29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਨਗਰ ਨਿਗਮ ਦੀ ਮੀਟਿੰਗ ਮਹਿਜ਼ 5 ਮਿੰਟਾਂ ਵਿਚ ਖ਼ਤਮ ਹੋਣ ਦੇ ਰੋਸ ਵਜੋਂ ਕੌਂਸਲਰਾਂ ਨੇ ਕੀਤੀ ਮੇਅਰ ਵਿਰੁੱਧ ਨਾਅਰੇਬਾਜ਼ੀ <br/>

Ad Position 21
No active advertisement
ਮੀਟਿੰਗ ਦੀ ਸ਼ੁਰੂਆਤ ਮੌਕੇ ਮੇਅਰ ਰਾਮਪਾਲ ਉੱਪਲ, ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਤੇ ਹੋਰ | (ਸੱਜੇ) ਮੀਟਿੰਗ ਦੌਰਾਨ ਆਪਸ 'ਚ ਤਲਖਕਲਾਮੀ ਕਰਦੇ ਹੋਏ ਮੇਅਰ ਰਾਮਪਾਲ ਉੱਪਲ ਤੇ ਕਾਂਗਰਸੀ ਕੌਂਸਲਰ ਸੰਜੀਵ ਬੁੱਗਾ | ਤਸਵੀਰ. ਚਾਨਾ <br/> 20-09-2025
ਫਗਵਾੜਾ, 19 ਸਤੰਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਨਗਰ ਨਿਗਮ ਦੀ ਚੌਥੀ ਹੋਈ ਮੀਟਿੰਗ ਅੱਜ ਮਹਿਜ਼ ਪੰਜ ਮਿੰਟਾਂ 'ਚ ਸਮਾਪਤ ਹੋ ਗਈ, ਜਿਸ ਕਾਰਨ ਕੌਂਸਲਰਾਂ 'ਚ ਤਿੱਖਾ ਰੋਸ ਪਾਇਆ ਜਾ ਰਿਹਾ ਹੈ | ਕੌਂਸਲਰਾਂ ਦਾ ਕਹਿਣਾ ਹੈ ਕਿ ਨਿਗਮ ਮੇਅਰ ਆਪਣੇ ਨਾਦਰਸ਼ਾਹੀ ਵਤੀਰੇ ਨਾਲ ਕੰਮ ਕਰਕੇ ਲੋਕਾਂ ਦੇ ਹਿਤਾਂ ਦਾ ਘਾਣ ਕਰ ਰਹੀ ਹੈ, ਜਿਸ ਨੂੰ ਉਹ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ | ਨਗਰ ਨਿਗਮ ਦੀ ਮੀਟਿੰਗ 'ਆਪ' ਦੇ ਮੇਅਰ ਰਾਮਪਾਲ ਉੱਪਲ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਈ ਜਿਸ 'ਚ ਕਰੀਬ 22 ਮੁੱਦੇ ਸ਼ਾਮਿਲ ਸਨ ਜਦੋਂ ਕੌਂਸਲਰ ਸੰਜੀਵ ਬੁੱਗਾ, ਜਤਿੰਦਰ ਵਰਮਾਨੀ, ਬੰਟੀ ਵਾਲੀਆ, ਵੀਨੂੰ, ਸੁਸ਼ੀਲ ਮੈਣੀ, ਮੁਨੀਸ਼ ਪ੍ਰਭਾਕਰ ਨੇ ਪਾਸ ਕੀਤੇ ਕੰਮਾਂ ਦੀ ਜਾਣਕਾਰੀ ਪੁੱਛੀ ਤਾਂ ਉਹ ਉੱਠ ਕੇ ਤੁਰ ਪਏ | ਇਸ ਮੌਕੇ ਕੌਂਸਲਰਾਂ ਵਲੋਂ ਨਾਅਰੇਬਾਜ਼ੀ ਸ਼ੁਰੂ ਕੀਤੀ ਗਈ ਤੇ ਮੇਅਰ 'ਤੇ ਮੰਗਾਂ ਨੂੰ ਨਜ਼ਰ ਅੰਦਾਜ਼ ਕਰਨ ਦੇ ਦੋਸ਼ ਲਗਾਏ ਗਏ | ਇਨ੍ਹਾਂ ਕਾਂਗਰਸੀ ਕੌਂਸਲਰਾਂ ਨੇ ਦੋਸ਼ ਲਗਾਇਆ ਕਿ ਬਰਸਾਤਾਂ ਕਾਰਨ ਸ਼ਹਿਰ ਦੇ ਨਾਲੇ ਬੰਦ ਪਏ ਹਨ | ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ, ਸੜਕਾਂ ਬੁਰੀ ਤਰ੍ਹਾਂ ਟੁੱਟ ਗਈਆਂ ਹਨ ਪਰ ਨਿਗਮ ਅਧਿਕਾਰੀ ਇਸ ਬਾਰੇ ਗੱਲ ਕਰਨ ਨੂੰ ਤਿਆਰ ਨਹੀਂ | ਮੇਅਰ ਤੇ ਕਮਿਸ਼ਨਰ ਨੇ ਆਪੋ ਆਪਣੇ ਕਮਰੇ 10-10 ਲੱਖ ਰੁਪਏ ਤੋਂ ਵੱਧ ਰੁਪਏ ਖ਼ਰਚ ਕਰਕੇ ਰਿਪੇਅਰ ਕਰ ਲਏ ਹਨ ਜਦਕਿ ਸ਼ਹਿਰ ਦੀਆਂ ਸਾਰੀਆਂ ਲਾਈਟਾਂ ਬੰਦ ਪਈਆਂ ਹਨ | ਕੌਂਸਲਰ ਆਪਣੀ ਇੱਜ਼ਤ ਬਚਾਉਣ ਲਈ ਜੇਬਾਂ 'ਚ ਪੈਸੇ ਖ਼ਰਚ ਕੇ ਲਾਈਟਾਂ ਲਗਵਾ ਰਹੇ ਹਨ, ਪਾਸ ਕੀਤੇ ਟੈਂਡਰਾਂ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ | ਮਹਿਲਾ ਕੌਂਸਲਰਾਂ ਵੀ ਮੀਟਿੰਗ 'ਚ ਸੁਆਲ ਰੱਖਣ ਦੀ ਉਡੀਕ ਕਰ ਰਹੀਆਂ ਸਨ ਪਰ ਮੀਟਿੰਗ ਤੁਰੰਤ ਹੀ ਖ਼ਤਮ ਹੋ ਗਈ ਜਿਸ ਕਾਰਨ ਕੌਂਸਲਰਾਂ 'ਚ ਭਾਰੀ ਰੋਸ ਹੈ | ਕਾਂਗਰਸੀ ਕੌਂਸਲਰ ਸੁਸ਼ੀਲ ਮੈਣੀ ਨੇ ਕਿਹਾ ਕਿ ਨਿਗਮ ਨੇ 2016 'ਚ ਆਪਣੀਆਂ ਦੁਕਾਨਾਂ ਵੇਚਣ ਲਈ ਐਨ.ਓ.ਸੀ. ਜਾਰੀ ਕਰ ਦਿੱਤੀ ਸੀ, ਪਰ ਪਿਛਲੇ 8 ਸਾਲਾ ਤੋਂ ਦੁਕਾਨਦਾਰਾਂ ਨੂੰ ਰਜਿਸਟਰੀਆਂ ਨਹੀਂ ਕਰਵਾ ਕੇ ਦਿੱਤੀਆਂ | ਹੁਣ ਦੁਕਾਨਦਾਰ ਜਦੋਂ ਰਜਿਸਟਰੀਆਂ ਕਰਵਾਉਣ ਲਈ ਜ਼ੋਰ ਪਾ ਰਹੇ ਹਨ ਤਾਂ ਨਿਗਮ ਉਨ੍ਹਾਂ ਵੱਲ 8 ਸਾਲ ਦਾ ਕਿਰਾਇਆ ਕੱਢ ਰਿਹਾ ਹੈ | ਉਨ੍ਹਾਂ ਕਿਹਾ ਕਿ ਜਦੋਂ 2016 'ਚ ਐਨ.ਓ.ਸੀ. ਜਾਰੀ ਕੀਤੀ ਗਈ ਤਾਂ ਰਜਿਸਟਰੀ ਨਿਗਮ ਨੇ ਕਰਵਾਉਣੀ ਸੀ, ਪਰ ਨਿਗਮ ਅਧਿਕਾਰੀਆਂ ਨੇ ਜਾਣ ਬੁੱਝ ਕੇ ਰਜਿਸਟਰੀ ਨਹੀਂ ਕਰਵਾਈ ਜਿਸ 'ਚ ਲੋਕਾਂ ਦਾ ਕੋਈ ਕਸੂਰ ਨਹੀਂ ਹੈ | ਕਾਂਗਰਸੀ ਕੌਂਸਲਰ ਬੰਟੀ ਵਾਲੀਆ ਨੇ ਕਿਹਾ ਕਿ ਸ਼ਹਿਰ ਦਾ ਪਾਸ਼ ਇਲਾਕਾ ਮਾਡਲ ਟਾਊਨ 'ਚ ਕਰੀਬ 60 ਲਾਈਟਾਂ ਬੰਦ ਪਈਆਂ ਹਨ, ਇਸ ਸਰਕਾਰ ਨੇ ਵਿਕਾਸ ਤਾਂ ਕੀ ਕਰਨਾ, ਇਨ੍ਹਾਂ ਪਾਸੋਂ ਤਾਂ ਲਾਈਟਾਂ ਵੀ ਚਾਲੂ ਨਹੀਂ ਹੋ ਰਹੀਆਂ ਹਨ |
ਕੌਂਸਲਰਾਂ ਦੀ ਕੋਈ ਸੁਣਨ ਨੂੰ ਤਿਆਰ ਨਹੀਂ ਤੇ ਲੋਕ ਕਿੱਥੇ ਜਾਣ
ਵਾਰਡ ਨੰਬਰ 39 ਦੀ ਕੌਂਸਲਰ ਰੀਨਾ ਨੇ ਆਪਣਾ ਦੁਖੜਾ ਰੋਂਦਿਆਂ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ 'ਚ ਦੋ ਦਰਜਨ ਤੋਂ ਵੱਧ ਲਾਈਟਾਂ ਉਹ ਖ਼ੁਦ ਆਪਣੇ ਖ਼ਰਚੇ ਤੇ ਲਗਵਾ ਚੁੱਕੇ ਹਨ, ਇਸ ਇਲਾਕੇ 'ਚ ਬਣੀ ਸਟਾਰ ਕਾਲੋਨੀ ਜਿੱਥੇ ਸੀਵਰੇਜ ਦੀ ਪਹਿਲਾ ਜ਼ਰੂਰਤ ਸੀ ਉੱਥੇ ਨਿਗਮ ਨੇ ਵਾਟਰ ਸਪਲਾਈ ਪਾ ਦਿੱਤੀ ਹੈ ਪਰ ਨਿਕਾਸ ਦਾ ਪ੍ਰਬੰਧ ਨਾ ਹੋਣ ਕਾਰਨ ਉਸ ਮੁਹੱਲੇ 'ਚ ਹਰ ਰੋਜ਼ ਲੜਾਈਆਂ ਝਗੜੇ ਹੁੰਦੇ ਹਨ | ਪ੍ਰੀਤ ਨਗਰ ਦੀ ਗਲੀ ਨੰਬਰ 1 ਵੀ ਬੁਰੀ ਤਰ੍ਹਾਂ ਟੁੱਟੀ ਪਈ ਹੈ ਜਿਸ ਤੋਂ ਸਾਡਾ ਮੁਹੱਲਾ ਤੇ ਅਸੀਂ ਖ਼ੁਦ ਪ੍ਰੇਸ਼ਾਨ ਹਾਂ | ਇਸੇ ਦੌਰਾਨ ਵਾਰਡ ਨੰਬਰ 33 ਚਾਚੋਕੀ ਦੀ ਕੌਂਸਲਰ ਨੇ ਕਿਹਾ ਕਿ ਸਾਡੇ ਵਾਰਡ ਦੀਆਂ ਲਾਈਟਾਂ ਤਾਂ ਅੱਜ ਤੱਕ ਠੀਕ ਨਹੀਂ ਹੋਈਆਂ, ਇੱਥੋਂ ਤੱਕ ਕਿ ਜੋ ਲਾਈਟ ਮੇਰੇ ਘਰ ਅੱਗੇ ਲੱਗੀ ਹੈ ਉਹ ਵੀ ਬੰਦ ਪਈ ਹੈ | ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੇ ਮੁੱਦੇ ਕਿੱਥੇ ਚੁੱਕ ਸਕਦੇ ਹਾਂ ਸਾਡੀ ਤਾਂ ਆਪਣੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ |
ਵਾਰਡਾਂ ਦਾ ਕੰਮ ਨਿਰਪੱਖਤਾ ਨਾਲ ਕੀਤਾ ਜਾ ਰਿਹਾ-ਮੇਅਰ ਰਾਮਪਾਲ ਉੱਪਲ
ਇਸ ਸਬੰਧੀ ਨਗਰ ਨਿਗਮ ਮੇਅਰ ਰਾਮਪਾਲ ਉੱਪਲ ਨੇ ਕਿਹਾ ਕਿ ਮੀਟਿੰਗ 'ਚ 22 ਮਤੇ ਰੱਖੇ ਗਏ ਸਨ ਤੇ ਸਾਰੇ ਮਤੇ ਸਰਬਸੰਮਤੀ ਨਾਲ ਪਾਸ ਕਰ ਦਿੱਤੇ ਗਏ ਹਨ ਤੇ ਸ਼ਹਿਰ ਦੇ ਵਿਕਾਸ ਕੰਮ ਦੀਵਾਲੀ ਤੋਂ ਪਹਿਲਾ ਸ਼ੁਰੂ ਹੋ ਜਾਣਗੇ | ਉਨ੍ਹਾਂ ਕਿਹਾ ਕਿ ਲਾਈਟਾਂ ਦਾ ਕੰਮ ਦੀਵਾਲੀ ਤੱਕ ਮੁਕੰਮਲ ਹੋ ਜਾਵੇਗਾ | ਮੇਅਰ ਨੇ ਕਿਹਾ ਕਿ 50 ਵਾਰਡਾਂ ਦਾ ਕੰਮ ਨਿਰਪੱਖਤਾ ਨਾਲ ਕੀਤਾ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਕਾਰਜਸਾਧਕ ਅਫ਼ਸਰ ਰਣਦੀਪ ਸਿੰਘ ਵੜੈਚ ਨੇ ਨਗਰ ਪੰਚਾਇਤ ਢਿਲਵਾਂ ਦਾ ਵਾਧੂ ਚਾਰਜ ਤੇ ਗਗਨਦੀਪ ਜੰਮੂ ਨੇ ਏ.ਐਮ.ਈ ਦਾ ਅਹੁਦਾ... ਅਗਲੀ ਖ਼ਬਰ ਆਂਗਣਵਾੜੀ ਵਰਕਰਾਂ ਵਲੋਂ ਪੋਸ਼ਣ ਦੇ ਮਹੱਤਵ ਸਬੰਧੀ ਕੀਤਾ ਜਾਗਰੂਕ
Ad Position 24