16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਅਪਾਹਜ ਆਸ਼ਰਮ ਵਿਚ ਮਨਾਇਆ ਦੀਵਾਲੀ ਦਾ ਤਿਉਹਾਰ <br/>

Ad Position 21
No active advertisement
ਅਜੀਤ ਡੈਸਕ 22-10-2025
ਜਲੰਧਰ, 21 ਅਕਤੂਬਰ (ਸ਼ੈਲੀ)-ਅਪਾਹਜ ਆਸ਼ਰਮ ਜਲੰਧਰ ਵਿਚ ਦੀਵਾਲੀ ਬੜੀ ਸ਼ਰਧਾ ਨਾਲ ਮਨਾਈ ਗਈ | ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਿਚ ਰਾਜ ਸਭਾ ਮੈਂਬਰ ਅਸ਼ੋਕ ਕੁਮਾਰ ਮਿੱਤਲ, ਡਾ. ਗਿਰੀਸ਼ ਬਾਲੀ (ਆਈ.ਆਰ.ਐਸ., ਆਮਦਨ ਕਰ ਕਮਿਸ਼ਨਰ), ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਵਿਵੇਕ ਕੁਮਾਰ ਮੋਦੀ (ਐਸ.ਡੀ.ਐਮ. ਆਦਮਪੁਰ), ਅਤੇ ਰਣਦੀਪ ਸਿੰਘ ਹੀਰ (ਐਸ.ਡੀ.ਐਮ.) ਸ਼ਾਮਲ ਸਨ | ਇਸ ਮੌਕੇ ਆਪਣੇ ਸੰਬੋਧਨ ਵਿੱਚ ਸੰਸਦ ਮੈਂਬਰ ਅਸ਼ੋਕ ਕੁਮਾਰ ਮਿੱਤਲ ਨੇ ਕਿਹਾ ਕਿ ਸਮਾਜ ਦੇ ਹਰ ਵਰਗ ਨੂੰ ਭਗਵਾਨ ਸ਼੍ਰੀ ਰਾਮ ਦੇ ਆਦਰਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ | ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਕਿਹਾ ਕਿ ਦੀਵਾਲੀ ਵਰਗੇ ਤਿਉਹਾਰ ਆਸ਼ਰਮ ਵਿੱਚ ਰਹਿਣ ਵਾਲੇ ਲੋਕਾਂ ਲਈ ਵੀ ਮਹੱਤਵਪੂਰਨ ਹਨ | ਸਹਿ-ਚੇਅਰਪਰਸਨ ਸੁਨੀਤਾ ਕਪੂਰ ਨੇ ਦੀਵਾਲੀ ਦੇ ਤਿਉਹਾਰ ਦੀ ਮਹੱਤਤਾ ਅਤੇ ਭਗਵਾਨ ਰਾਮ ਦੇ ਜੀਵਨ ਦੀਆਂ ਘਟਨਾਵਾਂ 'ਤੇ ਚਾਨਣਾ ਪਾਇਆ | ਇਸ ਮੌਕੇ ਕਈ ਦਾਨੀਆਂ ਨੇ ਲਾਲਾ ਰਾਮ ਕਿਸ਼ੋਰ ਕਪੂਰ ਅਪਾਹਜ ਸਹਾਇਤਾ ਟਰੱਸਟ ਨੂੰ ਦਾਨ ਦਿੱਤਾ | ਚੇਅਰਮੈਨ ਤਰਸੇਮ ਕਪੂਰ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਆਰ.ਕੇ. ਭੰਡਾਰੀ, ਬਿ੍ਜ ਮਿੱਤਲ, ਸੁਭਾਸ਼ ਅਗਰਵਾਲ, ਮਨੋਹਰ ਲਾਲ ਸ਼ਰਮਾ, ਬਲਦੇਵ ਕਤਿਆਲ, ਸੰਜੇ ਸੱਭਰਵਾਲ, ਉਮੇਸ਼ ਢੀਂਗਰਾ (ਐਡਵੋਕੇਟ), ਡਾ.ਜਗਦੀਪ ਸਿੰਘ, ਸੁਮਿਤ ਪੁਰੀ, ਨਿਧੀ ਪੁਰੀ, ਪ੍ਰਾਣ ਨਾਥ ਭੱਲਾ, ਸ਼ੈਲਜਾ ਭੱਲਾ, ਡਾ.ਸੁਰਜੀਤ ਲਾਲ (ਸਕੱਤਰ, ਰੈੱਡ ਕਰਾਸ ਸੁਸਾਇਟੀ, ਜਲੰਧਰ), ਮਨਜੀਤ ਕੁਮਾਰੀ, ਸੁਰਿੰਦਰ ਕੰਬੋਜ (ਇੰਚਾਰਜ ਸੀ.ਆਈ.ਏ.), ਇਕਬਾਲ ਸਿੰਘ ਢੀਂਡਸਾ, ਅਤੇ ਹੋਰ ਪਤਵੰਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦੀਵਾਲੀ ਦੀ ਰਾਤ ਤਾਸ਼ ਨਾਲ ਜੂਆ ਖੇਡਦੇ 13 ਵਿਅਕਤੀ ਕਾਬੂ, 1 ਲੱਖ, 48 ਹਜ਼ਾਰ ਦੀ ਨਕਦੀ ਬਰਾਮਦ <br/> ਅਗਲੀ ਖ਼ਬਰ ਲੋਹੀਆਂ ਦੇ 'ਅਕਾਲ ਗਲੈਕਸੀ ਕਾਨਵੈਂਟ ਸਕੂਲ ਸਿੱਧੂਪੁਰ' ਵਿਖੇ 'ਦੀਵਾਲੀ' ਅਤੇ ਬੰਦੀ ਛੋੜ ਦਿਵਸ ਮਨਾਇਆ <br/>
Ad Position 24