15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਚੇਅਰਮੈਨ ਡਾ. ਬਲਵਿੰਦਰ ਸਿੰਘ ਵਾਲੀਆ ਵਲੋਂ ਮੈਡੀਕਲ ਸਹੂਲਤਾਂ ਲਈ ਵੈਨ ਰਵਾਨਾ <br/>

Ad Position 21
No active advertisement
ਅਜੀਤ ਡੈਸਕ 21-09-2025
ਡੇਹਲੋਂ, 20 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)- ਗੁਰੂ ਨਾਨਕ ਚੈਰੀਟੇਬਲ ਸੁਸਾਇਟੀ ਵਲੋਂ ਚਲਾਏ ਜਾ ਰਹੇ ਗੁਰੂ ਨਾਨਕ ਗਰੁੱਪ ਆਫ਼ ਕਾਲਜ ਦੇ ਚੇਅਰਮੈਨ ਡਾ. ਬਲਵਿੰਦਰ ਸਿੰਘ ਵਾਲੀਆ ਨੇ ਹੜ੍ਹ ਪੀੜਤਾਂ ਲਈ ਪਿੰਡ ਪਰੋਵਾਲ ਤਹਿਸੀਲ ਪੱਟੀ, ਤਰਨਤਾਰਨ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਉਣ ਸੰਬੰਧੀ ਵੈਨ ਰਵਾਨਾ ਕਰਵਾਈ, ਜਿਸ ਵਿਚ ਇਲਾਕੇ ਦੇ ਹੜ੍ਹ ਪੀੜਤਾਂ ਨੂੰ ਮੁਫ਼ਤ ਦਵਾਈਆਂ ਅਤੇ ਡਾਕਟਰੀ ਸਲਾਹ ਦਿੱਤੀ ਜਾਵੇਗੀ | ਇਸ ਸਮੇਂ ਡਾ. ਬਲਵਿੰਦਰ ਸਿੰਘ ਵਾਲਿਆ ਨੇ ਦੱਸਿਆ ਕਿ ਇਸ ਕਾੈਪ ਵਿਚ ਹੜ੍ਹ ਤੋ ਪ੍ਰਭਾਵਿਤ ਹਰ ਪ੍ਰਕਾਰ ਦੀ ਬਿਮਾਰੀ ਦਾ ਇਲਾਜ ਗੁਰੂ ਨਾਨਕ ਆਯੁਰਵੈਦਿਕ ਮੈਡੀਕਲ ਕਾਲਜ ਦੇ ਕਾਬਲ ਡਾਕਟਰਾਂ ਵਲੋਂ ਕੀਤਾ ਜਾਵੇਗਾ ਅਤੇ ਇਸ ਦੇ ਨਾਲ-ਨਾਲ ਮਹਾਂਮਾਰੀ ਤੋਂ ਬਚਣ ਦੇ ਉਪਾਅ ਅਤੇ ਮਹਾਂਮਾਰੀ ਦੇ ਰੋਕਥਾਮ ਦੇ ਲਈ ਜਾਗਰੂਕ ਵੀ ਕੀਤਾ ਜਾਵੇਗਾ | ਚੇਅਰਮੈਨ ਡਾ. ਬਲਵਿੰਦਰ ਸਿੰਘ ਵਾਲੀਆ ਗੁਰੂ ਨਾਨਕ ਹਸਪਤਾਲ ਡੇਹਲੋਂ ਵਲੋਂ ਭੇਜੀ ਜਾ ਰਹੀ ਫ਼ਰੀ ਦਵਾਈਆਂ ਅਤੇ ਡਾਕਟਰਾਂ ਦੀ ਟੀਮ ਨੂੰ ਕਾਲਜ ਕੈਂਪਸ ਤੋਂ ਰਵਾਨਾ ਕਰਨ ਸਮੇਂ ਦਾਅਵਾ ਪ੍ਰਗਟਾਇਆ ਕਿ ਹੜ ਪੀੜਤਾਂ ਨੂੰ ਹਰ ਪ੍ਰਕਾਰ ਦੀ ਸਹੂਲਤਾਂ ਦੇਣ ਗੁਰੂ ਨਾਨਕ ਸੰਸਥਾ ਬਚਨਬੱਧ ਰਹੇਗੀ | ਇਸ ਸਮੇਂ ਸੰਸਥਾ ਦੇ ਜਨਰਲ ਸਕੱਤਰ ਡਾ. ਇਕਬਾਲ ਸਿੰਘ ਵਾਲੀਆ, ਸੈਕਟਰੀ ਰੂਪਲੀਨ ਕੌਰ, ਗੁਰੂ ਨਾਨਕ ਆਯੁਰਵੈਦਿਕ ਮੈਡੀਕਲ ਕਾਲਜ ਦੇ ਪਿ੍ੰਸੀਪਲ ਡਾ. ਮਨੀਸ਼ਾ ਸ਼ਰਮਾ, ਕਾਲਜ ਦੇ ਕਾਬਲ ਡਾ. ਅਰਸ਼ਪ੍ਰੀਤ ਕੌਰ, ਡਾ. ਸਾਹਿਲ ਪਠਾਨੀਆ, ਡਾ. ਵਰੁਨ ਸ਼ਰਮਾ, ਡਾ. ਕੈਲਾਸ਼ ਰਾਣਾ, ਡਾ. ਪਰਨੇ ਬਰਤ, ਡਾ. ਸ਼ਾਲਨੀ, ਡਾ. ਪ੍ਰਸ਼ਾਤ ਗਗਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੁਲਜੀਤ ਸਿੰਘ ਨੇ ਮੁੜ ਸੰਭਾਲਿਆ ਚਾਰਜ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੀ ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਪਿੰਡ ਕੌੜੀ ਵਿਖੇ ਹੋਈ <br/>
Ad Position 24