13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਇਕ ਦਿਨਾ ਕ੍ਰਿਕਟ 'ਚ ਅਫ਼ਰੀਦੀ ਹੋਣਗੇ ਪਾਕਿ ਕਿ੍ਕਟ ਟੀਮ ਦੇ ਨਵੇਂ ਕਪਤਾਨ <br/>

Ad Position 21
No active advertisement
ਅਜੀਤ ਡੈਸਕ 22-10-2025

ਅੰਮਿ੍ਤਸਰ, 21 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਕਿ੍ਕਟ ਟੀਮ 'ਚ ਸਾਲ 2023 ਵਿਸ਼ਵ ਕੱਪ ਤੋਂ ਬਾਅਦ ਸ਼ੁਰੂ ਹੋਇਆ ਕਪਤਾਨ ਬਦਲਣ ਦਾ ਰੁਝਾਨ ਲਗਾਤਾਰ ਜਾਰੀ ਹੈ | ਪਾਕਿ ਨੇ ਪਿਛਲੇ 2 ਸਾਲਾਂ 'ਚ 5 ਕਪਤਾਨ ਬਦਲੇ ਹਨ | ਵਾਰ-ਵਾਰ ਹੋਣ ਵਾਲੀਆਂ ਤਬਦੀਲੀਆਂ ਨੇ ਟੀਮ ਦੇ ਪ੍ਰਦਰਸ਼ਨ ਨੂੰ ਸਪਸ਼ਟ ਤੌਰ 'ਤੇ ਪ੍ਰਭਾਵਿਤ ਕੀਤਾ ਹੈ | ਤਾਜ਼ਾ ਬਦਲਾਅ ਦੇ ਚੱਲਦਿਆਂ ਵਿਕਟਕੀਪਰ-ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੂੰ ਵਨ-ਡੇ ਕਪਤਾਨੀ ਤੋਂ ਹਟਾ ਕੇ ਪਾਕਿਸਤਾਨ ਕਿ੍ਕਟ ਬੋਰਡ ਨੇ ਸ਼ਾਹੀਨ ਸ਼ਾਹ ਅਫ਼ਰੀਦੀ ਨੂੰ ਪਾਕਿ ਦਾ ਨਵਾਂ ਇਕ ਦਿਨਾ ਕਪਤਾਨ ਨਿਯੁਕਤ ਕੀਤਾ ਹੈ | ਸ਼ਾਹੀਨ ਪਹਿਲਾਂ ਟੀ-20 ਫਾਰਮੈਟ 'ਚ ਕਪਤਾਨੀ ਕਰ ਚੁੱਕਿਆ ਹੈ, ਹਾਲਾਂਕਿ ਉਸ ਨੂੰ ਉਸ ਫਾਰਮੈਟ ਤੋਂ ਹਟਾ ਦਿੱਤਾ ਗਿਆ ਸੀ | ਪਾਕਿ ਟੀਮ ਇਸ ਸਮੇਂ ਦੱਖਣੀ ਅਫ਼ਰੀਕਾ ਵਿਰੁੱਧ ਟੈਸਟ ਸੀਰੀਜ਼ ਦਾ ਦੂਜਾ ਮੈਚ ਖੇਡ ਰਹੀ ਹੈ | ਇਹ ਤਾਜ਼ਾ ਫ਼ੈਸਲਾ ਪਹਿਲੇ ਦਿਨ ਦੇ ਖੇਡ ਤੋਂ ਬਾਅਦ ਕੀਤਾ ਗਿਆ | ਰਿਜ਼ਵਾਨ ਤੇ ਸ਼ਾਹੀਨ ਦੋਵੇਂ ਇਸ ਮੈਚ 'ਚ ਪਲੇਇੰਗ ਇਲੈਵਨ ਦਾ ਹਿੱਸਾ ਹਨ | ਪੀ. ਸੀ. ਬੀ. ਦੇ ਅਨੁਸਾਰ ਸ਼ਾਹੀਨ ਅਫ਼ਰੀਦੀ ਨੂੰ ਕਪਤਾਨ ਨਿਯੁਕਤ ਕਰਨ ਦਾ ਫ਼ੈਸਲਾ ਚੋਣ ਕਮੇਟੀ ਤੇ ਵਾਈਟ-ਬਾਲ ਮੁੱਖ ਕੋਚ ਮਾਈਕ ਹੇਸਨ ਵਿਚਕਾਰ ਹੋਈ ਮੀਟਿੰਗ ਤੋਂ ਬਾਅਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਨਨਕਾਣਾ ਸਾਹਿਬ ਵਿਖੇ ਗੁਰਪੁਰਬ ਮੌਕੇ ਸੇਵਾ 'ਚ ਖੁਦ ਸ਼ਾਮਿਲ ਹੋਣਗੇ ਅਮੋਲਕ ਸਿੰਘ ਗਾਖਲ ਅਗਲੀ ਖ਼ਬਰ ਬਾਬਾ ਬੁੱਢਾ ਜੀ ਦੇ ਜੋੜ ਮੇਲੇ 'ਤੇ ਬਰੇਸ਼ੀਆ 'ਚ ਵਿਸ਼ੇਸ਼ ਗੁਰਮਤਿ ਸਮਾਗਮ <br/>
Ad Position 24