17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਵਾਤਾਵਰਨ ਦੀ ਸ਼ੁੱਧਤਾ ਲਈ ਲੋਕ 'ਹਰੀ ਦੀਵਾਲੀ' ਮਨਾਉਣ-ਪ੍ਰਧਾਨ ਰਮਨ ਗੁਪਤਾ <br/>

Ad Position 21
No active advertisement
ਰਮਨ ਗੁਪਤਾ, ਰਾਕੇਸ਼ ਖਹਿਰਾ, ਮੇਜਰ ਸਿੰਘ ਮੰਡ, ਸ਼ਿਵ ਨਰਾਇਣ ਗੁਪਤਾ, ਧਰਮਵੀਰ ਅਰੋੜਾ, ਕੁਲਦੀਪ ਕੁਮਾਰ ਸਚਦੇਵਾ (ਹੇਠਾਂ) ਡਾ. ਨਰੇਸ਼ ਸੱਗੂ, ਡਾ. ਗੁਰਮੇਜ ਸਿੰਘ, ਸੁਰਿੰਦਰਜੀਤ ਸਿੰਘ, ਰਾਜਾ ਅਰੋੜਾ, ਸੁਰਿੰਦਰ ਸਿੰਘ ਤੇਜੀ, ਦੀਪਕ ਸੋਬਤੀ | <br/> 17-10-2025
ਸ਼ਾਹਕੋਟ, 16 ਅਕਤੂੁਬਰ (ਸੁਖਦੀਪ ਸਿੰਘ)-ਰੈੱਡ ਰਿਬਨ ਵੈਲਫੇਅਰ ਕਲੱਬ, ਸ਼ਾਹਕੋਟ ਦੇ ਪ੍ਰਧਾਨ ਅਤੇ ਉੱਘੇ ਸਮਾਜ ਸੇਵਕ ਮਾਸਟਰ ਰਮਨ ਗੁਪਤਾ ਦੀ ਅਗਵਾਈ 'ਚ ਹੋਈ ਮੀਟਿੰਗ ਦੌਰਾਨ ਸਮੂਹ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਲੋਕਾਂ ਨੂੰ ਹਰੀ ਦੀਵਾਲੀ ਮਨਾਉਣ ਦੀ ਅਪੀਲ ਕੀਤੀ ਹੈ | ਕਲੱਬ ਦੇ ਪ੍ਰਧਾਨ ਰਮਨ ਗੁਪਤਾ, ਸਕੱਤਰ ਰਾਕੇਸ਼ ਕੁਮਾਰ ਖਹਿਰਾ, ਸਰਪ੍ਰਸਤ ਮੇਜਰ ਸਿੰਘ ਮੰਡ, ਸ਼ਿਵ ਨਰਾਇਣ ਗੁਪਤਾ, ਧਰਮਵੀਰ ਅਰੋੜਾ, ਮਾਸਟਰ ਕੁਲਦੀਪ ਕੁਮਾਰ ਸਚਦੇਵਾ, ਸਰਪ੍ਰਸਤ ਡਾ. ਨਰੇਸ਼ ਸੱਗੂ, ਡਾ. ਗੁਰਮੇਜ ਸਿੰਘ, ਮਾਸਟਰ ਸੁਰਿੰਦਰਜੀਤ ਸਿੰਘ, ਵਾਈਸ ਪ੍ਰਧਾਨ ਰਾਜਾ ਅਰੋੜਾ, ਸੁਰਿੰਦਰ ਸਿੰਘ ਤੇਜੀ, ਦੀਪਕ ਸੋਬਤੀ ਆਰ.ਏ. ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੀਵਾਲੀ ਦੇ ਤਿਉਹਾਰ ਮੌਕੇ ਪਟਾਕੇ ਚਲਾਉਣ ਦੀ ਥਾਂ ਵੱਧ ਤੋਂ ਵੱਧ ਬੂਟੇ ਲਗਾਉਣ ਤਾਂ ਜੋ ਵਾਤਾਵਰਨ ਸਾਫ਼-ਸੁਥਰਾ ਹੋ ਸਕੇ | ਉਨ੍ਹਾਂ ਕਿਹਾ ਕਿ ਦੀਵਾਲੀ ਮੌਕੇ ਪਟਾਕੇ ਚਲਾਉਣ ਨਾਲ ਪ੍ਰਦੂਸ਼ਣ ਵੀ ਬਹੁਤ ਵੱਧਦਾ ਹੈ ਤੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਲਈ ਸਾਨੂੰ ਹਰੀ ਦੀਵਾਲੀ ਮਨਾਉਣੀ ਚਾਹੀਦੀ ਹੈ ਅਤੇ ਇਸ ਸੰਬੰਧੀ ਲੋਕਾਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਇਸ ਸੰਬੰਧੀ ਪੰਜਾਬ ਸਰਕਾਰ ਅਤੇ ਹੋਰ ਸੰਸਥਾਵਾਂ ਵੱਲੋਂ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ | ਸਾਡਾ ਸਾਰਿਆਂ ਦਾ ਇਹ ਫਰਜ਼ ਹੈ ਕਿ ਅਸੀਂ ਆਪਣੇ ਵਾਤਾਵਰਨ ਨੂੰ ਬਚਾਉਣ ਲਈ ਪਹਿਲ ਕਰੀਏ ਅਤੇ ਪਟਾਖੇ ਨਾ ਚਲਾਉਣ ਦਾ ਪ੍ਰਣ ਲਈਏ | ਇਸ ਮੌਕੇ ਕੁਲਜੀਤ ਸਿੰਘ, ਪੀਯੂਸ਼ ਗੁਪਤਾ, ਸੋਨੀ ਮਹਿਰਾ, ਜਤਿੰਦਰਪਾਲ ਅਰੋੜਾ, ਪਵਨ ਕੁਮਾਰ ਅਗਰਵਾਲ, ਅਮਰਜੀਤ ਸਿੰਘ, ਰਾਜੇਸ਼ ਜੁਨੇਜਾ, ਰਾਹੁਲ ਕੌਸ਼ਲ, ਪਾਰਸ ਕੁਮਰਾ, ਪਿ੍ੰਸੀਪਲ ਰਜੇਸ਼ ਪਰਾਸ਼ਰ, ਦਵਿੰਦਰ ਸਿੰਘ ਪੰਧੇਰ, ਸਰਬਜੀਤ ਸਿੰਘ, ਪਿ੍ਤਪਾਲ ਸਿੰਘ, ਵੀਰ ਸਿੰਘ, ਸੰਦੀਪ ਸਹਿਦੇਵ, ਹਰੀਸ਼ ਅਰੋੜਾ, ਗੋਪੀ ਸ਼ਾਹਕੋਟੀ ਡਾਇਰੈਕਟਰ, ਦਰਸ਼ਨ ਅਰੋੜਾ, ਮੱਖਣ ਸਿੰਘ (ਯੂ.ਕੇ.), ਨਰਿੰਦਰ ਕੁਮਾਰ ਮੋਨੂੰ, ਮਾਸਟਰ ਸੁੰਦਰ ਸਿੰਘ, ਵਿਨੋਦ ਕੁਮਾਰ ਚੌਧਰੀ, ਮਨਦੀਪ ਗੋਇਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜੀ.ਟੀ.ਯੂ. ਦੀ 8 ਨਵੰਬਰ ਦੀ ਜਨਰਲ ਕੌਂਸਲ ਦੀ ਤਿਆਰੀ ਸੰਬੰਧੀ ਨਕੋਦਰ ਬਲਾਕਾਂ ਦੀ ਮੀਟਿੰਗ <br/> ਅਗਲੀ ਖ਼ਬਰ ਹਲਕਾ ਇੰਚਾਰਜ ਪਵਨ ਟੀਨੂੰ ਦੀ ਅਗਵਾਈ ਹੇਠ ਆਦਮਪੁਰ ਦੇ ਕਿਸਾਨ ਵਿੰਗ ਦੀ ਹੋਈ ਮੀਟਿੰਗ <br/>
Ad Position 24