17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

52 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ <br/>

Ad Position 21
No active advertisement
ਨਜਾਇਜ ਸ਼ਰਾਬ ਅਤੇ ਮੋਟਰਸਾਈਕਲ ਸਮੇਤ ਕਾਬੂ ਕੀਤੇ ਵਿਅਕਤੀ ਨਾਲ ਥਾਣਾ ਨੂਰਮਹਿਲ ਮੁਖੀ ਗੁਰਨਾਮ ਸਿੰਘ ਅਤੇ ਪੁਲਿਸ ਪਾਰਟੀ | <br/> 17-10-2025
ਜੰਡਿਆਲਾ ਮੰਜਕੀ, 16 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ) ਥਾਣਾ ਨੂਰਮਹਿਲ ਦੀ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ 39 ਹਜ਼ਾਰ ਮਿ: ਲੀਟਰ (52 ਬੋਤਲਾਂ) ਨਜਾਇਜ਼ ਸ਼ਰਾਬ ਦੇਸੀ ਸਮੇਤ ਕਾਬੂ ਕੀਤਾ ਗਿਆ ਹੈ | ਥਾਣਾ ਮੁਖੀ ਸਬ ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਏਐੱਸਆਈ ਜਗਤਾਰ ਸਿੰਘ ਵੱਲੋਂ ਪੁਲਿਸ ਪਾਰਟੀ ਨਾਲ ਕੀਤੀ ਨਾਕਾਬੰਦੀ ਦੌਰਾਨ ਇਤਲਾਹ ਮਿਲੀ ਕਿ ਜਸਵੀਰ ਸਿੰਘ ਜੱਸਾ ਪੁੱਤਰ ਜਰਨੈਲ ਸਿੰਘ ਵਾਸੀ ਧਰਮੇ ਦੀਆਂ ਛੰਨਾਂ, ਥਾਣਾ ਮਹਿਤਪੁਰ ਜੋ ਕਿ ਨਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ ਚੀਮਾਂ ਖ਼ੁਰਦ ਚੌਂਕ,ਨੂਰਮਹਿਲ ਨੇੜੇ ਆਪਣਾ ਮੋਟਰਸਾਈਕਲ ਨੰਬਰ ਪੀਬੀ 22-ਸੀ-3352, ਮਾਰਕਾ ਪਲਟੀਨਾ, ਖੜਾ ਕਰਕੇ ਅਤੇ ਕੋਲ ਕੈਨੀ ਸ਼ਰਾਬ ਰੱਖ ਕੇ ਗਰਾਹਕਾਂ ਦੀ ਉਡੀਕ ਕਰ ਰਿਹਾ ਹੈ | ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਉਸ ਨੂੰ ਕਾਬੂ ਕੀਤਾ ਗਿਆ ਅਤੇ ਉਸ ਵੱਲੋਂ ਕੋਲ ਰੱਖੀ ਕੈਨੀ ਵਿੱਚੋਂ 52 ਬੋਤਲਾਂ (ਕੁੱਲ 39, ਮਿਲੀਲੀਟਰ) ਨਜਾਇਜ਼ ਸ਼ਰਾਬ ਬਰਾਮਦ ਹੋਈ | ਥਾਣਾ ਮੁਖੀ ਨੇ ਦੱਸਿਆ ਕਿ ਜਸਵੀਰ ਸਿੰਘ ਜੱਸਾ ਖਿਲਾਫ ਥਾਣਾ ਨੂਰਮਹਿਲ ਵਿੱਚ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਕਾਬੂ ਕੀਤਾ ਗਿਆ ਹੈ ਅਤੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਜੇਲ ਵਿੱਚ ਬੰਦ ਕਰਵਾਇਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਹਲਕਾ ਇੰਚਾਰਜ ਪਵਨ ਟੀਨੂੰ ਦੀ ਅਗਵਾਈ ਹੇਠ ਆਦਮਪੁਰ ਦੇ ਕਿਸਾਨ ਵਿੰਗ ਦੀ ਹੋਈ ਮੀਟਿੰਗ <br/> ਅਗਲੀ ਖ਼ਬਰ 'ਕਿਸਾਨ ਐਗਰੋ ਫਲੋਰ ਮਿੱਲ' ਲਗਾ ਕੇ ਛਾਬੜਾ ਪਰਿਵਾਰ ਨੇ ਇਲਾਕੇ ਨੂੰ ਦਿੱਤੀ ਨਵੀਂ ਸਹੂਲਤ-ਸੁਆਮੀ ਪੁਸ਼ਪ ਚੈਤੰਨਿਆ <br/...
Ad Position 24