15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਪਾਲ ਹੁੰਡਈ ਸ਼ੋਅਰੂਮ ਵਿਚ ਹੁੰਡਈ ਵੈਨਿਉ ਦੇ ਨਵੇਂ ਮਾਡਲ ਦੀ ਘੁੰਡ ਚੁਕਾਈ ਹੋਈ

Ad Position 21
No active advertisement
ਅਜੀਤ ਡੈਸਕ 06-11-2025
ਖੰਨਾ, 5 ਨਵੰਬਰ (ਹਰਜਿੰਦਰ ਸਿੰਘ ਲਾਲ)-ਹੁੰਡਈ ਮੋਟਰ ਇੰਡੀਆ ਲਿਮਟਿਡ (ਐਚ. ਐਮ. ਆਈ. ਐਲ) ਦੇ ਖੰਨਾ ਸਥਿਤ ਪਾਲ ਹੁੰਡਈ ਸ਼ੋਅ ਰੂਮ ਵਿਚ ਹੁੰਡਈ ਵੈਨਿਉ ਦੇ ਮਾਡਲ ਦੀ ਘੁੰਡ ਚੁਕਾਈ ਕੀਤੀ ਗਈ | ਇਸ ਮੌਕੇ ਹੋਏ ਸਾਦੇ ਅਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਸ੍ਰੀ ਗਣੇਸ਼ ਐਡੀਬਲਸ ਖੰਨਾ ਦੇ ਮਾਲਕ ਅਤੇ ਸਮਾਜਸੇਵੀ ਵਰਿੰਦਰ ਕੁਮਾਰ ਗੁੱਡੂ ਨੇ ਨਵੀਂ ਵੈਨਿਉ ਕਾਰ ਦੀ ਘੁੰਡ ਚੁਕਾਈ ਕੀਤੀ | ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ, ਦਿਨੇਸ਼ ਕੁਮਾਰ, ਉਦਯੋਗਪਤੀ ਤੇਜਿੰਦਰ ਸ਼ਰਮਾ, ਐਸਬੀਆਈ ਦੇ ਚੀਫ਼ ਮੈਨੇਜਰ ਰਾਜਨ ਝਾਮ, ਡਿਪਟੀ ਮੈਨੇਜਰ ਜਸਜੋਤ ਸਿੰਘ, ਗਗਨਦੀਪ ਸਿੰਘ, ਇਕਬਾਲ ਖ਼ਾਨ ਵੀ ਹਾਜ਼ਰ ਸਨ | ਇਸ ਮੌਕੇ ਮੁੱਖ ਮਹਿਮਾਨ ਵਰਿੰਦਰ ਕੁਮਾਰ ਗੁੱਡੂ ਨੇ ਕਿਹਾ ਕਿ ਸ਼ੋਅਰੂਮ ਦੇ ਮਾਲਕ ਸ਼ਮਿੰਦਰ ਸਿੰਘ ਮਿੰਟੂ ਅਤੇ ਹਰਪ੍ਰੀਤ ਸਿੰਘ ਧੰਜਲ ਦੇ ਪਿਤਾ ਸਵ. ਰਛਪਾਲ ਸਿੰਘ ਧੰਜਲ (ਪਾਲ ਜੀ) ਵੱਲੋਂ ਕਰੀਬ ਚਾਰ ਦਹਾਕੇ ਤੋਂ ਵੀ ਵੱਧ ਸਮਾਂ ਜੋ ਕਾਰ ਮਕੈਨਿਕ ਦਾ ਕੰਮ ਕੀਤਾ, ਅੱਜ ਉਨ੍ਹਾਂ ਦੇ ਕਾਰਜ ਨੂੰ ਇਹ ਦੋਵੇਂ ਭਰਾ ਹੋਰ ਬੁਲੰਦੀਆਂ ਤੇ ਲਿਜਾ ਰਹੇ ਹਨ ਅਤੇ ਕੰਪਨੀ ਦੇ 4 ਸ਼ੋਅਰੂਮ ਖੰਨਾ, ਪੋਹੀੜ, ਮਾਛੀਵਾੜਾ ਸਾਹਿਬ ਅਤੇ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਬੜੀ ਸਫ਼ਲਤਾ ਨਾਲ ਚਲਾ ਰਹੇ ਹਨ | ਉਨ੍ਹਾਂ ਧੰਜਲ ਭਰਾਵਾਂ ਨੂੰ ਵਧਾਈ ਦਿੰਦਿਆਂ ਹੋਰ ਵੀ ਦਿ੍ੜਤਾ ਨਾਲ ਸਵ. ਰਛਪਾਲ ਸਿੰਘ ਪਾਲ ਦੇ ਸੁਫ਼ਨੇ ਨੂੰ ਸਾਕਾਰ ਕਰਨ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਪਾਲ ਹੁੰਡਈ ਸ਼ੋਅਰੂਮ ਦੇ ਮਾਲਕ ਸ਼ਮਿੰਦਰ ਸਿੰਘ ਮਿੰਟੂ ਧੰਜਲ ਅਤੇ ਹਰਪ੍ਰੀਤ ਸਿੰਘ ਹੈਪੀ ਧੰਜਲ ਨੇ ਦੱਸਿਆ ਕਿ ਮੌਜੂਦਾ ਸਮੇਂ ਦੌਰਾਨ ਇਸ ਨਵੀਂ ਵੈਨਿਊ ਕਾਰ ਨੂੰ ਆਧੁਨਿਕ ਫੀਚਰਾਂ ਨਾਲ ਲੈਸ ਕਰਕੇ ਅਤੇ ਗ੍ਰਾਹਕ ਦੀ ਸਹੂਲਤ ਨੂੰ ਦੇਖਦੇ ਹੋਏ ਨਵੀਂ ਅੰਦਰੂਨੀ ਅਤੇ ਬਾਹਰੀ ਲੁੱਕ ਵਿਚ ਪੇਸ਼ ਕੀਤਾ ਗਿਆ | ਇਸ ਵਿਚ ਤਿੰਨ ਤਰ੍ਹਾਂ ਦੇ ਇੰਜਣ 1.2 , 1.0 ਟਰਬੋ ਅਤੇ 1.5 ਡੀਜ਼ਲ ਆਟੋ ਵੈਰੀਏਾਟ ਵਿਚ ਪੇਸ਼ ਕੀਤਾ ਗਿਆ ਹੈ | ਇਸ ਵਿਚ ਬਹੁਤ ਹੀ ਆਧੁਨਿਕ ਫੀਚਰ, ਜਿਵੇਂ ਅਡਾਸ ਲੈਵਲ-2, ਡੀ ਕੱਟ ਸਟੇਰਿੰਗ ਵੀਲਜ, 12 ਇੰਚ ਟੱਚ ਸਕਰੀਨ, 16 ਇੰਚੀ ਅਲਾਏ ਵੀਲਜ ਆਦਿ ਸ਼ਾਮਲ ਹਨ |
ਉਨ੍ਹਾਂ ਦੱਸਿਆ ਕਿ ਕੰਪਨੀ ਦੀ ਇਹ ਗੱਡੀ ਪਾਲ ਹੁੰਡਈ ਦੇ ਖੰਨਾ, ਫਤਹਿਗੜ੍ਹ ਸਾਹਿਬ, ਮਾਛੀਵਾੜਾ ਸਾਹਿਬ ਅਤੇ ਪੋਹੀੜ ਸਥਿਤ ਸ਼ੋਅਰੂਮ ਤੇ ਉਪਲਬਧ ਹੈ | ਇਸ ਮੌਕੇ ਬਲਵੰਤ ਰਾਏ, ਇਕਜੋਤ ਸਿੰਘ, ਹਰਸਿਮਰਤ ਸਿੰਘ, ਪਰਵੀਨ ਜੇਠੀ, ਹੇਮੰਤ ਕੁਮਾਰ, ਜਸਜੋਤ ਸਿੰਘ, ਬਲਕਾਰ ਸਿੰਘ, ਮਨੋਜ ਕੁਮਾਰ, ਗੁਰਵੀਰ ਸਿੰਘ, ਅਭੀਸ਼ੇਕ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪ੍ਰਾਚੀਨ ਗੁੱਗਾ ਮਾੜੀ ਸ਼ਿਵ ਮੰਦਰ ਦੇ ਮੰਜੂ ਬਖ਼ਸ਼ੀ ਬਣੇ ਨਵੇਂ ਪ੍ਰਧਾਨ ਅਗਲੀ ਖ਼ਬਰ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਸੀਨੀਅਰ ਮੁਲਾਜ਼ਮ ਆਗੂ ਨਿਰਭੈ ਸਿੰਘ ਸ਼ੰਕਰ ਦਾ ਦਿਹਾਂਤ
Ad Position 24