15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਨਗਰ ਪੰਚਾਇਤ ਦੇ ਸਫ਼ਾਈ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦੂਜੇ ਦਿਨ ਵੀ ਕੀਤਾ ਰੋਸ ਵਿਖਾਵਾ <br/>

Ad Position 21
No active advertisement
ਅਜੀਤ ਡੈਸਕ 21-09-2025
ਭੁਲੱਥ, 20 ਸਤੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਦੇ ਨਗਰ ਪੰਚਾਇਤ ਸਫ਼ਾਈ ਕਰਮਚਾਰੀਆਂ ਵਲੋਂ ਅਣਮਿਥੇ ਸਮੇਂ ਦੀ ਹੜਤਾਲ ਦੇ ਦੂਜੇ ਸਾਰੇ ਕੰਮ ਕਾਜ ਬੰਦ ਕਰਕੇ ਹੜਤਾਲ ਕੀਤੀ ਗਈ | ਰੋਹ ਵਿਚ ਆਏ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ | ਮੁਲਾਜ਼ਮਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਨਿੱਜੀ ਕੰਪਨੀਆਂ ਨੂੰ ਡੋਰ ਟੂ ਡੋਰ ਸੋਲਿਡ ਵੇਸਟ ਕੁਲੈਕਸ਼ਨ, ਵਾਟਰ ਸਪਲਾਈ ਤੇ ਸੀਵਰੇਜ ਦੀ ਮੁਰੰਮਤ ਤੇ ਸਫ਼ਾਈ ਕੰਮਾਂ ਦੇ ਦਿੱਤੇ ਜਾਣ ਵਾਲੇ ਠੇਕੇ ਰੱਦ ਕਰਨ, ਕੱਚੇ ਮੁਲਾਜ਼ਮ ਪੱਕੇ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਸਮੇਤ ਹੋਰ ਮੰਗਾਂ ਮੰਨੀਆਂ ਜਾਣ | ਇਸ ਮੌਕੇ ਡੈਨੀਅਲ ਕਲਿਆਣ, ਪ੍ਰਧਾਨ ਰਜੇਸ਼ ਕੁਮਾਰ, ਅੰਕਿਤ ਅਨੀਕੇਤ, ਸੇਠੀ, ਅਸ਼ੋਕ, ਮਹਿੰਦਰ, ਅਜੇ ਕੁਮਾਰ, ਸੂਬੇ ਸਿੰਘ, ਪ੍ਰਕਾਸ਼, ਬਸੰਤੀ, ਫੂਲਵੰਤੀਂ, ਮਹਿੰਦਰ ਸਿੰਘ, ਨਵਜੋਤ, ਵਿਨੋਦ ਕੁਮਾਰ, ਜੋਨੀ, ਸੰਜੀਵ ਕੁਮਾਰ ਅਜੇ ਮਨਜੀਤ ਕੌਰ, ਰੀਨਾ, ਸਾਗਰ, ਸੂਰਜ, ਕਰਨ ਰਾਹੁਲ, ਰਾਜਵੰਤੀ, ਓਮ ਪ੍ਰਕਾਸ਼, ਰਵੀ ਕੁਮਾਰ, ਅਸ਼ੋਕ ਕੁਮਾਰ, ਅਜੇ ਕੁਮਾਰ, ਮੱਖਣ, ਸੁਨੀਤਾ, ਕਮਲੇਸ਼, ਬਿਕਰਮ, ਸੁਭਾਸ਼, ਬਿਮਲਾ, ਕਿਸ਼ਨ ਤੇ ਹੋਰ ਕਰਮਚਾਰੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਿਗਮ ਮੁਲਾਜ਼ਮਾਂ ਦੀ ਹੜਤਾਲ ਕਾਰਨ ਦਫ਼ਤਰੀ ਕੰਮ ਤੇ ਸ਼ਹਿਰ ਵਿਚੋਂ ਕੂੜਾ ਚੁੱਕਣ ਦਾ ਕੰਮ ਠੱਪ ਅਗਲੀ ਖ਼ਬਰ ਅਖੰਡ ਪਾਠੀਆਂ ਨੂੰ ਵੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵਾਂਗ ਮੁਫ਼ਤ ਇਲਾਜ ਦੀ ਸਹੂਲਤ ਪ੍ਰਦਾਨ ਕੀਤੀ ਜਾਵੇ <br/>
Ad Position 24