27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਦੋਰਾਹਾ ਵਿਖੇ ਮਠਿਆਈਆਂ ਦੀਆਂ ਦੁਕਾਨਾਂ ਅਤੇ ਡੇਅਰੀਆਂ ਤੋਂ ਲਏ ਨਮੂਨੇ

Ad Position 21
No active advertisement
ਅਜੀਤ ਡੈਸਕ 17-10-2025
ਦੋਰਾਹਾ, 16 ਅਕਤੂਬਰ (ਪੱਤਰ ਪ੍ਰੇਰਕ)-ਤਿਉਹਾਰਾਂ ਦੇ ਦਿਨਾਂ ਨੂੰ ਧਿਆਨ 'ਚ ਰੱਖਦੇ ਹੋਏ ਖ਼ੁਰਾਕ ਵਿਭਾਗ ਨੇ ਦੋਰਾਹਾ ਵਿੱਚ ਮਠਿਆਈਆਂ ਦੀਆਂ ਦੁਕਾਨਾਂ ਅਤੇ ਦੁੱਧ ਦੀ ਡੇਅਰੀ 'ਤੇ ਛਾਪਾ ਮਾਰ ਕੇ ਨਮੂਨੇ ਇਕੱਠੇ ਕੀਤੇ | ਵਿਭਾਗ ਦੇ ਅਧਿਕਾਰੀ ਯੋਗੇਸ਼ ਗੋਇਲ ਨੇ ਕਿਹਾ ਕਿ ਇਹ ਰੁਟੀਨ ਚੈਕਿੰਗ ਤਿਉਹਾਰਾਂ ਦੇ ਸੀਜ਼ਨ ਦੌਰਾਨ ਕੀਤੀ ਜਾ ਰਹੀ ਹੈ | ਦੋ ਮਠਿਆਈਆਂ ਦੀਆਂ ਦੁਕਾਨਾਂ ਤੋਂ ਖੋਆ ਅਤੇ ਕਾਜੂ ਕਤਲੀ ਦੇ ਨਮੂਨੇ ਲਏ ਗਏ ਸਨ ਅਤੇ 2 ਡੇਅਰੀ ਤੋਂ ਪਨੀਰ ਅਤੇ ਦਹੀਂ ਦੇ ਨਮੂਨੇ ਲਏ ਗਏ ਸਨ | ਲੋਕਾਂ ਨੇ ਵਿਭਾਗ ਦੇ ਛਾਪੇਮਾਰੀ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਵਿਭਾਗ ਸਾਰਾ ਸਾਲ ਕੁੰਭਕਰਨ ਵਰਗੀ ਨੀਂਦ ਵਿੱਚ ਰਹਿੰਦਾ ਹੈ, ਸਿਰਫ ਦੀਵਾਲੀ ਦੇ ਮੌਕੇ 'ਤੇ ਬਾਜ਼ਾਰ ਵਿੱਚ ਮਠਿਆਈਆਂ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕਰਨ ਲਈ ਆਉਂਦਾ ਹੈ |
Ad Position 22
No active advertisement
ਪਿਛਲੀ ਖ਼ਬਰ ਖੰਨਾ ਪੁਲਿਸ ਵਲੋਂ ਪਿਸਤੌਲਾਂ, ਕਾਰਤੂਸਾਂ ਤੇ ਹੈਰੋਇਨ ਸਮੇਤ 7 ਵਿਅਕਤੀ ਕਾਬੂ ਅਗਲੀ ਖ਼ਬਰ ਮਠਿਆਈ ਦੀਆਂ ਦੁਕਾਨਾਂ 'ਤੇ ਗੁਣਵੱਤਾ ਦੀ ਜਾਂਚ ਕੀਤੀ
Ad Position 24