰਦਨਾ ਵਲੋਂ ਕੀਤਾ ਜਾ ਰਿਹਾ ਹੈ |