17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

'ਕਿਸਾਨ ਐਗਰੋ ਫਲੋਰ ਮਿੱਲ' ਲਗਾ ਕੇ ਛਾਬੜਾ ਪਰਿਵਾਰ ਨੇ ਇਲਾਕੇ ਨੂੰ ਦਿੱਤੀ ਨਵੀਂ ਸਹੂਲਤ-ਸੁਆਮੀ ਪੁਸ਼ਪ ਚੈਤੰਨਿਆ <br/>

Ad Position 21
No active advertisement
ਲੋਹੀਆਂ ਦੀ 'ਕਿਸਾਨ ਐਗਰੋ ਫਲੋਰ ਮਿੱਲ' ਦਾ ਉਦਘਾਟਨ ਕਰਨ ਉਪਰੰਤ ਸੁਆਮੀ ਡਾ. ਪੁਸ਼ਪ ਚੇਤੰਨਿਆ ਅਤੇ ਮਹੰਤ ਜੈਰਾਮ ਗਿਰੀ ਜੀ, ਨਾਲ ਹਨ ਸਰਪੰਚ ਜਸਬੀਰ ਸਿੰਘ ਛਾਬੜਾ, ਕੁਲਦੀਪ ਸਿੰਘ ਛਾਬੜਾ, ਡਾ. ਅਰਵਿੰਦ ਛਾਬੜਾ ਅਤੇ ਹੋਰ | ਤਸਵੀਰਾਂ : ਗੁਰਪਾਲ ਸਿੰਘ ਸਤਾਬਗੜ੍ਹ <br/> 17-10-2025
ਲੋਹੀਆਂ ਖਾਸ, 16 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲੋਹੀਆਂ ਵਰਗੇ ਛੋਟੇ ਸ਼ਹਿਰ 'ਚ 'ਕਿਸਾਨ ਐਗਰੋ ਫਲੋਰ ਮਿਲ' ਲਗਾ ਕੇ ਇੱਕ ਵਿਸ਼ੇਸ਼ ਕਿਸਮ ਦੀ ਕਣਕ ਅਤੇ ਨਵੀਂ ਤਕਨੀਕ ਦੀਆਂ ਬਣੀਆਂ ਚੱਕੀਆਂ 'ਚ ਪੀਸ ਕੇ ਬਣਾਏ ਆਟੇ ਨੂੰ ਇਲਾਕੇ ਲਈ ਪੇਸ਼ ਕਰਨ 'ਛਾਬੜਾ ਪਰਿਵਾਰ' ਵਧਾਈ ਦਾ ਪਾਤਰ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਵਾਂ ਸ਼ਿਵ ਮੰਦਿਰ ਦੇ ਸੁਆਮੀ ਡਾ. ਪੁਸ਼ਪ ਚੇਤੰਨਿਆ ਅਤੇ ਪ੍ਰਾਚੀਨ ਸ਼ਿਵ ਮੰਦਿਰ ਦੇ ਮਹੰਤ ਜੈਰਾਮ ਗਿਰੀ ਜੀ ਵੱਲੋਂ 'ਕਿਸਾਨ ਐਗਰੋ ਫਲੋਰ ਮਿਲ' ਦੇ ਉਦਘਾਟਨ ਮੌਕੇ ਕੀਤਾ ਗਿਆ | ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਪੰਚ ਜਸਬੀਰ ਸਿੰਘ ਛਾਬੜਾ ਦੀ ਸਰਪ੍ਰਸਤੀ ਹੇਠ ਲਗਾਈ ਇਸ ਮਿਲ ਦੇ ਮੈਨੇਜਰ ਡਾਇਰੈਕਟਰ ਕੁਲਦੀਪ ਸਿੰਘ ਛਾਬੜਾ ਅਤੇ ਡਾ. ਅਰਵਿੰਦ ਛਾਬੜਾ ਨੇ ਹਾਜਰੀਨ ਦਾ ਧੰਨਵਾਦ ਕੀਤਾ ਅਤੇ ਇਲਾਕੇ ਦੇ ਲੋਕਾਂ ਲਈ ਕਿਫ਼ਾਇਤੀ ਆਟੇ ਸਮੇਤ ਸਬੰਧਿਤ ਹੋਰ ਸਹੂਲਤਾਂ ਪ੍ਰਦਾਨ ਕਰਨ ਦਾ ਵਾਅਦਾ ਕੀਤਾ | ਇਸ ਮੌਕੇ ਮਾਰਕੀਟ ਕਮੇਟੀ ਲੋਹੀਆਂ ਦੇ ਚੇਅਰਮੈਨ ਸਰਬਜੀਤ ਸਿੰਘ ਚਤਰੱਥ, ਨਗਰ ਪੰਚਾਇਤ ਲੋਹੀਆਂ ਦੇ ਸਾ. ਪ੍ਰਧਾਨ ਬਲਵਿੰਦਰ ਸਿੰਘ ਟਿੱਡੂ, ਜਥੇਦਾਰ ਗਿਆਨ ਸਿੰਘ ਜੱਕੋਪੁਰ, ਜਥੇਦਾਰ ਜਗਤਾਰ ਸਿੰਘ ਜੱਕੋਪੁਰ, ਸਾ. ਚੇਅਰਮੈਨ ਕਰਨੈਲ ਸਿੰਘ ਲੋਹੀਆਂ, ਵਪਾਰ ਮੰਡਲ ਦੇ ਸਰਪ੍ਰਸਤ ਕੁਲਵੰਤ ਰਾਏ ਸ਼ਰਮਾ, ਮਾ. ਕਰਮ ਚੰਦ ਸ਼ਰਮਾ, ਦਰਸ਼ਨ ਸਿੰਘ ਅਲਮਾਰੀਆਂ ਵਾਲੇ, ਚਰਨ ਦਾਸ ਅਜਾਦ, ਹਰਜਿੰਦਰ ਸਿੰਘ ਖਾਲਸਾ, ਯੂਥ ਆਗੂ ਅਮਨ ਪਨੇਸਰ, ਵਿਸ਼ਾਲ ਸ਼ਰਮਾ, ਰਸ਼ਪਾਲ ਸਿੰਘ ਰਿੰਕੂ, ਪ੍ਰੀਤਪਾਲ ਸਿੰਘ ਰਾਜਪੂਤ, ਮਨਜਿੰਦਰ ਸਿੰਘ ਚੰਦੀ, ਸੋਹਣ ਲਾਲ ਛਾਬੜਾ, ਅਮਰਜੀਤ ਸਿੰਘ ਛਾਬੜਾ ਸਮੇਤ ਹੋਰ ਸ਼ਹਿਰ ਵਾਸੀ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 52 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ <br/> ਅਗਲੀ ਖ਼ਬਰ ਐੱਮ.ਡੀ. ਦਯਾਨੰਦ ਮਾਡਲ ਸਕੂਲ, ਨਕੋਦਰ ਨੇ ਰਾਜ ਪੱਧਰੀ ਯੋਗਾ ਚੈਂਪੀਅਨਸ਼ਿਪ ਜਿੱਤੀ <br/>
Ad Position 24