29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਸਫ਼ਾਈ ਤੇ ਹੋਰ ਕਾਰਜਾਂ ਲਈ ਰੇਲ ਕੋਚ ਫ਼ੈਕਟਰੀ ਵਿਚ ਕੀਤੀ ਗਈ 5.0 ਮੁਹਿੰਮ ਦੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 20-09-2025
ਕਪੂਰਥਲਾ, 19 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਕੇਂਦਰ ਸਰਕਾਰ ਦੇ ਆਦੇਸ਼ਾਂ ਅਨੁਸਾਰ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਚ ਵਿਸ਼ੇਸ਼ ਮੁਹਿੰਮ 5.0 ਸ਼ੁਰੂ ਕੀਤੀ ਗਈ ਹੈ, ਜਿਸਦਾ ਉਦੇਸ਼ ਸਫ਼ਾਈ, ਪ੍ਰਭਾਵਸ਼ਾਲੀ ਸਪੇਸ ਪ੍ਰਬੰਧਨ, ਪੁਰਾਣੇ ਰਿਕਾਰਡ/ਦਸਤਾਵੇਜ਼ਾਂ ਨੂੰ ਨਸ਼ਟ ਕਰਨ, ਸਮੁੱਚੀ ਕਾਰਜ ਸਥਾਨ ਕੁਸ਼ਲਤਾ ਨੂੰ ਬਿਹਤਰ ਬਣਾਉਣਾ ਹੈ | ਇਸ ਮੁਹਿੰਮ ਤਹਿਤ ਕਾਰਜ ਸਥਾਨ ਦੇ ਵਾਤਾਵਰਨ, ਦਫ਼ਤਰੀ ਸਾਂਭ ਸੰਭਾਲ, ਜਨਤਕ ਸੰਪਰਕ ਖੇਤਰਾਂ ਤੇ ਫ਼ੈਕਟਰੀ ਦੇ ਅੰਦਰ ਟਿਕਾਊ ਅਭਿਆਸਾਂ ਨੂੰ ਬਿਹਤਰ ਬਣਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ | ਆਰ.ਸੀ.ਐਫ. ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਆਰ.ਸੀ.ਐਫ. ਨੇ ਇਕ ਪ੍ਰਭਾਵਸ਼ਾਲੀ ਕਾਰਜ ਯੋਜਨਾ ਤਿਆਰ ਕੀਤੀ ਹੈ | ਜਿਸ ਵਿਚ ਸਾਰੇ ਦਫ਼ਤਰਾਂ, ਵਰਕਸ਼ਾਪ ਅਤੇ ਕਾਲੋਨੀ ਵਿਚ ਵਿਸਥਾਰ ਸਹਿਤ ਸਫ਼ਾਈ ਮੁਹਿੰਮ ਚਲਾਉਣ, ਪੁਰਾਣੇ ਰਿਕਾਰਡ ਤੇ ਫਾਈਲਾਂ ਦੀ ਸਮੀਖਿਆ ਕਰਕੇ ਉਨ੍ਹਾਂ ਨੂੰ ਨਸ਼ਟ ਕਰਨ, ਸਪੇਸ ਦੀ ਵੱਧ ਤੋਂ ਵੱਧ ਕਬਾੜ ਸਮਗਰੀ ਦੀ ਸ਼ਨਾਖ਼ਤ ਕਰਕੇ ਉਸਦਾ ਨਿਪਟਾਰਾ ਕੀਤਾ ਜਾਵੇਗਾ | ਇਸਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿਚ ਹਰਿਆਲੀ ਬਣਾਈ ਰੱਖਣ ਲਈ ਬੂਟੇ ਲਗਾਕੇ ਉਨ੍ਹਾਂ ਨੂੰ ਸੁੰਦਰ ਬਣਾਇਆ ਜਾਵੇਗਾ ਤੇ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਵਿਚ ਸਫ਼ਾਈ ਵੱਲ ਉਤਸ਼ਾਹਿਤ ਕਰਨ ਲਈ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾਣਗੀਆਂ | ਬੁਲਾਰੇ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ ਤਹਿਤ ਸਫ਼ਾਈ ਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਆਰ.ਸੀ.ਐਫ. ਵਚਨਬੱਧ ਹੈ | ਇੱਥੇ ਵਰਨਣਯੋਗ ਹੈ ਕਿ ਪਿਛਲੇ ਸਾਲ ਵੀ ਆਰ.ਸੀ.ਐਫ. ਨੇ 2 ਅਕਤੂਬਰ ਤੋਂ 31 ਅਕਤੂਬਰ ਤੱਕ ਵਿਸ਼ੇਸ਼ ਮੁਹਿੰਮ 4.0 ਤਹਿਤ ਇਕ ਵਿਸ਼ੇਸ਼ ਮੁਹਿੰਮ ਚਲਾਈ ਸੀ ਜਿਸਦੇ ਸਾਰਥਿਕ ਨਤੀਜੇ ਸਾਹਮਣੇ ਆਏ ਸਨ |

Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਬਾਦਲ ਅੱਜ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਗੇ-ਦਲਵਿੰਦਰ ਸਿੰਘ ਸਿੱਧੂ <br/> ਅਗਲੀ ਖ਼ਬਰ ਐੱਸ.ਡੀ.ਐੱਮ. ਭੁਲੱਥ ਡੈਵੀ ਗੋਇਲ ਵਲੋਂ ਵੋਟਰ ਸੂਚੀਆਂ ਦੇ ਮਿਲਾਨ ਸਬੰਧੀ ਸਮੂਹ ਸੁਪਰਵਾਈਜ਼ਰਾਂ ਨਾਲ ਮੀਟਿੰਗ <br/>
Ad Position 24