17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਸੁਖਬੀਰ ਸਿੰਘ ਬਾਦਲ ਵਲੋਂ ਐਡ: ਕੋਹਾੜ ਦੀ ਮੌਜੂਦਗੀ 'ਚ 2000 ਏਕੜ ਕਣਕ ਬੀਜ ਤੇ 15 ਹਜ਼ਾਰ ਕੁਇੰਟਲ ਮੱਕੀ ਦੇ ਅਚਾਰ ਦੀਆਂ ਟਰਾਲੀਆਂ ਪਿੰਡਾਂ 'ਚ ਰਵਾਨਾ <br/>

Ad Position 21
No active advertisement
ਸ਼ਾਹਕੋਟ ਹਲਕੇ ਦੇ ਪਿੰਡ ਬਿੱਲੀ ਚਾਓ ਤੋਂ ਕਣਕ ਦੇ ਬੀਜ ਤੇ ਮੱਕੀ ਦੇ ਆਚਾਰ ਦੀਆਂ ਟਰਾਲੀਆਂ ਰਵਾਨਾ ਕਰਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ, ਜ਼ਿਲ੍ਹਾ ਪ੍ਰਧਾਨ ਐਡ: ਬਚਿੱਤਰ ਸਿੰਘ ਕੋਹਾੜ, ਤਜਿੰਦਰ ਸਿੰਘ ਨਿੱਝਰ, ਰਾਜਕਮਲ ਸਿੰਘ ਭੁੱਲਰ ਤੇ ਹੋਰ | (ਸੱਜੇ) ਹੜ੍ਹ ਰਾਹਤ ਸੇਵਾ ਦੀ ਰਵਾਨਗੀ ਮੌਕੇ ਮੌਜੂਦ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਜ਼ਿਲ੍ਹਾ ਪ੍ਰਧਾਨ ਐਡ: ਬਚਿੱਤਰ ਸਿੰਘ ਕੋਹਾੜ, ਜਸਵਿੰਦਰ ਸਿੰਘ ਪੋਪਲੀ ਤੇ ਹੋਰ | ਤਸਵੀਰਾਂ : ਦਲਜੀਤ ਸਿੰਘ ਸਚਦੇਵਾ <br/> 17-10-2025
ਮਲਸੀਆਂ, 16 ਅਕਤੂਬਰ (ਦਲਜੀਤ ਸਿੰਘ ਸਚਦੇਵਾ)-ਸ਼੍ਰੋਮਣੀ ਅਕਾਲੀ ਦਲ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਇਆ ਹੈ | ਜਿਸ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜ਼ਿਲ੍ਹਾ ਜਲੰਧਰ (ਦਿਹਾਤੀ) ਦੇ ਪ੍ਰਧਾਨ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਦੀ ਮੌਜੂਦਗੀ ਵਿਚ ਸ਼ਾਹਕੋਟ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਕਿਸਾਨਾਂ ਲਈ 1000 ਏਕੜ ਕਣਕ ਬੀਜ਼ ਤੇ ਪਸ਼ੂਆਂ ਲਈ 15 ਹਜ਼ਾਰ ਕੁਇੰਟਲ ਮੱਕੀ ਦੇ ਆਚਾਰ ਦੀਆਂ ਟਰਾਲੀਆਂ ਪਿੰਡ ਬਿੱਲੀ ਚਾਓ ਵਿਖੇ ਅਕਾਲੀ ਦਲ ਸਰਕਲ ਦੋਨਾ ਦੇ ਪ੍ਰਧਾਨ ਹਰਵਿੰਦਰ ਸਿੰਘ ਸਿੱਧੂ ਦੇ ਕੋਲਡ ਸਟੋਰ ਤੋਂ ਰਵਾਨਾ ਕੀਤੀਆਂ ਗਈਆਂ | ਇਸ ਦੇ ਨਾਲ ਹੀ 1000 ਏਕੜ ਜ਼ਮੀਨ ਲਈ ਕਣਕ ਬੀਜ਼ ਵੱਖਰੇ ਤੌਰ 'ਤੇ ਹਲਕਾ ਫਿਲੌਰ ਲਈ ਵੀ ਭੇਜੇ ਗਏ | ਇਸ ਮੌਕੇ ਸਰਬਜੀਤ ਸਿੰਘ ਝਿੰਜਰ ਸੂਬਾ ਪ੍ਰਧਾਨ ਯੂਥ ਅਕਾਲੀ ਦਲ, ਜਥੇ: ਤੀਰਥ ਸਿੰਘ ਮਾਹਲਾ ਹਲਕਾ ਇੰਚਾਰਜ ਬਾਘਾਪੁਰਾਣਾ ਤੇ ਮੈਂਬਰ ਕੋਰ ਕਮੇਟੀ, ਜਥੇ: ਬਲਦੇਵ ਸਿੰਘ ਕਲਿਆਣ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ, ਰਾਜਕਮਲ ਸਿੰਘ ਭੁੱਲਰ ਸੀਨੀਅਰ ਅਕਾਲੀ ਆਗੂ ਨਕੋਦਰ, ਬਲਵਿੰਦਰ ਸਿੰਘ ਕੰਗ ਸੀਨੀਅਰ ਅਕਾਲੀ ਆਗੂ, ਮਲਕੀਤ ਸਿੰਘ ਸਾਬਕਾ ਸਰਪੰਚ ਬਿੱਲੀ ਬੜੈਚ, ਗੁਰਬਚਨ ਸਿੰਘ ਬੋਪਾਰਾਏ ਤਲਵੰਡੀ ਮਾਧੋ ਸੀਨੀਅਰ ਅਕਾਲੀ ਆਗੂ, ਜਥੇ: ਚਰਨ ਸਿੰਘ ਸਿੰਧੜ, ਸੁਖਦੀਪ ਸਿੰਘ ਮੱਟੂ ਸਾਬਕਾ ਪ੍ਰਧਾਨ, ਅਮਰੀਕ ਸਿੰਘ ਸਾਬਕਾ ਸਰਪੰਚ ਸਾਹਲਾ ਨਗਰ ਤੇ ਜਸਵਿੰਦਰ ਸਿੰਘ ਪੋਪਲੀ ਸ਼ਹਿਰੀ ਪ੍ਰਧਾਨ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਮੌਜੂਦਾ ਮਾਨ ਸਰਕਾਰ ਦੀ ਨਾਲਾਇਕੀ ਕਾਰਨ ਪੰਜਾਬ ਵਿਚ ਹੜ੍ਹ ਆਏ, ਕਿਉਂਕਿ ਸਰਕਾਰ ਵਲੋਂ ਬੰਨ੍ਹਾਂ ਨੂੰ ਸਮਾਂ ਰਹਿੰਦਿਆਂ ਮਜ਼ਬੂਤ ਨਹੀਂ ਕੀਤਾ ਗਿਆ ਤੇ ਨਾ ਹੀ ਮਾਧੋਪੁਰ ਡੈੱਮ ਦੀ ਮਜ਼ਬੂਤੀ ਲਈ ਪੈਸੇ ਦਿੱਤੇ ਗਏ, ਜਿਸ ਕਾਰਨ ਡੈੱਮ ਦੇ ਫਲੱਡ ਗੇਟ ਟੁੱਟ ਗਏ | ਹੁਣ ਹੜ੍ਹਾਂ ਤੋਂ ਬਾਅਦ ਸਰਕਾਰ ਵਲੋਂ ਹੜ੍ਹ ਪੀੜਤਾਂ ਦੀ ਕੋਈ ਮਦਦ ਨਹੀਂ ਕੀਤੀ ਜਾ ਰਹੀ | ਉਨ੍ਹਾਂ ਕਿਹਾ ਅਕਾਲੀ ਦਲ ਦੇ ਵਰਕਰਾਂ ਨੇ ਹੜ੍ਹਾਂ ਦੌਰਾਨ ਲੋਕਾਂ ਦੀ ਦਿਨ-ਰਾਤ ਸੇਵਾ ਕੀਤੀ, ਜਿਸ ਦੇ ਲਈ ਉਹ ਵਧਾਈ ਦੇ ਪਾਤਰ ਹੈ | ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਐਡ: ਬਚਿੱਤਰ ਸਿੰਘ ਕੋਹਾੜ ਨੇ ਕਿਹਾ ਕਿ ਸ਼ਾਹਕੋਟ ਹਲਕੇ ਵਿਚ ਹੜ੍ਹਾਂ ਕਾਰਨ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਹੈ, ਪਰ ਸਰਕਾਰ ਨੇ ਇਸ ਮੁਸ਼ਕਿਲ ਸਮੇਂ ਵਿਚ ਲੋਕਾਂ ਦੀ ਮਦਦ ਨਹੀਂ ਕੀਤੀ | ਪੰਜਾਬ ਸਰਕਾਰ ਤੇ ਕਿਸੇ ਵੀ ਪਾਰਟੀ ਵਲੋਂ ਮਦਦ ਨਾ ਕਰਨ 'ਤੇ ਸੁਖਬੀਰ ਸਿੰਘ ਬਾਦਲ ਨੇ ਹੜ੍ਹ ਪੀੜਤਾਂ ਦੀ ਬਾਂਹ ਫੜ੍ਹੀ | ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਵਲੋਂ ਸ਼ਾਹਕੋਟ ਹਲਕੇ 'ਚ ਬੰਨ੍ਹਾਂ ਦੀ ਮਜ਼ਬੂਤੀ ਲਈ ਹਜ਼ਾਰਾਂ ਲੀਟਰ ਡੀਜ਼ਲ ਦਿੱਤਾ ਗਿਆ ਤੇ ਨਕਦ ਰਾਸ਼ੀ ਨਾਲ ਵੀ ਸਹਾਇਤਾ ਕੀਤੀ ਗਈ, ਜਿਸ ਦੇ ਲਈ ਉਹ ਉਨ੍ਹਾਂ ਦੇ ਧੰਨਵਾਦੀ ਹਨ | ਇਸ ਮੌਕੇ ਕੁਲਵੰਤ ਸਿੰਘ ਮੁਰਾਜਵਾਲਾ ਸਰਕਲ ਪ੍ਰਧਾਨ ਲੋਹੀਆਂ, ਬਾਵਾ ਸਿੰਘ ਸਾਬਕਾ ਚੇਅਰਮੈਨ ਲੋਹੀਆਂ, ਨਰਿੰਦਰ ਸਿੰਘ ਨੀਟਾ ਸਾਬਕਾ ਸਰਪੰਚ ਸਾਹਲਾ ਨਗਰ, ਤਰਸੇਮ ਸਿੰਘ ਬਾਲੋਕੀ, ਮੁਖਤਿਆਰ ਸਿੰਘ ਧੁੱਗੜ, ਤੇਜਾ ਸਿੰਘ ਮਾਣਕਪੁਰ, ਨੰਬਰਦਾਰ ਸੁਰਿੰਦਰ ਸਿੰਘ ਬੱਗਾ, ਜਸਵੀਰ ਸਿੰਘ ਛਾਬੜਾ ਲੋਹੀਆਂ, ਰਣਜੀਤ ਸਿੰਘ ਫ਼ਤਹਿਪੁਰ, ਕੁਲਬੀਰ ਸਿੰਘ ਕੋਟਲਾ ਹੇਰਾਂ, ਸ਼ਿੰਗਾਰਾ ਸਿੰਘ ਸਾਬਕਾ ਸਰਪੰਚ ਚੱਕ ਬਾਹਮਣੀਆਂ, ਬਲਦੇਵ ਸਿੰਘ ਚਾਹਲ ਮਾਲੂਪੁਰ, ਅਵਤਾਰ ਸਿੰਘ ਸੋਹਲ, ਬਲਕਾਰ ਸਿੰਘ ਗਿੱਦੜਪਿੰਡੀ, ਮਾ: ਗੁਰਮੇਲ ਸਿੰਘ ਤਲਵੰਡੀ ਮਾਧੋ, ਬਲਵਿੰਦਰ ਸਿੰਘ ਬਿੱਲੀ ਚਾਓ, ਗਿਆਨ ਸਿੰਘ ਯੱਕੋਪੁਰ, ਲਾਲੀ ਨਸੀਰਪੁਰ, ਸੁਰਜੀਤ ਸਿੰਘ ਨਿਹਾਲੂਵਾਲ, ਕੁਲਦੀਪ ਸਿੰਘ ਪੰਧੇਰ, ਗੁਰਪ੍ਰੀਤ ਸਿੰਘ ਬੜੈਚ ਯੂਥ ਅਕਾਲੀ ਆਗੂ, ਅੰਮਿ੍ਤਪਾਲ ਸਿੰਘ ਈਦਾ, ਨੰਬਰਦਾਰ ਨਿਰਮਲ ਸਿੰਘ ਸੀਚੇਵਾਲ, ਤੀਰਥ ਸਿੰਘ ਮੁਹੰਮਦਪੁਰ, ਚੈਨ ਸਿੰਘ ਮਾਲੂਪੁਰ, ਰੌਸ਼ਨ ਸਿੰਘ ਰਾਈਵਾਲ, ਸਾਹਿਬ ਸਿੰਘ ਚੱਕ ਬਾਹਮਣੀਆਂ, ਮਨਪ੍ਰੀਤ ਸਿੰਘ ਬਾਹਮਣੀਆਂ, ਲੱਖਾ ਸਿੰਘ, ਆਗਿਆਕਾਰ ਸਿੰਘ, ਹਰਵਿੰਦਰ ਸਿੰਘ ਜਹਾਂਗੀਰ, ਪ੍ਰੀਤਪਾਲ, ਰਾਜ ਲੋਹੀਆਂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੀ.ਡੀ.ਪੀ.ਓ. ਦਫ਼ਤਰ ਸ਼ਾਹਕੋਟ ਦੇ ਸੰਮਤੀ ਪਟਵਾਰੀ ਨੂੰ ਫੋਨ 'ਤੇ ਜਾਨੋਂ ਮਾਰਨ ਦੀ ਧਮਕੀ <br/> ਅਗਲੀ ਖ਼ਬਰ ਸ਼ਾਹਕੋਟ ਦੇ ਸਮਾਜ ਸੇਵਕ ਰਾਜੂ ਦੇਵਗੁਣ ਦੀ ਮਾਤਾ ਨੂੰ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ <br/>
Ad Position 24