07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਅੱਜ ਮਨਾਇਆ ਜਾਵੇਗਾ ਗੋਵਰਧਨ ਪੂਜਾ ਦਾ ਤਿਉਹਾਰ <br/>

Ad Position 21
No active advertisement
ਅਜੀਤ ਡੈਸਕ 22-10-2025
ਰਤੀਆ, 21 ਅਕਤੂਬਰ (ਬੇਅੰਤ ਕੌਰ ਮੰਡੇਰ)- ਗੋਵਰਧਨ ਪੂਜਾ ਦਾ ਪਵਿੱਤਰ ਤਿਉਹਾਰ 22 ਅਕਤੂਬਰ ਨੂੰ ਸ੍ਰੀ ਰਾਧਾ ਕਿ੍ਸ਼ਨ ਸੇਵਾ ਆਸ਼ਰਮ ਦੇ ਪਰਿਸਰ ਵਿਚ ਆਸ਼ਰਮ ਦੇ ਸੰਚਾਲਕ ਸਵਾਮੀ ਸ਼ਿਆਮ ਸੁੰਦਰ ਦਾਸ ਦੀ ਅਗਵਾਈ ਹੇਠ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ | ਆਸ਼ਰਮ ਦੇ ਬੁਲਾਰੇ ਅਤੇ ਮੁੱਖ ਕਥਾਵਾਚਕ ਧਰਮਿੰਦਰ ਗੋਸਵਾਮੀ ਨੇ ਦੱਸਿਆ ਕਿ ਇਸ ਮੌਕੇ ਸ੍ਰੀ ਗੋਵਰਧਨ ਦੀ ਮੂਰਤੀ ਦੀ ਪੂਜਾ ਕੀਤੀ ਜਾਵੇਗੀ ਅਤੇ ਸ਼ਰਧਾਲੂ ਪਰਿਕਰਮਾ ਵੀ ਕਰਨਗੇ | ਇਸ ਤੋਂ ਬਾਅਦ ਸਤਿਸੰਗ, ਕੀਰਤਨ ਅਤੇ ਕਥਾ ਦਾ ਆਯੋਜਨ ਕੀਤਾ ਗਿਆ ਹੈ, ਜਿਸ ਵਿਚ ਬਾਹਰੋਂ ਆਏ ਸੰਤ ਅਤੇ ਮਹਾਤਮਾ ਵੀ ਹਿੱਸਾ ਲੈਣਗੇ ਅਤੇ ਇਸ ਤਿਉਹਾਰ ਦਾ ਗੁਣਗਾਨ ਕਰਨਗੇ | ਉਨ੍ਹਾਂ ਦੱਸਿਆ ਕਿ ਇਸ ਤਿਉਹਾਰ ਨੂੰ ਲੈ ਕੇ ਸ਼ਰਧਾਲੂਆਂ 'ਚ ਬਹੁਤ ਉਤਸ਼ਾਹ ਹੈ ਅਤੇ ਇਸ ਤਿਉਹਾਰ ਲਈ ਵਿਆਪਕ ਤਿਆਰੀਆਂ ਕੀਤੀਆਂ ਗਈਆਂ ਹਨ |

Ad Position 22
No active advertisement
ਪਿਛਲੀ ਖ਼ਬਰ ਏ. ਆਈ. ਅਧਾਰਿਤ ਵਾਟਸਐਪ ਚੈਟਬੋਟ ਸਤਰਕ ਲਾਂਚ ਅਗਲੀ ਖ਼ਬਰ ਹੁੰਡਈ ਕਾਰ ਏਜੰਸੀ ਕੈਥਲ ਦੇ ਕਰਮਚਾਰੀਆਂ ਨੂੰ ਸਾਈਬਰ ਸੁਰੱਖਿਆ ਬਾਰੇ ਜਾਣਕਾਰੀ ਦਿੱਤੀ <br/>
Ad Position 24