17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

69ਵੀਆਂ ਪੰਜਾਬ ਸਕੂਲ ਖੇਡਾਂ ਕੁਰਾਸ਼ ਤੇ ਚੈੱਸ ਮੁਕਾਬਲੇ ਜਲੰਧਰ ਵਿਖੇ ਸ਼ੁਰੂ

Ad Position 21
No active advertisement
ਪੰਜਾਬ ਸਕੂਲ ਖੇਡਾਂ ਦਾ ਉਦਘਾਟਨ ਕਰਦੇ ਹੋਏ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਨਾਲ ਸਿੱਖਿਆ ਵਿਭਾਗ ਦੇ ਅਧਿਕਾਰੀ ਤੇ ਅਧਿਆਪਕ ਵਿਖਾਈ ਦੇ ਰਹੇ ਹਨ | ਤਸਵੀਰਾਂ:-ਮੁਨੀਸ਼
ਪੰਜਾਬ ਸਕੂਲ ਖੇਡਾਂ ਦੇ ਸ਼ਤਰੰਜ ਮੁਕਾਬਲੇ 'ਚ ਹਿੱਸਾ ਲੈਂਦੇ ਹੋਏ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ |
17-10-2025
ਜਲੰਧਰ, 16 ਅਕਤੂਬਰ (ਡਾ.ਜਤਿੰਦਰ ਸਾਬੀ)-69ਵੀਆਂ ਪੰਜਾਬ ਸਕੂਲ ਖੇਡਾਂ ਦੇ ਕੁਰਾਸ਼ ਅੰਡਰ 14, 17 ਤੇ 119 ਸਾਲ ਲੜਕੇ ਤੇ ਚੈੱਸ ਅੰਡਰ 14 ਸਾਲ ਲੜਕੀਆਂ ਦੇ ਮੁਕਾਬਲੇ ਜੋ ਜਲੰਧਰ ਵਿਖੇ ਕਰਵਾਏ ਜਾ ਰਹੇ ਹਨ | ਇਨ੍ਹਾਂ ਖੇਡ ਮੁਕਾਬਲਿਆਂ ਦਾ ਉਦਘਾਟਨ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਸਾਂਈ ਦਾਸ ਸਕੂਲ ਜਲੰਧਰ ਵਿਖੇ ਕੀਤਾ | ਇਸ ਮੌਕੇ ਉਨ੍ਹਾਂ ਨੇ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ | ਇਨ੍ਹਾਂ ਖੇਡਾਂ 'ਚ ਪੰਜਾਬ ਭਰ ਤੋਂ ਸਾਰੇ ਜ਼ਿਲਿ੍ਹਆਂ ਦੇ ਖਿਡਾਰੀ ਹਿੱਸਾ ਲੈ ਰਹੇ ਹਨ ਤੇ ਖਿਡਾਰੀਆਂ ਦੇ ਰਹਿਣ ਸਹਿਣ ਤੇ ਖਾਣ ਪੀਣ ਦਾ ਸਾਰਾ ਪ੍ਰਬੰਧ ਸਿੱਖਿਆ ਵਿਭਾਗ ਵੱਲੋਂ ਕੀਤਾ ਗਿਆ ਹੈ | ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ (ਸ) ਜਲੰਧਰ ਗੁਰਿੰਦਰਜੀਤ ਕੌਰ, ਉਪ ਜਿਲ੍ਹਾ ਸਿੱਖਿਆ ਅਫਸਰ (ਸ) ਜਲੰਧਰ ਰਾਜੀਵ ਜੋਸ਼ੀ, ਸਪੋਰਟਸ ਕੁਆਰਡੀਨੇਟਰ ਅਮਨਦੀਪ ਕੌਂਡਲ, ਪਿ੍ੰਸੀਪਲ ਸੁਖਦੇਵ ਲਾਲ ਬੱਬਰ, ਪਿ੍ੰਸੀਪਲ ਸਟੇਟ ਐਵਾਰਡੀ ਹਰਮੇਸ਼ ਲਾਲ ਘੇੜਾ ਸੀਨੀਅਰ ਵਾਈਸ ਪ੍ਰਧਾਨ ਡੀ.ਟੀ.ਸੀ ਜਲੰਧਰ, ਸਟੇਟ ਐਵਾਰਡੀ ਸੁਰਿੰਦਰ ਕੁਮਾਰ, ਬਲਜੀਤ ਸਿੰਘ ਢਿੱਲੋ ਜਨਰਲ ਸਕੱਤਰ ਜਿਲ੍ਹਾ ਜਲੰਧਰ ਸਕੂਲ ਟੂਰਨਾਮੈਂਟ ਕਮੇਟੀ ਤੇ ਹੋਰ ਖੇਡ ਅਧਿਆਪਕ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਕੁਰਾਸ਼ ਦੇ ਅੰਡਰ 17 ਸਾਲ ਵਰਗ ਦੇ 40 ਕਿੱਲੋ ਭਾਰ ਵਰਗ 'ਚੋਂ ਜਲੰਧਰ ਦੇ ਅਰਵਿੰਦ ਕੁਮਾਰ ਨੇ ਪਹਿਲਾ, ਫਾਜਿਲਕਾ ਦੇ ਕਰਨ ਨੇ ਦੂਜਾ ਤੇ ਗੁਰਦਾਸਪੁਰ ਦੇ ਰਣਵੀਰ ਤੇ ਹੁਸ਼ਿਆਰਪੁਰ ਦੇ ਆਰੂਸ਼ ਸ਼ਰਮਾਂ ਨੇ ਸਾਂਜੇ ਤੌਰ ਤੇ ਤੀਜਾ ਸਥਾਨ ਹਾਸਲ ਕੀਤਾ | 45 ਕਿੱਲੋ ਭਾਰ ਵਰਗ 'ਚੋ ਜਲੰਧਰ ਦੇ ਕਰਨ ਨੇ ਪਹਿਲਾ, ਗੁਰਦਾਸਪੁਰ ਦੇ ਬਾਵਿਸ਼ ਨੇ ਦੂਜਾ ਤੇ ਅਰਸ਼ਦੀਪ ਸਿੰੰਘ ਨੇ ਤੀਜਾ ਸਥਾਨ ਹਾਸਲ ਕੀਤਾ | ਸ਼ਤਰੰਜ ਦੇ ਖੇਡ ਜਾ ਰਹੇ ਮੁਕਾਬਲਿਆਂ 'ਚ ਪਹਿਲੇ ਦੋ ਰਾਂਊਡ ਦੇ ਖੇਡ ਮੁਕਾਬਲਿਆਂ 'ਚੋਂ ਜਲੰਧਰ, ਸੰਗਰੂਰ ਤੇ ਫਿਰੋਜ਼ਪੁਰ ਦੀਆਂ ਟੀਮਾਂ ਅੱਗੇ ਚੱਲ ਰਹੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਨੇ ਫੜੀ ਸੂਬੇ ਦੇ ਹੜ੍ਹ ਪੀੜਤਾਂ ਦੀ ਬਾਂਹ-ਨੈਨੇਵਾਲ, ਬਿੱਟਾ, ਢਿੱਲੋਂ
ਅਗਲੀ ਖ਼ਬਰ ਮੋਟਰਸਾਈਕਲ ਚੋਰੀ, ਸੀ.ਸੀ.ਟੀ.ਵੀ. ਵਿੱਚ ਕੈਦ ਹੋਈ ਵਾਰਦਾਤ

Ad Position 24