18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਸਿਹਤ ਖ਼ਬਰਨਾਮਾ

Ad Position 21
No active advertisement
ਅਜੀਤ ਡੈਸਕ 07-11-2025

ਔਰਤਾਂ ਨੂੰ ਦਿਲ ਦੇ ਰੋਗਾਂ ਤੋਂ ਬਚਾਉਂਦੇ ਹਨ ਮੇਵੇ
ਨਵੇਂ ਤਜਰਬਿਆਂ ਤੋਂ ਪਤਾ ਲੱਗਿਆ ਹੈ ਕਿ ਜੋ ਔਰਤਾਂ ਆਪਣੇ ਰੋਜ਼ਮਰ੍ਹਾ ਦੇ ਖਾਣ-ਪੀਣ ਵਿਚ ਅਕਸਰ ਗਿਰੀਦਾਰ ਫਲਾਂ ਜਿਵੇਂ ਅਖਰੋਟ, ਬਦਾਮ ਆਦਿ ਨੂੰ ਸ਼ਾਮਿਲ ਕਰਦੀਆਂ ਹਨ, ਉਨ੍ਹਾਂ ਨੂੰ ਦਿਲ, ਧਮਣੀ ਦੇ ਰੋਗ ਹੋਣ ਦਾ ਖ਼ਤਰਾ ਬਹੁਤ ਘੱਟ ਰਹਿੰਦਾ ਹੈ। 14 ਸਾਲਾਂ ਤੱਕ ਚੱਲੇ ਇਕ ਅਮਰੀਕੀ ਅਧਿਐਨ ਵਿਚ 34 ਤੋਂ 59 ਸਾਲ ਤੱਕ ਦੀਆਂ 80 ਹਜ਼ਾਰ ਔਰਤਾਂ ਨੂੰ ਸ਼ਾਮਿਲ ਕੀਤਾ ਗਿਆ। 14 ਸਾਲਾਂ ਤੱਕ ਲਗਾਤਾਰ ਇਨ੍ਹਾਂ ਔਰਤਾਂ ਦੀ ਪੂਰੀ ਮੈਡੀਕਲ ਜਾਂਚ ਕੀਤੀ ਜਾਂਦੀ ਰਹੀ। ਬਾਅਦ ਵਿਚ ਪਤਾ ਲੱਗਿਆ ਕਿ ਜੋ ਔਰਤਾਂ ਹਰ ਹਫ਼ਤੇ ਲਗਭਗ 150 ਗ੍ਰਾਮ ਗਿਰੀਦਾਰ ਮੇਵਿਆਂ ਦੀ ਵਰਤੋਂ ਕਰਦੀਆਂ ਸਨ, ਮੇਵਿਆਂ ਦੀ ਘੱਟ ਵਰਤੋਂ ਕਰਨ ਵਾਲੀਆਂ ਔਰਤਾਂ ਨੂੰ ਭਾਵ ਹਰ ਮਹੀਨੇ ਲਗਭਗ 30 ਗ੍ਰਾਮ ਗਿਰੀਦਾਰ ਮੇਵਿਆਂ ਦੀ ਵਰਤੋਂ ਕਰਨ ਵਾਲੀ ਔਰਤਾਂ ਦੇ ਮੁਕਾਬਲੇ ਦਿਲ, ਧਮਨੀ ਦੇ ਰੋਗ ਹੋਣ ਦਾ ਖ਼ਤਰਾ ਲਗਭਗ 35 ਫ਼ੀਸਦੀ ਘੱਟ ਰਹਿੰਦਾ ਹੈ। ਅਮਰੀਕਨ ਹਾਰਟ ਐਸੋਸੀਏਸ਼ਨ ਤੋਂ ਹਾਸਿਲ ਅੰਕੜੇ ਦੱਸਦੇ ਹਨ ਕਿ ਗਿਰੀ ਵਾਲੇ ਮੇਵਿਆਂ ਦੀ ਵਰਤੋਂ ਕਰਨ ਨਾਲ ਦਿਲ ਦੇ ਦੌਰੇ ਨਾਲ ਮਰਨ ਦਾ ਖ਼ਤਰਾ ਘੱਟ ਹੋ ਸਕਦਾ ਹੈ। ਇਸ ਅਧਿਐਨ ਦੇ ਹੇਠ 22 ਹਜ਼ਾਰ ਮਰਦ ਡਾਕਟਰਾਂ 'ਤੇ 11 ਸਾਲ ਤੱਕ ਨਿਗਰਾਨੀ ਰੱਖ ਕੇ ਬਾਰੀਕੀ ਨਾਲ ਜਾਂਚ-ਪਰਖ ਕੀਤੀ ਗਈ ਅਤੇ ਨਤੀਜੇ ਹਾਸਿਲ ਕੀਤੇ ਗਏ। ਕਿਹਾ ਜਾਂਦਾ ਹੈ ਕਿ ਗਿਰੀਦਾਰ ਮੇਵੇ ਖੂਨ ਵਿਚ ਚਰਬੀ 'ਤੇ ਅਨੁਕੂਲ ਅਸਰ ਪਾਉਂਦੇ ਹਨ। ਇਸ ਤੋਂ ਇਲਾਵਾ ਇਹ ਕੋਲੈਸਟ੍ਰੋਲ ਦੇ ਪੱਧਰਾਂ ਨੂੰ ਘੱਟ ਕਰ ਦਿੰਦੇ ਹਨ। ਆਮ ਤੌਰ 'ਤੇ ਗਿਰੀਦਾਰ ਮੇਵਿਆਂ ਵਿਚ ਪੋਸ਼ਕ ਤੱਤ ਪਾਏ ਜਾਂਦੇ ਹਨ। ਇਨ੍ਹਾਂ ਵਿਚ ਸ਼ਾਮਿਲ ਹਨ ਵਿਟਾਮਿਨ ਈ, ਮੈਗਨੀਸ਼ੀਅਮ, ਪ੍ਰੋਟੀਨ, ਫਾਈਬਰ (ਰੇਸ਼ਾ) ਅਤੇ ਪੋਟਾਸ਼ੀਅਮ।

ਮੋਟੇ ਲੋਕਾਂ ਨੂੰ ਪਿਤਾ ਬਣਨ ਵਿਚ ਰੁਕਾਵਟ
ਹਾਲ ਹੀ ਵਿਚ ਅਮਰੀਕੀ ਵਿਗਿਆਨੀਆਂ ਨੇ ਇਕ ਅਧਿਐਨ ਤੋਂ ਬਾਅਦ ਦੱਸਿਆ ਹੈ ਕਿ ਮੋਟੇ ਲੋਕਾਂ ਦੇ ਪਿਤਾ ਬਣਨ ਦੀ ਸੰਭਾਵਨਾ ਘੱਟ ਰਹਿੰਦੀ ਹੈ। ਅਟਲਾਂਟਾ ਸਥਿਤ ਇਕ ਨਿੱਜੀ ਆਈ.ਵੀ.ਐਫ. ਕਲੀਨਿਕ ਦੇ ਡਾਕਟਰ ਨੇ 500 ਵਿਅਕਤੀਆਂ ਦਾ ਪ੍ਰੀਖਣ ਕਰਕੇ ਇਹ ਨਤੀਜਾ ਕੱਢਿਆ। ਉਨ੍ਹਾਂ ਦਾ ਕਹਿਣਾ ਸੀ ਕਿ ਵਜ਼ਨ ਅਤੇ ਲੰਬਾਈ ਦੇ ਹਿਸਾਬ ਨਾਲ ਸਰੀਰ ਵਿਚ ਮੌਜੂਦ ਚਰਬੀ ਦੀ ਮਾਪ ਅਤੇ ਸ਼ੁਕਰਾਣੂਆਂ ਦੀ ਮਾਤਰਾ ਤੇ ਗੁਣਵੱਤਾ ਵਿਚ ਸਿੱਧਾ ਸੰਬੰਧ ਹੈ। ਯੂਨੀਵਰਸਿਟੀ ਆਫ਼ ਸ਼ੇਫੀਲਡ ਦੇ ਇਕ ਵਿਗਿਆਨੀ ਨੇ ਦੱਸਿਆ ਕਿ ਮੋਟੇ ਲੋਕਾਂ ਵਿਚ ਸਪਰਮ ਕਾਊਂਟ ਸਧਾਰਨ ਤੋਂ ਹੇਠਾਂ ਚਲਾ ਜਾਂਦਾ ਹੈ, ਜਿਸ ਨਾਲ ਬੱਚੇ ਨਹੀਂ ਹੋ ਪਾਉਂਦੇ। ਜੇਕਰ ਆਈ. ਵੀ. ਐਫ. ਤਕਨੀਕ ਜ਼ਰੀਏ ਅੰਡਾਣੂਆਂ ਨੂੰ ਨਿਸ਼ੇਚਿਤ ਕਰ ਵੀ ਦਿੱਤਾ ਜਾਵੇ ਤਾਂ ਗਰਭਪਾਤ ਦੀ ਸੰਭਾਵਨਾ ਰਹਿੰਦੀ ਹੈ। ਸੇਨ ਐਂਟੋਨੀਆ ਵਿਚ ਅਮਰੀਕਨ ਸੁਸਾਇਟੀ ਫਾਰ ਰੀਪ੍ਰੋਡਕਟਿਵ ਮੈਡਸਿਨ ਦੀ ਸਾਲਾਨਾ ਮੀਟਿੰਗ ਵਿਚ ਵਿਗਿਆਨੀਆਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਖੋਜ ਨਤੀਜੇ ਨਾਲ ਹੁਣ ਸਪੱਸ਼ਟ ਹੋ ਗਿਆ ਹੈ ਕਿ ਮਰਦਾਂ ਵਿਚ ਨਿਪੁੰਸਕਤਾ ਕਿਉਂ ਵਧ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਮਸਤ ਰਹੋ, ਸਿਹਤਮੰਦ ਰਹੋ ਅਗਲੀ ਖ਼ਬਰ ਭੋਜਨ ਜੋ ਬਣਾਏ ਪਾਚਨ ਤੰਤਰ ਨੂੰ ਮਜ਼ਬੂਤ
Ad Position 24