17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਜੀ.ਟੀ.ਯੂ. ਦੀ 8 ਨਵੰਬਰ ਦੀ ਜਨਰਲ ਕੌਂਸਲ ਦੀ ਤਿਆਰੀ ਸੰਬੰਧੀ ਨਕੋਦਰ ਬਲਾਕਾਂ ਦੀ ਮੀਟਿੰਗ <br/>

Ad Position 21
No active advertisement
ਸੁਰਜੀਤ ਗਗਨ ਪਾਰਕ ਨਕੋਦਰ ਵਿਖੇ ਬਲਾਕ ਨਕੋਦਰ ਦੇ ਦੋਵੇਂ ਬਲਾਕਾਂ ਦੀ ਸਾਝੀ ਮੀਟਿੰਗ ਦੌਰਾਨ ਬਲਾਕ ਪ੍ਰਧਾਨ ਜਸਵੀਰ ਸਿੰਘ ਅਤੇ ਮੁਲਖ ਰਾਜ ਤੇ ਸਾਥੀ | <br/> 17-10-2025
ਨਕੋਦਰ, 16 ਅਕਤੂਬਰ (ਗੁਰਵਿੰਦਰ ਸਿੰਘ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਜਲੰਧਰ ਵਿਖੇ 08 ਨਵੰਬਰ ਨੂੰ ਹੋ ਰਹੀ ਜਨਰਲ ਕੌਂਸਲ ਦੀ ਤਿਆਰੀ ਸਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਜਿਲਾ ਜਲੰਧਰ ਦੇ ਫੈਸਲੇ ਅਨੁਸਾਰ ਅੱਜ ਸੁਰਜੀਤ ਗਗਨ ਪਾਰਕ ਨਕੋਦਰ ਵਿਖੇ ਬਲਾਕ ਨਕੋਦਰ ਦੇ ਦੋਵੇਂ ਬਲਾਕਾ ਦੀ ਸਾਝੀ ਮੀਟਿੰਗ ਬਲਾਕ ਪ੍ਰਧਾਨ ਜਸਵੀਰ ਸਿੰਘ ਅਤੇ ਮੁਲਖ ਰਾਜ ਦੀ ਪ੍ਰਧਾਨਗੀ ਹੇਠ ਕੀਤੀ ਗਈ | ਮੀਟਿੰਗ ਵਿੱਚ ਅਧਿਆਪਕਾਂ ਦੇ ਵੱਖ-ਵੱਖ ਮਸਲਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਸਰਕਾਰ ਵੱਲੋਂ ਅਧਿਆਪਕਾਂ ਦੀਆਂ ਜਾਇਜ਼ ਤੇ ਹੱਕੀ ਮੰਗਾਂ ਵਿੱਚ ਵਾਰ ਟਾਲਮਟੋਲ ਕਰਨ ਦੀ ਨੀਤੀ ਦੀ ਨਿਖੇਧੀ ਕੀਤੀ ਗਈ ਅਧਿਆਪਕਾਂ ਦੇ ਮਸਲਿਆਂ ਅਤੇ ਮੰਗਾਂ ਦੀ ਪ੍ਰਾਪਤੀ ਲਈ ਲਗਾਤਾਰ ਅਤੇ ਬੱਝਵੇਂ ਸੰਘਰਸ਼ ਨੂੰ ਉਲੀਕਣ ਲਈ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ 08 ਨਵੰਬਰ ਨੂੰ ਜਲੰਧਰ ਵਿਖੇ ਹੋ ਰਹੀ ਜਨਰਲ ਕੌਂਸਲ ਦੀ ਤਿਆਰੀ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਸਬੰਧੀ ਬਲਾਕ ਅੰਦਰ ਪ੍ਰਚਾਰ ਅਤੇ ਫੰਡ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ | ਜਨਰਲ ਕੌਂਸਲ ਦੇ ਸਬੰਧੀ ਜੋ ਡਿਊਟੀ ਰਾਜਿਸਟਰੇਸਨ ਕਮੇਟੀ ਦੀ ਬਲਾਕ ਦੇ ਸਾਥੀਆਂ ਨੂੰ ਸੌਂਪੀ ਗਈ ਹੈ, ਉਸ ਨੂੰ ਕਾਮਯਾਬੀ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਪਹਿਲੂਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਵਿੱਚ ਗੌਰਮਿੰਟ ਟੀਚਰਜ ਯੂਨੀਅਨ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਕੁਲਾਰ, ਮੀਤ ਪ੍ਰਧਾਨ ਪਿਆਰਾ ਸਿੰਘ, ਪ੍ਰਦੀਪ ਕੁਮਾਰ.ਕਮਲਦੇਵ ਸਿੰਘ, ਕੁਲਭੂਸ਼ਨ ਗੁਪਤਾ, ਬਾਦਲ ਸਹੋਤਾ, ਭਾਰਤ ਭੂਸ਼ਨ, ਰੋਹਤਾਸ, ਜਸਪਾਲ ਸਿੰਘ, ਦਲੀਪ ਸਿੰਘ,ਅਮਨ ਕੁਮਾਰ, ਅਮਨ ਵਰਮਾ, ਤਰਲੋਕ ਸਿੰਘ ਅੰਕੁਸ਼ ਕੁਮਾਰ, ਰਜਿੰਦਰ ਕੁਮਾਰ, ਮਨਜਿੰਦਰ ਸਿੰਘ, ਧਰਮਿੰਦਰ ਕੁਮਾਰ ਅਤੇ ਪ ਸ ਸ ਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਆਉਣ ਕਰਕੇ ਉਪਕਾਰ ਨਗਰ ਦੇ ਲੋਕਾਂ ਨੇ ਲਗਾਇਆ ਧਰਨਾ <br/> ਅਗਲੀ ਖ਼ਬਰ ਵਾਤਾਵਰਨ ਦੀ ਸ਼ੁੱਧਤਾ ਲਈ ਲੋਕ 'ਹਰੀ ਦੀਵਾਲੀ' ਮਨਾਉਣ-ਪ੍ਰਧਾਨ ਰਮਨ ਗੁਪਤਾ <br/>
Ad Position 24