17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

5 ਸਾਲ ਦੇ ਬੱਚੇ ਨੂੰ ਅਗਵਾ ਕਰ ਕੇ ਕੀਤੀ ਹੱਤਿਆ

Ad Position 21
No active advertisement
ਅਜੀਤ ਡੈਸਕ 23-10-2025
ਨਵੀਂ ਦਿੱਲੀ, 22 ਅਕਤੂਬਰ (ਮਿਸਰਦੀਪ ਭਾਟੀਆ)-ਮੰਗਲਵਾਰ ਨੂੰ ਦਿੱਲੀ ਦੇ ਨਰੇਲਾ ਇਲਾਕੇ ਵਿਚ ਇਕ ਖੌਫ਼ਨਾਕ ਘਟਨਾ ਸਾਹਮਣੇ ਆਈ ਹੈ | ਇਕ 5 ਸਾਲ ਦੇ ਬੱਚੇ ਨੂੰ ਅਗ਼ਵਾ ਕਰ ਕੇ ਉਸ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ | ਪੁਲਿਸ ਨੇ ਦੱਸਿਆ ਕਿ ਦੋਸ਼ੀ ਨੀਤੂ ਨਾਂਅ ਦਾ ਡਰਾਈਵਰ ਬੱਚੇ ਦੇ ਪਿਤਾ ਦੇ ਟਰਾਂਸਪੋਰਟ ਕਾਰੋਬਾਰ ਵਿਚ ਕੰਮ ਕਰਦਾ ਸੀ | ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਸੋਮਵਾਰ ਦੀ ਰਾਤ ਨੂੰ ਨੀਤੂ ਅਤੇ ਇਕ ਹੋਰ ਡਰਾਈਵਰ ਵਸੀਮ ਵਿਚਕਾਰ ਸ਼ਰਾਬ ਪੀ ਕੇ ਝਗੜਾ ਹੋਇਆ ਸੀ, ਜਦੋਂ ਇਹ ਗੱਲ ਬੱਚੇ ਦੇ ਪਿਤਾ ਤੱਕ ਪਹੁੰਚੀ ਤਾਂ ਉਸ ਨੇ ਦਖ਼ਲ ਦਿੰਦੇ ਹੋਏ ਨੀਤੂ ਨੂੰ ਦੋ-ਚਾਰ ਥੱਪੜ ਮਾਰ ਦਿੱਤੇ | ਇਸ ਗੱਲ ਤੋਂ ਨਾਰਾਜ਼ ਹੋ ਕੇ ਨੀਤੂ ਨੇ ਅਗਲੀ ਸ਼ਾਮ ਬਦਲੇ ਦੀ ਭਾਵਨਾ ਵਿਚ ਇਹ ਘਿਣਾਉਣੀ ਵਾਰਦਾਤ ਕਰ ਦਿੱਤੀ | ਮੰਗਲਵਾਰ ਦੁਪਹਿਰ ਕਰੀਬ 3.30 ਵਜੇ ਪੁਲਿਸ ਨੂੰ ਬੱਚੇ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੱਚਾ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ, ਉਦੋਂ ਉਹ ਅਚਾਨਕ ਗਾਇਬ ਹੋ ਗਿਆ | ਪਰਿਵਾਰ ਅਤੇ ਗੁਆਂਢੀਆਂ ਨੇ ਮਿਲ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਜਦੋਂ ਕੋਈ ਸੁਰਾਗ ਨਹੀਂ ਮਿਲਿਆ ਤਾਂ ਪੁਲਿਸ ਨੂੰ ਖ਼ਬਰ ਦਿੱਤੀ ਗਈ | ਤਲਾਸ਼ੀ ਦੇ ਦੌਰਾਨ ਪੁਲਿਸ ਅਤੇ ਸਥਾਨਕ ਲੋਕਾਂ ਨੇ ਨੀਤੂ ਦੇ ਕਿਰਾਏ ਦੇ ਕਮਰੇ ਦੀ ਤਲਾਸ਼ੀ ਲਈ, ਜਿਥੋਂ ਬੱਚੇ ਦੀ ਲਾਸ਼ ਬਰਾਮਦ ਹੋਈ | ਪੁਲਿਸ ਦੇ ਅਨੁਸਾਰ ਨੀਤੂ ਨੇ ਬੱਚੇ ਨੂੰ ਚਾਕੂ ਅਤੇ ਇੱਟ ਨਾਲ ਮਾਰਿਆ ਸੀ | ਕਮਰੇ ਦੇ ਅੰਦਰ ਖ਼ੂਨ ਦੇ ਧੱਬੇ ਅਤੇ ਖ਼ੂਨ ਨਾਲ ਲੱਥਪੱਥ ਕੱਪੜੇ ਵੀ ਮਿਲੇ ਸਨ | ਘਟਨਾ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ | ਡੀ.ਸੀ.ਪੀ. (ਬਾਹਰੀ ਉੱਤਰੀ) ਹਰੇਸ਼ਵਰ ਸਵਾਮੀ ਨੇ ਦੱਸਿਆ ਕਿ ਨੀਤੂ ਨੂੰ ਫੜਨ ਲਈ ਕਈ ਟੀਮਾਂ ਬਣਾਈਆਂ ਗਈ ਹਨ | ਤਕਨੀਕੀ ਨਿਗਰਾਨੀ, ਸਥਾਨਕ ਮੁਖ਼ਬਰਾਂ ਅਤੇ ਸੀ.ਸੀ.ਟੀ.ਵੀ. ਦੀ ਫੁਟੇਜ ਦੀ ਮਦਦ ਨਾਲ ਉਸ ਦੀ ਲੋਕੇਸ਼ਨ ਦਾ ਪਤਾ ਲਗਾਇਆ ਜਾ ਰਿਹਾ ਹੈ | ਇਸ ਘਟਨਾ ਨਾਲ ਪੂਰੇ ਇਲਾਕੇ ਵਿਚ ਸੋਗ ਅਤੇ ਗੁੱਸੇ ਦਾ ਮਾਹੌਲ ਹੈ | ਲੋਕਾਂ ਨੇ ਦੋਸ਼ੀ ਨੂੰ ਜਲਦ ਗਿ੍ਫ਼ਤਾਰ ਕਰਨ ਅਤੇ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ | ਇਸ ਦੌਰਾਨ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਬਾਬਾ ਵਿਸ਼ਵਕਰਮਾ ਦਾ ਅਵਤਾਰ ਦਿਹਾੜਾ ਪਿੰਡ ਚੀਮਾ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਨੀਟ ਯੂ. ਜੀ. ਰਾਊਾਡ-3 ਸੀਟ ਅਲਾਟਮੈਂਟ ਨਤੀਜਾ 2025 ਜਾਰੀ
Ad Position 24