24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਬੀ.ਐੱਮ.ਸੀ. ਸੁਪਰਸਪੈਸ਼ਲਿਟੀ ਹਸਪਤਾਲ ਵਿਖੇ ਆਈ.ਸੀ.ਡੀ. ਦਾ ਸਫ਼ਲ ਆਪ੍ਰੇਸ਼ਨ ਕਰ ਕੇ ਬਚਾਈ ਮਰੀਜ਼ ਦੀ ਜਾਨ <br/>

Ad Position 21
No active advertisement
ਮਰੀਜ਼ ਦਾ ਪੱੁਤਰ ਡਾਕਟਰ ਪੰਕਜ ਗੋਇਲ ਦਾ ਧੰਨਵਾਦ ਕਰਦਾ ਹੋਇਆ | ਤਸਵੀਰ : ਰਿੰਪੀ ਸਟੂਡੀਓ <br/> 07-11-2025
ਬਰਨਾਲਾ, 6 ਨਵੰਬਰ (ਨਰਿੰਦਰ ਅਰੋੜਾ)-ਹੰਡਿਆਇਆ ਰੋਡ ਬਰਨਾਲਾ ਵਿਖੇ ਸਥਿਤ ਸ਼ਹਿਰ ਦਾ ਮਸ਼ਹੂਰ ਹਸਪਤਾਲ ਜੋ ਕਿ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ, ਵਿਚ ਇਕ ਦਿਲ ਦੇ ਮਰੀਜ਼ ਦੀ ਆਈ.ਸੀ.ਡੀ. ਦਾ ਸਫਲ ਆਪ੍ਰੇਸ਼ਨ ਕਰ ਜਾਨ ਬਚਾਈ ਹੈ | ਜਾਣਕਾਰੀ ਦਿੰਦਿਆਂ ਡਾ: ਪੰਕਜ ਗੋਇਲ (ਡੀ.ਐਮ.) ਕਾਰਡੀੲੋਲੋਜੀ ਨੇ ਦੱਸਿਆ ਕਿ ਇਕ 65 ਸਾਲ ਦੀ ਮਾਤਾ ਸਾਡੇ ਐਮਰਜੈਂਸੀ ਵਿਖੇ ਆਏ ਜਿਨ੍ਹਾਂ ਦੀ ਈ.ਸੀ.ਜੀ ਦੌਰਾਨ ਦਿਲ ਦੀ ਪੂਰੀ ਬਲੋਕੇਜ ਦਾ ਪਤਾ ਚੱਲਿਆ ਅਤੇ ਮੌਕੇ 'ਤੇ ਹੀ ਆਰਜ਼ੀ ਤੌਰ 'ਤੇ ਪੇਸ਼ ਮੇਕਰ ਪਾਇਆ ਅਤੇ ਉਸ ਤੋਂ ਬਾਅਦ ਆਈ.ਸੀ.ਡੀ. ਪਾ ਕੇ ਸਫਲ ਆਪ੍ਰੇਸ਼ਨ ਕੀਤਾ | ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਡਾਕਟਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੀ ਮਾਤਾ ਦੀ ਇਸ ਹਸਪਤਾਲ ਦੇ ਡਾਕਟਰ ਨੇ ਭਾਰੀ ਮਿਹਨਤ ਨਾਲ ਜਾਨ ਬਚਾਈ ਹੈ | ਸਾਡੇ ਕੋਲ ਇਨ੍ਹਾਂ ਦਾ ਧੰਨਵਾਦ ਕਰਨ ਲਈ ਸ਼ਬਦ ਨਹੀਂ | ਹਸਪਤਾਲ ਦੇ ਐਮ.ਡੀ. ਡਾ: ਈਸ਼ਾਨ ਬਾਂਸਲ ਨੇ ਕਿਹਾ ਕਿ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਨਵੀਆਂ ਤਕਨੀਕ ਲੈ ਕੇ ਬਰਨਾਲਾ ਅਤੇ ਆਸ ਪਾਸ ਦੇ ਲੋਕਾਂ ਨੂੰ ਹਰ ਤਰ੍ਹਾਂ ਦੀ ਆਧੁਨਿਕ ਸਹੂਲਤ ਦੇਈਏ ਤਾਂ ਜੋ ਕਿਸੇ ਵੀ ਮਰੀਜ਼ ਨੂੰ ਬਾਹਰ ਜਾਣ ਦੀ ਲੋੜ ਨਾ ਪਵੇ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦਾ ਸ਼ਹੀਦੀ ਦਿਹਾੜਾ ਮਨਾ... ਅਗਲੀ ਖ਼ਬਰ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਨੇ ਹੜ੍ਹ ਪੀੜਤਾਂ ਲਈ ਕਣਕ ਦੇ ਬੀਜ ਦਾ ਟਰੱਕ ਭੇਜਿਆ <br/>
Ad Position 24