17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਲੁੱਟਾਂ-ਖੋਹਾਂ ਅਤੇ ਚੋਰੀਆਂ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼ ਕਰ ਕੇ 2 ਮੈਂਬਰ ਕੀਤੇ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 06-11-2025
ਗੁਰਾਇਆ, 5 ਨਵੰਬਰ (ਬਲਵਿੰਦਰ ਸਿੰਘ)-ਸਥਾਨਕ ਪੁਲਿਸ ਨੇ ਇਲਾਕੇ 'ਚ ਲੁੱਟਾਂ-ਖੋਹਾਂ ਅਤੇ ਹੋਰ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸੋਨੂੰ ਖੱਤਰੀ ਗਰੋਹ ਦੇ 2 ਮੈਂਬਰਾਂ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਸਰਵਨ ਸਿੰਘ ਬਲ ਡੀ.ਐੱਸ.ਪੀ. ਫਿਲੌਰ ਨੇ ਦੱਸਿਆਂ ਕਿ ਇੰਸਪੈਕਟਰ ਸਿਕੰਦਰ ਸਿੰਘ ਵਿਰਕ ਐੱਸ.ਐੱਚ.ਓ., ਏ.ਐੱਸ.ਆਈ ਜੰਗ ਬਹਾਦਰ ਚੌਂਕੀ ਇੰਚਾਰਜ ਦੁਸਾਂਝ ਕਲ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਇਸ਼ਵਿੰਦਰ ਉਰਫ਼ ਬਾਬਾ ਪੁੱਤਰ ਪਰਮਜੀਤ ਵਾਸੀ ਪਿੰਡ ਉੱਚਾ , ਅਮਨ ਪੁੱਤਰ ਕਰਨੈਲ ਸਿੰਘ ਵਾਸੀ ਜੇਠਪੁਰ , ਗੁਰਵਿੰਦਰ ਸਿੰਘ ਪੁੱਤਰ ਹਰਮੇਸ਼ ਲਾਲ ਵਾਸੀ ਨਸ਼ੀਰਾਬਾਦ , ਅਭੀ ਵਾਸੀ ਜੰਡਿਆਲਾ ਜੋ ਰਾਤ ਸਮੇਂ ਮਾਰੂ ਹਥਿਆਰਾਂ ਨਾਲ ਚੋਰੀਆਂ ਅਤੇ ਲੁੱਟਾਂ ਖੋਹਾਂ ਕਰਦੇ ਹਨ | ਇਨ੍ਹਾਂ ਨੇ ਦੁਸਾਂਝ ਕਲ੍ਹਾਂ ਦੇ ਇਲਾਕੇ 'ਚੋਂ ਟਰੈਕਟਰ , ਸ਼ਰਾਬ ਠੇਕਾ ਦੁਸਾਂਝ ਕਲ੍ਹਾਂ 'ਤੇ ਭੰਨ ਤੋੜ ਕੀਤੀ ਅਤੇ ਕਰਿੰਦੇ ਦੀ ਕੁੱਟਮਾਰ ਕਰਕੇ ਜਾਂਦੇ ਸਮੇਂ ਕੀਮਤੀ ਸ਼ਰਾਬ ਚੋਰੀ ਕਰਕੇ ਲੈ ਗਏ | ਸੁਨਿਆਰੇ ਦੀ ਦੁਕਾਨ ਪਿੰਡ ਦੁਸਾਂਝ ਕਲਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ | ਚੋਰੀ ਕੀਤਾ ਹੋਇਆ ਟਰੈਕਟਰ ਹਰਮਨ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਨਸ਼ੀਰਾਬਾਦ ਅਤੇ ਮਨਸਿਮਰਨਜੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਨਸ਼ੀਰਾਬਾਦ ਥਾਣਾ ਰਾਵਲਪਿੰਡੀ ਕੋਲ ਰੱਖਿਆ ਹੈ | ਪੁਲਿਸ ਨੇ ਤੁਰੰਤ ਮੁਕੱਦਮਾ ਨੰਬਰ 208,ਜੁਰਮ 331(4),303(2),309(3),61(2), ਬੀ. ਐਨ. ਐਸ ਦਰਜ ਕਰਕੇ ਛਾਪਾਮਾਰੀ ਦੌਰਾਨ ਹਰਮਨ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਨਸ਼ੀਰਾਬਾਦ ਤੇ ਮਨਸਿਮਰਨਜੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਨਸ਼ੀਰਾਬਾਦ ਨੂੰ ਗਿ੍ਫ਼ਤਾਰ ਕਰ ਲਿਆ ਹੈ | ਪੁੱਛਗਿੱਛ ਦੌਰਾਨ ਹਰਮਨ ਸਿੰਘ ਅਤੇ ਮਨਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕੁੱਝ ਦਿਨ ਪਹਿਲਾਂ ਰਲ ਕੇ ਦੁਸਾਂਝ ਕਲਾਂ ਦੇ ਇਲਾਕੇ 'ਚੋਂ ਮਾਰੂਤੀ ਕਾਰ ਅਤੇ ਟਰੈਕਟਰ ਚੋਰੀ ਕੀਤਾ ਸੀ, ਉਪਰੰਤ ਉਨ੍ਹਾਂ ਮੰਢਾਲੀ ਵਿਖੇ ਧਰਮਿੰਦਰ ਸਿੰਘ ਲੰਬੜਦਾਰ ਦੇ ਘਰ ਤੇ ਹਮਲਾ ਕਰਕੇ ਉਸ ਤੇ ਗੋਲੀਆਂ ਚਲਾਈਆਂ | ਉਨ੍ਹਾਂ ਇਹ ਵੀ ਮੰਨਿਆ ਕਿ ਉਨ੍ਹਾਂ ਬਿਆਸ ਇਲਾਕੇ ਵਿਚ ਸਤਨਾਮ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਉੱਚਾ ਪਿੰਡ ਦੇ ਗੋਲੀਆਂ ਮਾਰ ਕੇ ਉਸ ਦਾ ਕਤਲ ਕੀਤਾ ਸੀ | ਜਿੱਥੇ ਉਨ੍ਹਾਂ ਖ਼ਿਲਾਫ਼ ਮੁਕੱਦਮਾ ਦਰਜ ਹੈ | ਇਹ ਸੋਨੂੰ ਖੱਤਰੀ ਗਰੋਹ ਦੇ ਮੈਂਬਰ ਹਨ |
Ad Position 22
No active advertisement
ਪਿਛਲੀ ਖ਼ਬਰ ਟਰੰਪ ਨੂੰ ਵੱਡਾ ਝਟਕਾ ਡੈਮੋਕ੍ਰੇਟਿਕ ਜ਼ੋਹਰਾਨ ਮਮਦਾਨੀ ਬਣੇ ਨਿਊਯਾਰਕ ਦੇ ਮੇਅਰ ਅਗਲੀ ਖ਼ਬਰ ਗੁਰਾਇਆ ਰੇਲਵੇ ਲਾਈਨਾਂ ਤੋਂ ਮਿਲੀ ਅਣਪਛਾਤੇ ਨੌਜਵਾਨ ਦੀ ਲਾਸ਼
Ad Position 24