16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਪੱਤਰਕਾਰ ਹੀ ਲੋਕਤੰਤਰ ਵਿੱਚ ਅਸਲੀ ਹੀਰੋ ਹੁੰਦੇ ਹਨ: ਪ੍ਰੋ. ਗਣੇਸ਼ੀ ਲਾਲ <br/>

Ad Position 21
No active advertisement
ਸਾਬਕਾ ਰਾਜਪਾਲ ਪ੍ਰੋ. ਗਣੇਸ਼ੀ ਲਾਲ ਸਮਾਗਮ ਨੂੰ ਸੰਬੋਧਨ ਕਰਦੇ ਹੋਏ | ਤਸਵੀਰ : ਪੰਨੀਵਾਲੀਆ <br/> 18-10-2025
ਸਿਰਸਾ, 17 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਓਡੀਸ਼ਾ ਦੇ ਸਾਬਕਾ ਰਾਜਪਾਲ ਪ੍ਰੋ. ਗਣੇਸ਼ੀ ਲਾਲ ਨੇ ਕਿਹਾ ਕਿ ਪੱਤਰਕਾਰੀ ਸਮਾਜ ਦਾ ਸ਼ੀਸ਼ਾ ਹੁੰਦੀ ਹੈ | ਇਹ ਲੋਕ ਸਮਾਜ ਦੀਆਂ ਹਰ ਮਹੱਤਵਪੂਰਨ ਖ਼ਬਰਾਂ ਸਾਡੇ ਤੱਕ ਪਹੁੰਚਾਉਣ ਲਈ ਆਪਣੀ ਦੀਵਾਲੀ ਦੀ ਕੁਰਬਾਨੀ ਦਿੰਦੇ ਹਨ | ਉਨ੍ਹਾਂ ਦਾ ਸਨਮਾਨ ਕਰਨਾ ਪੂਜਾ ਤੋਂ ਘੱਟ ਨਹੀਂ ਹੈ | ਉਨ੍ਹਾਂ ਕਿਹਾ ਕਿ ਵਸੁਧੈਵ ਕੁਟੁੰਬਕਮ ਦੀ ਭਾਵਨਾ ਹਰ ਵਿਅਕਤੀ ਦੇ ਸਤਿਕਾਰ ਵਿੱਚ ਨਿਹਿਤ ਹੈ, ਤੇ ਪੱਤਰਕਾਰ ਉਸ ਭਾਵਨਾ ਦੇ ਰੂਪ ਹਨ, ਜੋ ਸਮਾਜ ਦੇ ਹਰ ਵਰਗ ਨੂੰ ਆਵਾਜ਼ ਦਿੰਦੇ ਹਨ | ਪ੍ਰੋ. ਗਣੇਸ਼ੀ ਲਾਲ ਵੀਰਵਾਰ ਨੂੰ ਹਿਸਾਰ ਰੋਡ 'ਤੇ ਰਾਇਲ ਹਵੇਲੀ ਵਿਖੇ ਹਰੇ ਕਾ ਸਹਾਰਾ ਚੈਰੀਟੇਬਲ ਟਰੱਸਟ ਦੁਆਰਾ ਸਨਮਾਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ | ਟਰੱਸਟ ਦੇ ਪ੍ਰਧਾਨ ਤੇ ਸਮਾਜ ਸੇਵਕ ਮਨੀਸ਼ ਸਿੰਗਲਾ ਨੇ ਸਾਰੇ ਪੱਤਰਕਾਰਾਂ ਦਾ ਸਵਾਗਤ ਕੀਤਾ ਅਤੇ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ | ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਇਹ ਸਾਰੇ ਪੱਤਰਕਾਰ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਹਨ ਤੇ ਪੱਤਰਕਾਰ ਹੀ ਸ਼ਹਿਰ ਦੇ ਅਸਲ ਹੀਰੋ ਹਨ | ਸਿੰਗਲਾ ਨੇ ਕਿਹਾ ਕਿ ਇਹ ਸਾਰਾ ਸਮਾਗਮ ਉਨ੍ਹਾਂ ਦੀ ਸਵਰਗੀ ਮਾਂ ਸੁਸ਼ੀਲਾ ਦੇਵੀ ਦੇ ਆਸ਼ੀਰਵਾਦ ਨਾਲ ਹੋ ਰਿਹਾ ਹੈ | ਪ੍ਰੋ. ਗਣੇਸ਼ੀ ਲਾਲ ਗਣੇਸ਼ੀ ਲਾਲ ਤੇ ਮਨੀਸ਼ ਸਿੰਗਲਾ ਨੇ ਆਪਣੇ ਪੂਰੇ ਪਰਿਵਾਰ ਸਮੇਤ ਸਾਰੇ ਪੱਤਰਕਾਰਾਂ ਨਾਲ ਬੈਠ ਕੇ ਦੁਪਹਿਰ ਦਾ ਖਾਣਾ ਖਾਧਾ | ਸੀਨੀਅਰ ਪੱਤਰਕਾਰ ਆਰ.ਕੇ. ਭਾਰਦਵਾਜ ਤੇ ਭੁਪਿੰਦਰ ਪੰਨੀਵਾਲੀਆ ਨੇ ਸਾਰੇ ਪੱਤਰਕਾਰਾਂ ਵੱਲੋਂ ਸਿੰਗਲਾ ਪਰਿਵਾਰ ਦਾ ਇਸ ਸਮਾਗਮ ਲਈ ਧੰਨਵਾਦ ਕੀਤਾ | ਇਸ ਮੌਕੇ ਪੱਤਰਕਾਰਾਂ ਤੋਂ ਇਲਾਵਾ ਪ੍ਰੋ. ਗਣੇਸ਼ੀ ਲਾਲ ਦੇ ਨਿੱਜੀ ਸਕੱਤਰ ਹਰਪਿੰਦਰ ਸ਼ਰਮਾ, ਯੋਗੇਸ਼ ਬਿਜਾਰਨੀਆ, ਸਾਬਕਾ ਕੌਂਸਲਰ ਕੌਸ਼ਲਿਆ ਵਰਮਾ, ਜੇਪਿਕਾ ਤਾਗੜਾ, ਮੁਸਕਾਨ ਪ੍ਰਜਾਪਤੀ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮਹਿਲਾ ਸੈੱਲ ਤੇ ਉੱਦਮਤਾ ਵਿਕਾਸ ਸੈੱਲ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਸਰਕਾਰੀ ਕਾਲਜ 'ਚ ਲਗਾਏ ਦੀਵਾਲੀ ਫੈਸਟ ਲਈ ਸਟਾਲ... ਅਗਲੀ ਖ਼ਬਰ ਭਾਜਪਾ ਮੰਡਲ ਪ੍ਰਧਾਨਾਂ ਨਾਲ ਮੀਟਿੰਗ ਕਰਕੇ ਐਮ.ਪੀ. ਸਪੋਰਟਸ ਫ਼ੈਸਟੀਵਲ ਲਈ ਰਣਨੀਤੀ ਤਿਆਰ ਕੀਤੀ <br/>
Ad Position 24