17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਟਰੰਪ ਨੂੰ ਵੱਡਾ ਝਟਕਾ ਡੈਮੋਕ੍ਰੇਟਿਕ ਜ਼ੋਹਰਾਨ ਮਮਦਾਨੀ ਬਣੇ ਨਿਊਯਾਰਕ ਦੇ ਮੇਅਰ

Ad Position 21
No active advertisement
ਅਜੀਤ ਡੈਸਕ 06-11-2025

ਆਫਤਾਬ ਪੁਰੇਵਾਲ ਸਿਨਸਿਨਾਟੀ ਦੇ ਫਿਰ ਚੁਣੇ ਗਏ ਮੇਅਰ
ਸਾਨ ਫਰਾਂਸਿਸਕੋ, 5 ਨਵੰਬਰ (ਐਸ. ਅਸ਼ੋਕ ਭੌਰਾ)-ਭਾਰਤੀ ਮੂਲ ਦੇ ਡੈਮੋਕ੍ਰੇਟਿਕ ਉਮੀਦਵਾਰ ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਮੇਅਰ ਦੀ ਚੋਣ ਜਿੱਤ ਲਈ ਹੈ | ਉਨ੍ਹਾਂ 50.3 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ ਹਨ | ਕੁਈਨਜ ਤੋਂ ਰਾਜ ਵਿਧਾਨ ਸਭਾ ਮੈਂਬਰ ਮਮਦਾਨੀ ਨੇ ਸਾਲ ਪਹਿਲਾਂ ਇਕ ਵਿਰੋਧੀ ਉਮੀਦਵਾਰ ਵਜੋਂ ਚੋਣ ਲੜੀ ਸੀ | ਰੈਜ਼ਿਊਮੇ ਉਨ੍ਹਾਂ ਦਾ ਵੱਡਾ ਹਲਕਾ ਸੀ ਤੇ ਹੁਣ ਉਨ੍ਹਾਂ ਇਤਿਹਾਸ ਰਚ ਦਿੱਤਾ ਹੈ | ਉਹ 19ਵੀਂ ਸਦੀ ਤੋਂ ਬਾਅਦ ਨਿਊਯਾਰਕ ਸ਼ਹਿਰ ਦੇ ਸਭ ਤੋਂ ਘੱਟ ਉਮਰ ਦੇ ਪਹਿਲੇ ਮੁਸਲਿਮ ਤੇ ਪਹਿਲੇ ਦੱਖਣੀ ਏਸ਼ੀਆਈ ਮੇਅਰ ਹੋਣਗੇ | ਭਾਰਤੀ ਮੂਲ ਦੇ ਯੂਗਾਂਡਾ 'ਚ ਜਨਮੇ ਮਮਦਾਨੀ 1970 ਦੇ ਦਹਾਕੇ 'ਚ ਅਬ੍ਰਾਹਮ ਬੀਮ ਤੋਂ ਬਾਅਦ ਮੇਅਰ ਵਜੋਂ ਸੇਵਾ ਕਰਨ ਵਾਲੇ ਪਹਿਲੇ ਕੁਦਰਤੀ ਪ੍ਰਵਾਸੀ ਵੀ ਹੋਣਗੇ | ਮਮਦਾਨੀ ਨੇ ਸ਼ਹਿਰ ਦੇ ਲੰਬੇ ਸਮੇਂ ਤੋਂ ਚੱਲ ਰਹੇ ਰਾਜਨੀਤਿਕ ਤੇ ਵਪਾਰਕ ਸਥਾਪਨਾ ਵਿਰੁੱਧ ਇਕ ਵਿਦਰੋਹੀ ਵਜੋਂ ਪ੍ਰਚਾਰ ਕੀਤਾ | ਉਨ੍ਹਾਂ ਅਮੀਰਾਂ 'ਤੇ ਟੈਕਸ ਵਧਾਉਣ, ਬੱਸਾਂ ਤੇ ਬੱਚਿਆਂ ਦੀ ਦੇਖਭਾਲ ਮੁਫ਼ਤ 'ਚ ਕਰਨ, ਕਿਰਾਏ-ਸਥਿਰ ਅਪਾਰਟਮੈਂਟਾਂ ਲਈ ਕਿਰਾਇਆ ਫ੍ਰੀਜ਼ ਕਰਨ ਤੇ ਪੁਲਿਸ ਵਿਭਾਗ ਦੀ ਓਵਰਹਾਲ ਕਰਨ ਦੀ ਮੰਗ ਕੀਤੀ ਹੈ, ਪਰ ਜਦੋਂ ਉਹ 1 ਜਨਵਰੀ ਨੂੰ ਅਹੁਦਾ ਸੰਭਾਲਣਗੇ ਤਾਂ ਉਨ੍ਹਾਂ ਨੂੰ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ | ਉਹ ਬਾਲੀਵੁੱਡ ਨਿਰਦੇਸ਼ਕ ਮੀਰਾ ਨਾਇਰ ਦੇ ਪੁੱਤਰ ਹੈ, ਜਿਨ੍ਹਾਂ 'ਮੌਨਸੂਨ ਵੈਡਿੰਗ' ਤੇ 'ਸਲਾਮ ਬੰਬੇ' ਵਰਗੀਆਂ ਫਿਲਮਾਂ ਨਿਰਦੇਸ਼ਿਤ ਕੀਤੀਆਂ ਹਨ | ਦੁਨੀਆ ਦੇ ਵਪਾਰਕ ਸ਼ਹਿਰ ਨਿਊਯਾਰਕ ਦਾ ਮੇਅਰ ਵ੍ਹਾਈਟ ਹਾਊਸ ਦੀ ਤਾਕਤ ਦੇ ਬਰਾਬਰ ਹੀ ਮੰਨਿਆਂ ਜਾਂਦਾਂ ਹੈ, ਇਸੇ ਕਰਕੇ ਇਹ ਚੋਣ ਰਾਸ਼ਟਰਪਤੀ ਡੋਲਾਲਡ ਟਰੰਪ ਲਈ ਮੁੱਛ ਦਾ ਸਵਾਲ ਸੀ, ਪਰ ਜ਼ੋਹਰਾਨ ਮਮਦਾਨੀ (34) ਨੂੰ ਅੱਜ 111ਵਾਂ ਮੇਅਰ ਹੀ ਨਹੀਂ ਚੁਣਿਆਂ ਗਿਆ ਸਗੋਂ ਸਾਬਕਾ ਮੇਅਰ ਐਂਡਰੀਓ ਦੇ 41.6 ਫ਼ੀਸਦੀ ਤੇ ਟਰੰਪ ਦੀ ਰਿਪਬਲੀਕਨ ਪਾਰਟੀ ਦੇ ਕਰਟਿਸ ਸਲੀਵਾ ਨੂੰ 7.2 ਫ਼ੀਸਦੀ ਵੋਟਾਂ ਦੇ ਮੁਕਾਬਲੇ 50.3 ਫ਼ੀਸਦੀ ਵੋਟਾਂ ਲੈ ਕੇ ਜਿੱਤ ਪ੍ਰਾਪਤ ਕਰਕੇ ਨਾ ਸਿਰਫ ਇਤਿਹਾਸ ਬਦਲਿਆ ਬਲਕਿ ਟਰੰਪ ਤੇ ਉਸ ਦੀ ਪਾਰਟੀ ਨੂੰ ਹਾਰ ਦਾ ਮੂੰਹ ਵਿਖਾਇਆ ਕਿਉਂਕਿ ਮਮਦਾਨੀ ਨੂੰ ਹਰਾਉਣ ਲਈ ਅੱਡੀ ਚੋਟੀ ਦਾ ਜ਼ੋਰ ਲੱਗਾ ਹੋਇਆ ਸੀ ਤੇ ਟਰੰਪ ਨੇ ਨਿਊਯਾਰਕ ਨੂੰ ਆਪਣੇ ਦਬਾਅ ਹੇਠ ਲਿਆਉਣ ਲਈ ਆਪਣੀ ਅਟਾਰਨੀ ਜਨਰਲ ਨੂੰ ਵੀ ਤਣਾਅ 'ਚ ਰੱਖਿਆ | ਟਰੰਪ ਦੀ ਦਿਨ ਪ੍ਰਤੀ ਦਿਨ ਘਟਦੀ ਲੋਕਪਿ੍ਯਤਾ ਦਰਮਿਆਨ ਇਹ ਜਿੱਤ ਦੇ ਵੱਡੇ ਮਾਇਨੇ ਰੱਖਦੀ ਹੈ | ਮਮਦਾਨੀ ਦੀ ਜਿੱਤ ਤੋਂ ਸਭ ਤੋਂ ਵੱਧ ਪ੍ਰਭਾਵਿਤ ਰਾਸ਼ਟਰਪਤੀ ਟਰੰਪ ਹਨ, ਜਿਨ੍ਹਾਂ ਜਿੱਤ ਤੋਂ ਪਹਿਲਾਂ ਹੀ ਉਨ੍ਹਾਂ ਵਿਰੁੱਧ ਆਪਣੀਆਂ ਟਿੱਪਣੀਆਂ ਰਾਹੀਂ ਗੁੱਸੇ ਵਿਖਾਇਆ ਸੀ | ਟਰੰਪ ਨੇ ਅਮਰੀਕੀ ਸ਼ਹਿਰਾਂ ਨਾਲ ਆਪਣੀ ਲੜਾਈ 'ਚ ਨਿਊਯਾਰਕ ਨੂੰ ਅਗਲਾ ਨਿਸ਼ਾਨਾ ਬਣਾਉਣ ਦੀ ਧਮਕੀ ਵੀ ਦਿੱਤੀ ਹੈ, ਜਿਨ੍ਹਾਂ 'ਚ ਸੰਭਾਵਿਤ ਤੌਰ 'ਤੇ ਸੰਘੀ ਫੰਡਾਂ ਨੂੰ ਕੱਟਣਾ ਤੇ ਨੈਸ਼ਨਲ ਗਾਰਡ ਨੂੰ ਤਾਇਨਾਤ ਕਰਨਾ ਸ਼ਾਮਿਲ ਹੈ |

Ad Position 22
No active advertisement
ਪਿਛਲੀ ਖ਼ਬਰ California ਵਾਸੀ ਪਿਤਾ ਨੂੰ ਆਪਣੇ 7 ਮਹੀਨੇ ਦੇ ਪੁੱਤਰ ਦੀ ਹੱ.ਤਿ.ਆ ਦੇ ਮਾਮਲੇ ਵਿੱਚ 25 ਸਾਲ ਕੈਦ ਅਗਲੀ ਖ਼ਬਰ ਲੁੱਟਾਂ-ਖੋਹਾਂ ਅਤੇ ਚੋਰੀਆਂ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼ ਕਰ ਕੇ 2 ਮੈਂਬਰ ਕੀਤੇ ਗਿ੍ਫ਼ਤਾਰ
Ad Position 24