17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਪੁਲਿਸ ਡੀ.ਏ.ਵੀ. ਪਬਲਿਕ ਸਕੂਲ 'ਚ ਅੰਤਰ ਸਕੂਲ ਸਹੋਦਿਆ ਰੰਗੋਲੀ ਮੁਕਾਬਲਾ ਕਰਵਾਇਆ <br/>

Ad Position 21
No active advertisement
ਸਮਾਗਮ ਦੌਰਾਨ ਪਿ੍ੰਸੀਪਲ ਡਾ. ਰਸ਼ਮੀ ਵਿੱਜ ਦਾ ਸਨਮਾਨ ਕਰਦੇ ਹੋਏ ਸਟਾਫ਼ ਮੈਂਬਰ | ਤਸਵੀਰ-ਜੀ.ਪੀ.ਸਿੰਘ <br/> 17-10-2025
ਜਲੰਧਰ, 16 ਅਕਤੂਬਰ (ਪਵਨ ਖਰਬੰਦਾ)-ਸਹੋਦਿਆ ਅੰਤਰ-ਸਕੂਲ ਰੰਗੋਲੀ ਬਣਾਉਣ ਦਾ ਮੁਕਾਬਲਾ ਅੱਜ ਪੁਲਿਸ ਡੀਏਵੀ ਪਬਲਿਕ ਸਕੂਲ ਪੀਏਪੀ ਕੈਂਪਸ ਵਿਖੇ ਕਰਵਾਇਆ ਗਿਆ | ਇਸ ਪ੍ਰੋਗਰਾਮ ਦੀ ਸ਼ੁਰੂਆਤ ਪਿ੍ੰਸੀਪਲ ਡਾ. ਰਸ਼ਮੀ ਵਿਜ ਵੱਲੋਂ ਦੀਵਾ ਜਗਾਉਣ ਨਾਲ ਕੀਤੀ ਗਈ | ਜਿਊਰੀ ਵਿੱਚ ਡਾ. ਮੋਨਿਕਾ ਆਨੰਦ, ਗ੍ਰਹਿ ਵਿਗਿਆਨ ਵਿਭਾਗ ਦੀ ਮੁਖੀ ਏਪੀਜੇ ਕਾਲਜ ਆਫ਼ ਫਾਈਨ ਆਰਟਸ ਜਲੰਧਰ ਅਤੇ ਰਾਜੇਸ਼ ਕਲਸੀ ਗ੍ਰਾਫਿਕ ਡਿਜ਼ਾਈਨ ਦੇ ਸਹਾਇਕ ਪ੍ਰੋਫੈਸਰ ਏਪੀਜੇ ਕਾਲਜ ਆਫ਼ ਫਾਈਨ ਆਰਟਸ ਜਲੰਧਰ ਸ਼ਾਮਲ ਸਨ | ਮੁਕਾਬਲੇ ਵਿੱਚ 36 ਟੀਮਾਂ ਨੇ ਹਿੱਸਾ ਲਿਆ | ਇਸ ਦੌਰਾਨ ਪਹਿਲਾ ਸਥਾਨ - ਲਾਲਾ ਜਗਤ ਨਾਰਾਇਣ ਡੀਏਵੀ ਸਕੂਲ ਜਲੰਧਰ ਅਤੇ ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ ਨੇ ਪ੍ਰਾਪਤ ਕੀਤਾ | ਦੂਸਰਾ ਸਥਾਨ-ਦਯਾਨੰਦ ਮਾਡਲ ਸਕੂਲ ਮਾਡਲ ਟਾਊਨ ਜਲੰਧਰ ਅਤੇ ਇਨੋਸੈਂਟ ਹਾਰਟਸ ਸਕੂਲ ਨੂਰਪੁਰ ਜਲੰਧਰ ਨੇ ਪ੍ਰਾਪਤ ਕੀਤਾ | ਤੀਸਰਾ ਸਥਾਨ ਲਾਰਡ ਮਹਾਂਵੀਰ ਜੈਨ ਪਬਲਿਕ ਸਕੂਲ ਫਗਵਾੜਾ ਅਤੇ ਕੈਂਬਿ੍ਜ ਇੰਟਰਨੈਸ਼ਨਲ ਸਕੂਲ ਨਕੋਦਰ ਨੂੰ ਮਿਲਿਆ | ਕੰਸੋਲੇਸ਼ਨ ਇਨਾਮ ਇਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ ਜਲੰਧਰ ਅਤੇ ਸਵਾਮੀ ਸੰਤਦਾਸ ਪਬਲਿਕ ਸਕੂਲ ਜਲੰਧਰ ਨੇ ਪ੍ਰਾਪਤ ਕੀਤਾ | ਇਸ ਮੁਕਾਬਲੇ ਦਾ ਸੰਚਾਲਨ ਕੋਆਰਡੀਨੇਟਰ ਨੀਤੂ ਗੁਪਤਾ, ਸੁਰੂਚੀ ਸ਼ਰਮਾ, ਜਸਪ੍ਰੀਤ ਸ਼ਾਹੀ ਨੇ ਕੀਤਾ |

Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਚੋਰੀ, ਸੀ.ਸੀ.ਟੀ.ਵੀ. ਵਿੱਚ ਕੈਦ ਹੋਈ ਵਾਰਦਾਤ <br/> ਅਗਲੀ ਖ਼ਬਰ ਨਿਗਮ ਕਮਿਸ਼ਨਰ ਵਲੋਂ ਪਾਣੀ ਦੀ ਜਾਂਚ ਲਈ ਲੈਬੋਰਟਰੀ ਦਾ ਉਦਘਾਟਨ <br/>
Ad Position 24