08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਪੋਤੇ ਨੇ 72 ਸਾਲਾ ਦਾਦਾ ਨੂੰ ਗੋਲੀ ਮਾਰੀ <br/>

Ad Position 21
No active advertisement
ਅਜੀਤ ਡੈਸਕ 22-10-2025
ਨਵੀਂ ਦਿੱਲੀ, 21 ਅਕਤੂਬਰ (ਮਿਸਰਦੀਪ ਭਾਟੀਆ)-ਦਿੱਲੀ 'ਚ ਇਕ ਪੋਤੇ ਨੇ ਆਪਣੇ 72 ਸਾਲ ਦੇ ਦਾਦੇ ਨੂੰ ਹੀ ਗੋਲੀ ਮਾਰ ਦਿੱਤੀ | ਮਾਮਲਾ ਚਾਂਦਨੀ ਮਹਿਲ ਪੁਲਿਸ ਸਟੇਸ਼ਨ ਦਾ ਦੱਸਿਆ ਜਾ ਰਿਹਾ ਹੈ | ਦੋਸ਼ੀ ਦੀ ਪਛਾਣ ਸ਼ਾਹਬੁੱਦੀ ਵਜੋਂ ਹੋਈ ਹੈ | ਇਹ ਪੂਰਾ ਮਾਮਲਾ ਜਾਇਦਾਦ ਵਿਵਾਦ ਦਾ ਮੰਨਿਆ ਜਾ ਰਿਹਾ ਹੈ | ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਪੀੜਤ ਅਤੇ ਉਸ ਦੇ ਪੁੱਤਰ ਤੇ ਪੋਤੇ ਵਿਚਕਾਰ ਜਾਇਦਾਦ ਦਾ ਝਗੜਾ ਚੱਲ ਰਿਹਾ ਸੀ ਅਤੇ ਇਸ ਝਗੜੇ ਕਾਰਨ ਪੋਤੇ ਨੇ ਆਪਣੇ ਦਾਦੇ ਨੂੰ ਗੋਲੀ ਮਾਰ ਦਿੱਤੀ | ਪੀੜਤ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ | ਪੀੜਤ ਐਲ.ਐਨ.ਜੇ.ਪੀ. ਹਸਪਤਾਲ ਵਿਚ ਦਾਖ਼ਲ ਹੈ | ਉਸ ਦੀ ਹਾਲਤ ਫਿਲਹਾਲ ਸਥਿਰ ਹੈ | ਪੁਲਿਸ ਨੇ ਦੱਸਿਆ ਕਿ ਪੀੜਤ ਅਤੇ ਉਸ ਦੇ ਪੁੱਤਰ ਤੇ ਪੋਤਿਆਂ ਵਿਚਕਾਰ ਲੰਬੇ ਸਮੇਂ ਤੋਂ ਜਾਇਦਾਦ ਦਾ ਝਗੜਾ ਚਲ ਰਿਹਾ ਸੀ | ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ |

Ad Position 22
No active advertisement
ਪਿਛਲੀ ਖ਼ਬਰ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਗੰਭੀਰਤਾ ਨਾਲ ਵਿਚਾਰ ਕਰੇ ਕੇਂਦਰ ਸਰਕਾਰ-ਰਾਮ ਸਿੰਘ 'ਬੰਬੇ' <br... ਅਗਲੀ ਖ਼ਬਰ ਪੰਜਾਬ ਸਟੇਟ ਆਈ.ਏ.ਐਸ ਐਸੋਸੀਏਸ਼ਨ ਨੇ ਹੜ੍ਹ ਰਾਹਤ ਲਈ 5 ਲੱਖ ਰੁਪਏ ਦਾ ਹੋਰ ਯੋਗਦਾਨ ਪਾਇਆ
Ad Position 24