18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਕੀ ਤੁਹਾਨੂੰ ਹਮੇਸ਼ਾ ਜ਼ੁਕਾਮ ਹੁੰਦਾ ਹੈ

Ad Position 21
No active advertisement
ਅਜੀਤ ਡੈਸਕ 07-11-2025

ਤੁਹਾਡੇ ਜਾਣਕਾਰਾਂ ਵਿਚ ਸ਼ਾਇਦ ਕੋਈ ਇਸ ਤਰ੍ਹਾਂ ਦਾ ਵਿਅਕਤੀ ਹੋਵੇਗਾ ਜਿਸ ਨੂੰ ਹਮੇਸ਼ਾ ਕੋਈ ਬਿਮਾਰੀ ਨਹੀਂ ਹੁੰਦੀ, ਨਾ ਸਰਦੀ ਤੇ ਨਾ ਜ਼ੁਕਾਮ। ਜਿਥੇ ਉਸ ਦੇ ਜਾਣਕਾਰ ਡਾਕਟਰਾਂ ਦੇ ਚੱਕਰ ਲਗਾਉਂਦੇ ਹਨ ਅਤੇ ਦਵਾਈਆਂ ਖਾਂਦੇ ਰਹਿੰਦੇ ਹਨ, ਉਥੇ ਉਹ ਸਦਾ ਫਿੱਟ ਅਤੇ ਸਿਹਤਮੰਦ ਰਹਿੰਦੇ ਹਨ ਹੈ। ਆਖਿਰ ਇਸ ਤਰ੍ਹਾਂ ਕਿਉਂ ਹੁੰਦਾ ਹੈ ਕਿ ਕੁਝ ਲੋਕਾਂ 'ਤੇ ਮੌਸਮ ਦਾ ਜ਼ਿਆਦਾ ਪ੍ਰਭਾਵ ਨਹੀਂ ਪੈਂਦਾ ਜਦ ਕਿ ਕੁਝ ਲੋਕ ਮੌਸਮ ਦਾ ਅਸਰ ਬਦਲਦਿਆਂ ਹੀ ਬਿਮਾਰ ਪੈ ਜਾਂਦੇ ਹਨ ਜਾਂ ਉਨ੍ਹਾਂ ਨੂੰ ਸਰਦੀ ਜ਼ੁਕਾਮ ਲਗ ਜਾਂਦਾ ਹੈ।
ਸਾਡੇ ਜੀਵਨ ਵਿਚ ਹਰ ਵਿਅਕਤੀ ਨੂੰ ਔਸਤ 200 ਵਾਰ ਸਰਦੀ ਲੱਗ ਕੇ ਜ਼ੁਕਾਮ ਤੇ ਖੰਘ ਹੋ ਜਾਂਦੀ ਹੈ ਜੋ ਘੱਟ ਤੋਂ ਘੱਟ 5 ਦਿਨ ਤਾਂ ਚਲਦੀ ਹੀ ਹੈ। ਮੈਨੂੰ ਆਪਣੇ ਜੀਵਨ ਵਿਚ ਔਸਤਨ 16 ਵਾਰ ਫਲਿਊ ਬੁਖਾਰ ਦਾ ਸਾਹਮਣਾ ਕਰਨਾ ਪਿਆ ਹੈ। ਜਿਨ੍ਹਾਂ ਲੋਕਾਂ ਦਾ ਰੋਗ-ਪ੍ਰਤੀਰੋਧੀ ਸ਼ਕਤੀ ਅਤੇ ਸਿਹਤ ਮਜ਼ਬੂਤ ਹੁੰਦੀ ਹੈ, ਉਨ੍ਹਾਂ ਨੂੰ ਇਹ ਸਮੱਸਿਆਵਾਂ ਘੱਟ ਸਤਾਉਂਦੀਆਂ ਹਨ। ਇਕ ਖੋਜ ਵਿਚ ਹਾਸਿਲ ਜਾਣਕਾਰੀ ਅਨੁਸਾਰ ਤੁਹਾਡੀ ਫਿਟਨੈੱਸ ਜਿੰਨੀ ਚੰਗੀ ਹੋਵੇਗੀ, ਓਨਾ ਹੀ ਤੁਹਾਡੇ ਬਿਮਾਰ ਪੈਣ ਦੀ ਸੰਭਾਵਨਾ ਘੱਟ ਹੋਵੇਗੀ ਕਿਉਂਕਿ ਲਗਾਤਾਰ ਕਸਰਤ ਕਰਨ ਨਾਲ ਸਾਡੀ ਰੋਗ-ਪ੍ਰਤੀਰੋਧੀ ਪ੍ਰਣਾਲੀ ਮਜ਼ਬੂਤ ਹੁੰਦੀ ਹੈ।
ਜੋ ਲੋਕ ਨਿਰਾਸ਼ ਜੀਵਨ ਜਿਊਂਦੇ ਹਨ, ਉਨ੍ਹਾਂ ਦੇ ਸਫੈਦ ਖੂਨ ਸੈੱਲ ਘੱਟ ਹੋ ਜਾਂਦੇ ਹਨ। ਇਹ ਸੈੱਲ ਸਾਨੂੰ ਆਮ ਜੀਵਾਣੂ ਅਤੇ ਵਾਇਰਸ ਨਾਲ ਲੜਨ ਵਿਚ ਸਹਾਇਤਾ ਕਰਦੇ ਹਨ। ਫਲਿਊ ਵਿਰੋਧੀ ਵੈਕਸੀਨ ਹੀ ਇਸ ਵਿਚ ਸਾਡੀ ਸਹਾਇਤਾ ਕਰਦੀ ਹੈ ਅਤੇ ਜੇਕਰ ਬੁਖਾਰ ਹੋ ਵੀ ਜਾਵੇ ਤਾਂ ਛੇਤੀ ਠੀਕ ਹੋ ਜਾਂਦਾ ਹੈ।
ਹੱਥਾਂ ਨੂੰ ਧੋ ਕੇ ਸਾਫ਼ ਰੱਖਣਾ ਵੀ ਸਾਨੂੰ ਸਿਹਤਮੰਦ ਰਹਿਣ ਵਿਚ ਸਹਾਇਤਾ ਕਰਦਾ ਹੈ। ਇਹ ਪਾਇਆ ਜਾਂਦਾ ਹੈ ਕਿ ਅਸੀਂ ਇਕ ਘੰਟੇ ਵਿਚ ਘੱਟ ਤੋਂ ਘੱਟ 16 ਵਾਰ ਆਪਣੇ ਹੱਥਾਂ ਨਾਲ ਆਪਣੀਆਂ ਗੱਲ੍ਹਾਂ, ਅੱਖਾਂ, ਨੱਕ ਆਦਿ ਦਾ ਵੀ ਸਪਰਸ਼ ਕਰਦੇ ਹਾਂ ਜਿਸ ਨਾਲ ਜੇਕਰ ਸਾਡੇ ਹੱਥ ਵਿਚ ਕਿਸੇ ਗ਼ਲਤ ਚੀਜ਼ ਨੂੰ ਛੂਹਣ ਕਾਰਨ ਬੈਕਟੀਰੀਆ ਲਗ ਗਿਆ ਹੈ ਤਾਂ ਉਸ ਦਾ ਸੰਕ੍ਰਮਣ ਸਾਡੇ ਸਰੀਰ ਵਿਚ ਹੋ ਸਕਦਾ ਹੈ, ਇਸ ਲਈ ਹੱਥਾਂ ਨੂੰ ਲਗਾਤਾਰ ਪਾਣੀ ਅਤੇ ਸਾਬਣ ਨਾਲ ਧੋਣਾ ਇਨ੍ਹਾਂ ਬਿਮਾਰੀਆਂ ਤੋਂ ਸਭ ਤੋਂ ਵੱਡਾ ਬਚਾਅ ਹੈ। ਜਿਥੋਂ ਤੱਕ ਸੰਭਵ ਹੋਵੇ, ਸਭ ਨਾਲ ਹੱਥ ਮਿਲਾ ਕੇ ਹੈਲੋ ਨਾ ਕਰੋ। ਮੁਸਕਾਨ ਨਾਲ ਹੀ ਕੰਮ ਚਲਾਉਣ ਦੀ ਕੋਸ਼ਿਸ਼ ਕਰੋ।
ਤਣਾਅ ਦਾ ਵੀ ਸਾਡੀ ਰੋਗ-ਪ੍ਰਤੀਰੋਧੀ ਤੰਤਰ ਸ਼ਕਤੀ 'ਤੇ ਨਾਕਾਰਾਤਮਿਕ ਅਸਰ ਪੈਂਦਾ ਹੈ ਕਿਉਂਕਿ ਜ਼ਿਆਦਾ ਦੇਰ ਤਣਾਅ ਬਣੇ ਰਹਿਣ ਨਾਲ ਤਣਾਅ ਹਾਰਮੋਨ ਕਾਰਟੀਸੋਲ ਸਾਡੇ ਰੋਗ-ਪ੍ਰਤੀਰੋਧੀ ਤੰਤਰ ਨੂੰ ਕਮਜ਼ੋਰ ਕਰ ਦਿੰਦਾ ਹੈ ਅਤੇ ਸਾਡੇ ਬਿਮਾਰ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।
ਸਿਹਤਮੰਦ ਰਹਿਣ ਲਈ ਨੀਂਦ ਪੂਰੀ ਹੋਣੀ ਵੀ ਜ਼ਰੂਰੀ ਹੁੰਦੀ ਹੈ। ਜੇਕਰ ਤੁਹਾਨੂੰ ਹਰ ਰਾਤ ਸਾਢੇ ਪੰਜ ਘੰਟੇ ਤੋਂ ਘੱਟ ਨੀਂਦ ਆਉਂਦੀ ਹੈ ਤਾਂ ਤੁਹਾਨੂੰ ਸਰਦੀ ਜ਼ੁਕਾਮ ਹੋਣ ਦੀ ਸੰਭਾਵਨਾ ਉਨ੍ਹਾਂ ਲੋਕਾਂ ਨਾਲੋਂ ਸਾਢੇ ਚਾਰ ਗੁਣਾ ਜ਼ਿਆਦਾ ਹੁੰਦੀ ਹੈ ਜੋ ਲਗਾਤਾਰ 7 ਘੰਟੇ ਸੌਂਦੇ ਹਨ। ਸਾਢੇ ਪੰਜ ਤੋਂ ਸੱਤ ਘੰਟੇ ਦੀ ਨੀਂਦ ਲੈਣ ਦੀ ਕੋਸ਼ਿਸ਼ ਕਰੋ। ਪੌਸ਼ਟਿਕ ਭੋਜਨ ਵੀ ਸਿਹਤਮੰਦ ਰਹਿਣ ਵਿਚ ਸਹਾਇਤਾ ਕਰਦਾ ਹੈ। ਗ੍ਰੀਨ-ਟੀ ਪੀਣ ਨਾਲ ਸਾਡੇ ਰੋਗ ਰੋਕੂ ਤੰਤਰ ਦੀ ਮਜ਼ਬੂਤੀ ਵਧ ਜਾਂਦੀ ਹੈ। ਇਸ ਲਈ ਆਪਣੇ ਭੋਜਨ, ਨੀਂਦ ਅਤੇ ਫਿਟਨੈੱਸ ਵੱਲ ਵਿਸ਼ੇਸ਼ ਧਿਆਨ ਦਿਓ ਤਾਂ ਕਿ ਤੁਹਾਡੀ ਸਿਹਤ ਠੀਕ ਬਣੀ ਰਹੇ।

Ad Position 22
No active advertisement
ਪਿਛਲੀ ਖ਼ਬਰ ਭੋਜਨ ਜੋ ਬਣਾਏ ਪਾਚਨ ਤੰਤਰ ਨੂੰ ਮਜ਼ਬੂਤ ਅਗਲੀ ਖ਼ਬਰ ਵਰਚੁਅਲ ਨੰਬਰਾਂ ਰਾਹੀਂ ਸਰਹੱਦ ਪਾਰ ਸੰਪਰਕ ਦਾ ਖ਼ੁਲਾਸਾ - ਪੁਲਿਸ ਕਮਿਸ਼ਨਰ
Ad Position 24