17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਸ਼ਾਹਕੋਟ ਦੇ ਸਮਾਜ ਸੇਵਕ ਰਾਜੂ ਦੇਵਗੁਣ ਦੀ ਮਾਤਾ ਨੂੰ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ <br/>

Ad Position 21
No active advertisement
ਸਵ. ਸ੍ਰੀਮਤੀ ਗੁਰਦੇਵ ਕੌਰ ਦੇਵਗੁਣ ਨੂੰ ਸ਼ਰਧਾਂਜਲੀਆਂ ਭੇਟ ਕਰਦੇ ਹੋਏ 'ਆਪ' ਹਲਕਾ ਸ਼ਾਹਕੋਟ ਦੇ ਇੰਚਾਰਜ ਪਿੰਦਰ ਪੰਡੋਰੀ, ਸਤੀਸ਼ ਰਿਹਾਨ ਸਾਬਕਾ ਪ੍ਰਧਾਨ ਤੇ ਜਤਿੰਦਰਪਾਲ ਸਿੰਘ ਬੱਲਾ ਸਾਬਕਾ ਐੱਮ.ਸੀ | (ਸੱਜੇ) ਅੰਤਿਮ ਅਰਦਾਸ ਮੌਕੇ ਹਾਜ਼ਰ ਵੱਡੀ ਗਿਣਤੀ ਵਿਚ ਸੰਗਤਾਂ | ਤਸਵੀਰਾਂ : ਦਲਜੀਤ ਸਿੰਘ ਸਚਦੇਵਾ <br/> 17-10-2025
ਸ਼ਾਹਕੋਟ, 16 ਅਕਤੂਬਰ (ਦਲਜੀਤ ਸਿੰਘ ਸਚਦੇਵਾ)-ਸ਼ਾਹਕੋਟ ਦੇ ਸਮਾਜ ਸੇਵਕ ਸੁਰਿੰਦਰ ਸਿੰਘ ਰਾਜੂ ਦੇਵਗੁਣ ਦੀ ਮਾਤਾ ਸ਼੍ਰੀਮਤੀ ਗੁਰਦੇਵ ਕੌਰ ਦੇਵਗੁਣ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਇਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਨਿਵਾਸ ਅਸਥਾਨ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਪਾਉਣ ਉਪਰੰਤ ਅੰਤਿਮ ਅਰਦਾਸ ਗੁਰਦੁਆਰਾ ਵਿਸ਼ਵਕਰਮਾ ਭਵਨ ਸਲੈਚਾਂ ਰੋਡ ਸ਼ਾਹਕੋਟ ਵਿਖੇ ਕੀਤੀ ਗਈ, ਜਿਸ ਵਿਚ ਸਾਕ-ਸੰਬੰਧੀ, ਰਿਸ਼ਤੇਦਾਰ, ਵੱਖ-ਵੱਖ ਸਿਆਸੀ ਪਾਰਟੀਆਂ ਤੇ ਸਵੈ-ਸੇਵੀ ਸੰਸਥਾਵਾਂ ਦੇ ਆਗੂ ਵੱਡੀ ਗਿਣਤੀ ਵਿਚ ਪਹੁੰਚੇ | ਇਸ ਮੌਕੇ ਬਲਜਿੰਦਰ ਕੌਰ ਅਡੀਸ਼ਨਲ ਸੈਸ਼ਨ ਜੱਜ ਬਠਿੰਡਾ, ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਐਡ: ਬਚਿੱਤਰ ਸਿੰਘ ਕੋਹਾੜ, ਰਾਣਾ ਹਰਦੀਪ ਸਿੰਘ ਕੈਂਪ ਇੰਚਾਰਜ ਭਾਜਪਾ ਹਲਕਾ ਸ਼ਾਹਕੋਟ, ਅਕਾਲੀ ਦਲ (ਅ) ਦੇ ਸੂਬਾਈ ਆਗੂ ਜਥੇ: ਸੁਲੱਖਣ ਸਿੰਘ ਸ਼ਾਹਕੋਟ, ਰਵਿੰਦਰ ਸਿੰਘ ਟੁਰਨਾ ਓ.ਐੱਸ.ਡੀ ਬੀਬੀ ਰਜਿੰਦਰ ਕੌਰ ਭੱਠਲ ਤੇ ਨੰਬਰਦਾਰ ਨਛੱਤਰ ਸਿੰਘ ਸੱਤੀ ਪਹਿਲਵਾਨ ਵਲੋਂ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਦੇਵਗੁਣ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ | ਇਸ ਮੌਕੇ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਇਸ ਮੌਕੇ ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ, ਸਤੀਸ਼ ਰਿਹਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ ਤੇ ਜਤਿੰਦਰਪਾਲ ਸਿੰਘ ਬੱਲਾ ਸਾਬਕਾ ਐੱਮ.ਸੀ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਮਾਤਾ ਗੁਰਦੇਵ ਕੌਰ ਦੇਵਗੁਣ ਦੇ ਜਾਣ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਦੇਵਗੁਣ ਪਰਿਵਾਰ ਦੀ ਇਲਾਕੇ ਵਿਚ ਵੱਖਰੀ ਪਛਾਣ ਹੈ | ਇਸ ਮੌਕੇ ਗੁਲਜ਼ਾਰ ਸਿੰਘ ਥਿੰਦ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਬੂਟਾ ਸਿੰਘ ਕਲਸੀ ਐੱਮ.ਸੀ, ਜਗਜੋਤ ਸਿੰਘ ਆਹਲੂਵਾਲੀਆ ਸੀਨੀਅਰ ਅਕਾਲੀ ਆਗੂ, ਸ਼ਿੰਦਰ ਬਾਈ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ ਬਾਜਵਾ ਕਲਾਂ, ਜਥੇ: ਚਰਨ ਸਿੰਘ ਸਿੰਧੜ, ਬਲਕਾਰ ਸਿੰਘ ਇੰਸਪੈਕਟਰ ਫੂਡ ਸਪਲਾਈ, ਮਨਦੀਪ ਗੋਇਲ ਸਮਾਜ ਸੇਵਕ, ਬਿਕਰਮਜੀਤ ਸਿੰਘ ਮੁੱਖ ਮੁਨਸ਼ੀ ਥਾਣਾ ਸ਼ਾਹਕੋਟ, ਸੁਖਬੀਰ ਸਿੰਘ ਮੁੱਖ ਮੁਨਸ਼ੀ ਥਾਣਾ ਮਹਿਤਪੁਰ, ਮਨਜੀਤ ਸਿੰਘ ਸੱਤਾ ਟਰਾਂਸਪੋਰਟਰ, ਰੁਪਿੰਦਰਜੀਤ ਸਿੰਘ ਜੇ.ਈ, ਰਿਟਾ: ਹੈੱਡਮਾਸਟਰ ਸਤਪਾਲ ਸਿੰਘ, ਸਚਿਨ ਜਿੰਦਲ, ਸਤਵੀਰ ਸੱਤੀ, ਜੋਨਾ ਮਲਸੀਆਂ, ਡਾ: ਸੁਰਜੀਤ ਸਿੰਘ, ਰਾਜਾ ਚੌਧਰੀ, ਰਵੀਸ਼ ਗੋਇਲ ਭਾਜਪਾ ਆਗੂ, ਧਰਮਿੰਦਰ ਸਿੰਘ ਰੂਪਰਾ, ਜਸਵੰਤ ਰਾਏ ਰਿਟਾ: ਜੇ.ਈ, ਕੇਵਲ ਸਿੰਘ ਬੱਟੂ, ਖ਼ੁਸ਼ਦੀਪ ਸਿੰਘ ਧੰਜੂ, ਮੰਗਾ ਢੇਰੀਆਂ ਸਾਬਕਾ ਐੱਮ.ਸੀ, ਚੌਧਰੀ ਵਰਿੰਦਰ ਸਿੰਘ, ਮਦਨ ਲਾਲ ਅਰੋੜਾ ਪ੍ਰਾਪਰਟੀ ਡੀਲਰ, ਰਾਜ ਕੁਮਾਰ ਰਾਜੂ ਸਾਬਕਾ ਐੱਮ.ਸੀ, ਗੋਪਾਲ ਸਿੰਘ, ਦਵਿੰਦਰ ਸਿੰਘ, ਜਸਵਿੰਦਰ ਸਿੰਘ ਮੰਗਾ, ਠੇਕੇਦਾਰ ਰਣਧੀਰ ਸਿੰਘ ਰਾਣਾ, ਜਸਵੀਰ ਸਿੰਘ ਸ਼ੀਰਾ, ਜੋਗਰਾਜ, ਨਿਰਮਲ ਸਿੰਘ ਸੋਖੀ, ਹਰਦੇਵ ਸਿੰਘ ਪੀਟਾ, ਕਮਲ ਨਾਹਰ, ਜਸਵੀਰ ਸਿੰਘ ਪੰਚਾਇਤੀ ਸੈਕਟਰੀ, ਦਰਸ਼ਨ ਸਿੰਘ, ਸਾਧੂ ਸਿੰਘ, ਕਰਮ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਵਲੋਂ ਐਡ: ਕੋਹਾੜ ਦੀ ਮੌਜੂਦਗੀ 'ਚ 2000 ਏਕੜ ਕਣਕ ਬੀਜ ਤੇ 15 ਹਜ਼ਾਰ ਕੁਇੰਟਲ ਮੱਕੀ ਦੇ ਅਚਾਰ ਦੀਆਂ... ਅਗਲੀ ਖ਼ਬਰ ਧਨੀ ਪਿੰਡ ਸਕੂਲ ਵਲੋਂ ਸਾਬਕਾ ਚੇਅਰਮੈਨ ਦਵਿੰਦਰ ਸਿੰਘ ਸਨਮਾਨਿਤ
Ad Position 24