23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਡਰੱਗ ਹੌਟ ਸਪੌਟ ਇਲਾਕਿਆਂ ’ਚ ਕੋਈ ਵੀ ਬੱਚਾ ਪੜ੍ਹਾਈ ਤੋਂ ਵਾਂਝਾ ਨਾ ਰਹਿਣ ਦਿੱਤਾ ਜਾਵੇ- ਅਭਿਜੀਤ ਕਪਲਿਸ਼

ਬਰਨਾਲਾ, 23 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿਚ ਸ਼ਨਾਖ਼ਤ ਕੀਤੇ ਹੋਏ 10 ਡਰੱਗ ਹੌਟ ਸਪੌਟ ਇਲਾਕਿਆਂ ਜਿਨ੍ਹਾਂ ਵਿਚ ਸੈਂਸੀ ਬਸਤੀ ਬੱਸ ਸਟੈਂਡ, ਸੈਂਸੀ ਬਸਤੀ ਰਾਮ ਬਾਗ ਤੋਂ ਇਲਾਵਾ ਪਿੰਡ ਚੀਮਾ, ਫਰਵਾਹੀ, ਸੇਖਾ, ਮਹਿਲ ਖ਼ੁਰਦ, ਛੀਨੀਵਾਲ ਖ਼ੁਰਦ, ਟੱਲੇਵਾਲ, ਰਾਮਗੜ੍ਹ, ਵਜੀਦਕੇ ਖ਼ੁਰਦ ਦੀਆਂ ਵੱਖ-ਵੱਖ ਥਾਵਾਂ ਸ਼ਾਮਲ ਹਨ, ਨੂੰ ਸੁਧਾਰਨ ਦੀ ਮੁਹਿੰਮ ਸਿਰੇ ਚੜ੍ਹਾਈ ਜਾਵੇ।

Ad Position 21
No active advertisement
ਅਜੀਤ ਡੈਸਕ 24-11-2026
ਬਰਨਾਲਾ, 23 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿਚ ਸ਼ਨਾਖ਼ਤ ਕੀਤੇ ਹੋਏ 10 ਡਰੱਗ ਹੌਟ ਸਪੌਟ ਇਲਾਕਿਆਂ ਜਿਨ੍ਹਾਂ ਵਿਚ ਸੈਂਸੀ ਬਸਤੀ ਬੱਸ ਸਟੈਂਡ, ਸੈਂਸੀ ਬਸਤੀ ਰਾਮ ਬਾਗ ਤੋਂ ਇਲਾਵਾ ਪਿੰਡ ਚੀਮਾ, ਫਰਵਾਹੀ, ਸੇਖਾ, ਮਹਿਲ ਖ਼ੁਰਦ, ਛੀਨੀਵਾਲ ਖ਼ੁਰਦ, ਟੱਲੇਵਾਲ, ਰਾਮਗੜ੍ਹ, ਵਜੀਦਕੇ ਖ਼ੁਰਦ ਦੀਆਂ ਵੱਖ-ਵੱਖ ਥਾਵਾਂ ਸ਼ਾਮਲ ਹਨ, ਨੂੰ ਸੁਧਾਰਨ ਦੀ ਮੁਹਿੰਮ ਸਿਰੇ ਚੜ੍ਹਾਈ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਥਾਵਾਂ ਉੱਤੇ ਜਿੱਥੇ ਸਾਫ-ਸਫ਼ਾਈ, ਚਾਰਦੀਵਾਰੀ, ਲਾਈਟਾਂ, ਸੀ.ਸੀ.ਟੀ.ਵੀ. ਕੈਮਰਿਆਂ ਆਦਿ ਦਾ ਕੰਮ ਜਿੱਥੇ ਬਕਾਇਆ ਹੈ, ਓਥੇ ਪਹਿਲ ਦੇ ਆਧਾਰ ’ਤੇ ਕੰਮ ਕਰਵਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖੇਡ ਵਿਭਾਗ ਦੇ ਕੋਚ ਵੀ ਇਨ੍ਹਾਂ ਇਲਾਕਿਆਂ ਦਾ ਵਿਸ਼ੇਸ਼ ਦੌਰਾ ਕਰ ਕੇ ਖੇਡਾਂ ਵਿਚ ਚੰਗੀ ਕਾਰਗੁਜ਼ਾਰੀ ਅਤੇ ਰੁਚੀ ਰੱਖਦੇ ਬੱਚਿਆਂ/ਨੌਜਵਾਨਾਂ ਦੀ ਪਛਾਣ ਕਰਨ। ਅਜਿਹੇ ਬੱਚਿਆਂ/ ਨੌਜਵਾਨਾਂ ਨੂੰ ਵਿਸ਼ੇਸ਼ ਕੋਚਿੰਗ ਦੇ ਕੇ ਖੇਡ ਸੈਂਟਰਾਂ ਵਿਚ ਭੇਜਿਆ ਜਾਵੇਗਾ। ਇਸ ਨਾਲ ਜਿੱਥੇ ਉਹ ਖ਼ੁਦ ਚੰਗੇ ਖਿਡਾਰੀ ਬਣ ਕੇ ਨਾਮਣਾ ਖੱਟਣਗੇ, ਉੱਥੇ ਉਹ ਇਲਾਕੇ ਦਾ ਨਾਮ ਰੌਸ਼ਨ ਕਰਨਗੇ। ਉਨ੍ਹਾਂ ਸਿੱਖਿਆ ਵਿਭਾਗ ਨੂੰ ਵੀ ਇਨ੍ਹਾਂ ਇਲਾਕਿਆਂ ਵਿਚ ਸਕੂਲ ਜਾਣ ਤੋਂ ਵਾਂਝੇ ਰਹੇ ਬੱਚਿਆਂ ਦੀ ਸ਼ਨਾਖ਼ਤ ਕਰ ਕੇ ਉਨ੍ਹਾਂ ਦੇ ਦਾਖ਼ਲੇ ਕਰਵਾਉਣ ਦੀ ਮੁਹਿੰਮ ਚਲਾਉਣ ਦੀ ਹਦਾਇਤ ਕੀਤੀ। ਅਜਿਹੇ ਬੱਚਿਆਂ ਨੂੰ ਅੱਗੇ ਵਧਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਰਾਹੀਂ ਹਰ ਤਰਾਂ ਨਾਲ ਮਦਦ ਕੀਤੀ ਜਾਵੇਗੀ ਤਾਂ ਜੋ ਕਿ ਉਹ ਪੜ੍ਹਾਈ ਅਤੇ ਖੇਡਾਂ ਤੋਂ ਵਾਂਝੇ ਨਾ ਰਹਿਣ। ਇਸ ਮੌਕੇ ਐੱਸ.ਐੱਸ.ਪੀ. ਮੁਹੰਮਦ ਸਰਫ਼ਰਾਜ਼ ਆਲਮ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਿਵੇਕ ਕੁਮਾਰ ਮੋਦੀ, ਐੱਸ. ਡੀ. ਐੱਮ. ਤਪਾ ਗਗਨਦੀਪ ਸਿੰਘ, ਐੱਸ. ਡੀ. ਐੱਮ. ਮਹਿਲ ਕਲਾਂ ਰਜਿੰਦਰ ਸਿੰਘ ਆਦਿ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ ਵਿਖੇ ਗੁਰਪੁਰਬ ਮਨਾਇਆ ਅਗਲੀ ਖ਼ਬਰ ਪ੍ਰਾਇਮਰੀ ਜ਼ਿਲ੍ਹਾ ਪੱਧਰੀ ਰੱਸਾਕਸ਼ੀ ਖੇਡਾਂ ਵਿਚ ਪੰਜਾਬ ਪਬਲਿਕ ਸਕੂਲ ਮਾਨਾਂ ਪਿੰਡੀ ਦੇ ਬੱਚਿਆਂ ਨੇ ਝੰਡੇ ਗੱਡੇ
Ad Position 24